ਪੰਜਾਬ

punjab

ETV Bharat / state

CRPF ਦਾ ਜਵਾਨ ਦਾ ਕੀਤਾ ਗਿਆ ਅੰਤਮ ਸਸਕਾਰ - Bathinda

ਬਠਿੰਡਾ (Bathinda) ਦੇ ਪਰਸ ਰਾਮ ਨਗਰ ਦਾ ਰਹਿਣ ਵਾਲਾ ਸੁਰਿੰਦਰ ਸਿੰਘ ਬੀਤੀ ਦਿਨੀ ਸ਼੍ਰੀ ਨਗਰ ਵਿਖੇ ਸ਼ਹੀਦ (Martyr) ਹੋ ਗਿਆ ਅਤੇ ਉਨ੍ਹਾਂ ਦਾ ਰਾਜਸੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ।

CRPF ਦਾ ਜਵਾਨ ਦਾ ਕੀਤਾ ਗਿਆ ਅੰਤਮ ਸਸਕਾਰ
CRPF ਦਾ ਜਵਾਨ ਦਾ ਕੀਤਾ ਗਿਆ ਅੰਤਮ ਸਸਕਾਰ

By

Published : Oct 13, 2021, 3:40 PM IST

ਬਠਿੰਡਾ:ਪਰਸ ਰਾਮ ਨਗਰ ਦਾ ਰਹਿਣ ਵਾਲੇ ਸੁਰਿੰਦਰ ਸਿੰਘ ਬੀਤੇ ਦਿਨੀਂ ਸ਼੍ਰੀਨਗਰ ਵਿਖੇ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀ। ਉਨ੍ਹਾਂ ਦਾ ਅੱਜ ਬਠਿੰਡਾ (Bathinda) ਦੀ ਦਾਣਾ ਮੰਡੀ ਰਾਮਬਾਗ ਵਿਚ ਉਨ੍ਹਾਂ ਦਾ ਰਾਜਸੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ।

ਇਸ ਮੌਕੇ ਸੀਆਰਪੀਐਫ (CRPF) ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਸ਼ਹੀਦ ਸੁਰਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਬੀਤੇ ਦਿਨ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰ ਗਏ ਸਨ ਹਾਲੇ ਤਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਉਹ ਆਪਣੇ ਪਿੱਛੇ ਦੋ ਲੜਕੇ ਅਤੇ ਲੜਕੀਆਂ ਛੱਡ ਗਏ ਹਨ

CRPF ਦਾ ਜਵਾਨ ਦਾ ਕੀਤਾ ਗਿਆ ਅੰਤਮ ਸਸਕਾਰ

ਸ਼ਹੀਦ ਦੇ ਪਰਿਵਾਰ ਮੈਂਬਰ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਸੁਰਿੰਦਰ ਸਿੰਘ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ।ਉਨ੍ਹਾਂ ਕਿਹਾ ਹੈ ਕਿ ਸੁਰਿੰਦਰ ਸਿੰਘ ਦਾ ਰਾਜਸੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ ਹੈ।

ਇਹ ਵੀ ਪੜੋ:ਸ਼ਹੀਦ ਮਨਦੀਪ ਸਿੰਘ ਦਾ ਕੀਤਾ ਗਿਆ ਅੰਤਮ ਸਸਕਾਰ, ਘਰ ਤੇ ਪਿੰਡ 'ਚ ਸੋਗ ਦਾ ਮਾਹੌਲ

ABOUT THE AUTHOR

...view details