ਬਠਿੰਡਾ: ਤਲਵੰਡੀ ਸਾਬੋ ਦੇ ਬਠਿੰਡਾ ਰੋੜ ਤੇ ਬਣੇ ਸੀਵਰੇਜ ਟਰੀਟਮੈਂਟ ਪਲਾਂਟ ਵਿੱਚ ਗੈਸ ਲੀਕ ਹੋਣ ਨਾਲ ਇੱਕ ਮੁਲਾਜਮ ਬੇਹੋਸ ਹੋ ਗਿਆ। ਨਗਰ ਕੌਂਸਲ ਦੇ ਅਧਿਕਾਰੀ ਅਤੇ ਫਾਈਰਬ੍ਰਿਗੇਡ ਦੇ ਕਰਮਚਾਰਿਆਂ ਨੇ ਮੌਕੇ ਤੇੇ ਪੁੱਜ ਕੇ ਬੜੀ ਮੁਸ਼ੱਕਤ ਨਾਲ ਗੈਸ ਲੀਕਜ ਨੂੰ ਬੰਦ ਕੀਤਾ। ਬੇਹੋਸ਼ ਹੋਏ ਮੁਲਾਜ਼ਮ ਨੂੰ ਇਲਾਜ ਲਈ ਤਲਵੰਡੀ ਸਾਬੋ ਦੇ ਨਿਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸੀਵਰੇਜ ਟਰੀਟਮੈਂਟ ਪਲਾਟ ਨੇੜੇ ਰਹਿੰਦੇ ਕਿਸਾਨਾਂ ਵੱਲੋਂ ਵੀ ਵਿਭਾਗ ਦੀ ਅਣਗਹਿਲੀ ਦੇ ਦੋਸ਼ ਲਗਾਏ ਗਏ ਹਨ।
ਆਸ ਪਾਸ ਰਹਿੰਦੇ ਕਿਸਾਨਾਂ ਨੇ ਕਿਹਾ ਕਿ ਪਹਿਲਾ 2014 ਵਿੱਚ ਵੀ ਸਿਵਰੇਜ ਦੀ ਅਣਗਹਿਲੀ ਕਰਕੇ ਗੈਸ ਲੀਕ ਹੋਈ ਸੀ ਤੇ ਉਨ੍ਹਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਸਨ, ਪਰ ਉਨ੍ਹਾਂ ਨੂੰ ਕੋਈ ਮੁਆਵਜਾ ਨਹੀ ਦਿੱਤਾ ਗਿਆ ਸੀ। ਹੁਣ ਇੱਕ ਵਾਰ ਫਿਰ ਵਾਪਰੀ ਘਟਨਾ ਦਾ ਕਾਰਨ ਠੇਕੇਦਾਰ ਅਤੇ ਵਿਭਾਗ ਦੀ ਅਣਗਹਿਲੀ ਦੱਸਿਆਂ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਨਾਲ ਫਸਲ ਖਰਾਬ ਹੋਣ ਦਾ ਖਤਰਾਂ ਮੰਡਰਾ ਰਿਹਾ ਹੈ ਤੇ ਫਸਲਾਂ ਚਿੱਟੀਆਂ ਹੋਣੀਆਂ ਸੁਰੂ ਹੋ ਗਈਆਂ ਹਨ।