ਬਠਿੰਡਾ: ਨਸ਼ਾ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਨਸ਼ੇ ਦੇ ਆਦੀ ਨੌਜਵਾਨਾਂ ਵੱਲੋਂ ਵੱਖ-ਵੱਖ ਤਰੀਕੇ ਅਪਣਾਏ ਜਾਂਦੇ ਹਨ। ਇਸੇ ਤਰ੍ਹਾਂ ਦੀ ਇੱਕ ਵੱਖਰੀ ਘਟਨਾ ਬਠਿੰਡਾ ਤੋਂ ਸਾਹਮਣੇ ਆਈ ਹੈ ਜਿਥੇ ਨਸ਼ੇ ਦੇ ਆਦੀ ਨੌਜਵਾਨ ਵੱਲੋਂ ਇੱਕ ਗਿਰੋਹ ਨਾਲ ਮਿਲ ਕੇ ਏਟੀਐਮ ਕਾਰਡ ਦਾ ਡਾਟਾ ਚੋਰੀ ਕਰ ਲੱਖਾਂ ਰੁਪਏ ਉਡਾਉਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਨੌਜਵਾਨ ਵੱਲੋਂ ਆਪਣੇ ਜੁਰਮ ਨੂੰ ਕਬੁਲ ਕਰਦਿਆਂ ਦੱਸਿਆ ਗਿਆ ਕਿ ਉਹ ਕਿਸ ਤਰੀਕੇ ਨਾਲ ਲੋਕਾਂ ਦੇ ਏਟੀਐੱਮ ਦਾ ਡਾਟਾ ਚੋਰੀ ਕਰ ਲੱਖਾਂ ਦੀ ਠੱਗੀ ਕਰਦੇ ਸਨ।
ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਲੋਕਾਂ ਦੇ ਖਾਤੇ ਵਿੱਚੋਂ ਪੈਸਿਆਂ ਦੀ ਠੱਗੀ ਕੀਤੀ ਜਾ ਰਾਹੀ ਸੀ। ਇਹ ਠੱਗੀ ਨੂੰ ਅੰਜਾਮ ਦੇਣ ਲਈ ਏਟੀਐਮ ਕਾਰਡ ਦਾ ਡਾਟਾ ਚੋਰੀ ਕੀਤਾ ਜਾ ਰਿਹਾ ਸੀ। ਬਠਿੰਡਾ ਪੁਲਿਸ ਵੱਲੋਂ ਇਸ ਗਿਰੋਹ ਦੇ ਪੰਜ ਦੋਸ਼ੀਆਂ ਵਿੱਚੋਂ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂ ਕਿ ਮੁੱਖ ਦੋਸ਼ੀ ਸੰਦੀਪ ਸਿੰਘ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਦੱਸਿਆ ਜਾ ਰਿਹਾ ਹੈ।