ਬਠਿੰਡਾ: ਮੌੜ ਮੰਡੀ ਵਿਖੇ ਉਸ ਵੇਲੇ ਹਲਚਲ ਮਚ ਗਈ ਜਦੋਂ ਇੱਕ ਘਰ ਅੰਦਰ ਘਰੇਲੂ ਗੈਸ ਸਿਲੰਡਰ ਲੀਕ ਹੋ ਗਿਆ ਤੇ ਅੱਗ ਦੀ ਚਪੇਟ ਵਿੱਚ ਆਉਣ ਨਾਲ ਤਿੰਨ ਜਖ਼ਮੀ ਹੋ ਗਏ। ਇਨ੍ਹਾ ਚੋਂ ਇੱਕ ਮਹਿਲਾ 70 ਫੀਸਦੀ ਸੜ ਚੁੱਕੀ ਹੈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਮਨੋਜ ਜੋਸ਼ੀ ਨੇ ਦੱਸਿਆ ਕਿ ਗੈਸ ਏਜੰਸੀ ਦਾ ਇੱਕ ਵਿਅਕਤੀ ਰਾਮਗੋਪਾਲ ਦੇ ਘਰ ਸਿਲੰਡਰ ਨੂੰ ਠੀਕ ਕਰਨ ਲਈ ਪਹੁੰਚਿਆ ਸੀ। ਇੱਥੇ ਸਿਲੰਡਰ ਠੀਕ ਕਰਦੇ ਸਮੇਂ ਗੈਸ ਨੇ ਅੱਗ ਫੜ੍ਹ ਲਈ ਤੇ ਤਿੰਨ ਵਿਅਕਤੀ ਅੱਗ ਦੀ ਚਪੇਟ ਵਿੱਚ ਆ ਗਏ।