ਪੰਜਾਬ

punjab

ETV Bharat / state

ਗਾਂਧੀ ਜੈਯੰਤੀ ਮੌਕੇ ਪਲਾਸਟਿਕ ਦੀ ਵਰਤੋਂ ਉੱਤੇ ਪਾਬੰਦੀ

ਬਠਿੰਡਾ ਵਿੱਚ ਗਾਂਧੀ ਜੈਯੰਤੀ ਦੇ ਮੌਕੇ ਉੱਤੇ ਪਾਲਸਟਿਕ ਦੇ ਲਿਫਾਫਿਆਂ ਦੀ ਵਰਤੋਂ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸ਼ਹਿਰ ਵਾਸੀਆਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਦੀ ਵੀ ਅਪੀਲ ਕੀਤੀ।

ਫੋਟੋ

By

Published : Oct 1, 2019, 9:17 PM IST

ਬਠਿੰਡਾ: ਦੋ ਅਕਤੂਬਰ ਗਾਂਧੀ ਜੈਯੰਤੀ ਮੌਕੇ ਪੂਰੇ ਸੂਬੇ 'ਚ ਪਲਾਸਿਟਕ ਦੇ ਲਿਫਾਫਿਆਂ ਦੀ ਵਰਤੋਂ ਉੱਤੇ ਪਾਬੰਦੀ ਲਗਾਈ ਜਾ ਰਹੀ ਹੈ ਜੋ ਕਿ ਕਾਫੀ ਸਮੇਂ ਤੋਂ ਲੋਕਾਂ ਨੂੰ ਦੱਸਿਆ ਸੀ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਪਰ ਇਸ ਵਾਰ ਗਾਂਧੀ ਜੈਯੰਤੀ ਉੱਤੇ ਇਸ ਨੂੰ ਪੂਰੇ ਤਰੀਕੇ ਨਾਲ ਬੰਦ ਕੀਤਾ ਜਾਵੇਗਾ।

ਵੀਡੀਓ

ਨਗਰ ਨਿਗਮ ਦੇ ਬਲਵੰਤ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਅਤੇ ਜਿਲ੍ਹਾਂ ਪ੍ਰਸ਼ਾਸਨ ਕਾਫੀ ਲੰਬੇ ਸਮੇਂ ਤੋ ਸ਼ਹਿਰ ਵਾਸਿਆਂ ਨੂੰ ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਨਾ ਕਰਨ ਤੇ ਅਪੀਲ ਕੀਤੀ ਗਈ ਸੀ। ਲਿਫਾਫਿਆਂ ਉੱਤੇ ਪਾਬੰਦੀ ਲਾਉਣ ਤੇ ਬਠਿੰਡਾ ਸ਼ਹਿਰ ਨੂੰ ਡੇਢ ਸੋ ਹਿੱਸਿਆਂ 'ਚ ਵੰਡਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਲਾਸਟਿਕ ਦੇ ਲਿਫਾਫਿਆਂ ਨਾਲ ਪ੍ਰਦੁਸ਼ਨ ਫੈਲਦਾ ਹੈ ਤੇ ਨਾਲ ਹੀ ਸੀਵਰੇਜ ਵੀ ਬਲਾਕ ਹੋ ਜਾਂਦੇ ਹਨ।

ਨਗਰ ਨਿਗਮ ਨੇ ਸ਼ਹਿਰ ਵਾਸਿਆ ਨਾਲ ਸਖ਼ਤੀ ਵਰਤਦੇ ਹੋਏ ਕਿਹਾ ਕਿ 2 ਅਕਤੂਬਰ ਤੋ ਬਾਅਦ ਕੋਈ ਵੀ ਵਿਅਕਤੀ ਪਲਾਸਟਿਕ ਦੇ ਲਿਫ਼ਾਫੇ ਦੀ ਵਰਤੋਂ ਨਹੀਂ ਕਰੇਗਾ ਜੇ ਉਹ ਕਰਦਾ ਫੜਿਆ ਗਿਆ ਤਾਂ ਉਸ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਤੇ ਨਗਰ ਨਿਵਾਸਿਆ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣ।

ਦੱਸ ਦਈਏ ਕਿ ਬਠਿੰਡਾ ਸ਼ਹਿਰ ਵਿੱਚ ਪੰਜਾਹ ਵਾਰਡ ਹਨ। ਐਮ.ਸੀ ਤੋਂ ਇਲਾਵਾ ਨਗਰ ਨਿਗਮ, ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਦੀ ਵੀ ਮਦਦ ਨਾਲ ਇਹ ਨੇਕ ਕੰਮ ਕੀਤਾ ਜਾ ਰਿਹਾ ਹੈ।

ABOUT THE AUTHOR

...view details