ਬਠਿੰਡਾ: ਕੋਰੋਨਾ ਵਾਇਰਸ ਮਹਾਂਮਾਰੀ ਸੰਕਟ ਵਿੱਚ ਹਰ ਕੋਈ ਆਪਣੀਆਂ ਜ਼ਰੂਰਤਾਂ ਨੂੰ ਲੈ ਕੇ ਤਾਲਾਬੰਦੀ ਖੁੱਲ੍ਹਣ ਦਾ ਇੰਤਜਾਰ ਕਰ ਰਿਹਾ ਹੈ ਅਤੇ ਕਈ ਲੋਕ ਅਜਿਹੇ ਵੀ ਹਨ, ਜੋ ਬਿਮਾਰੀ ਕਾਰਨ ਹਸਪਤਾਲ ਵੀ ਨਹੀਂ ਜਾ ਪਾ ਰਹੇ ਹਨ। ਅਜਿਹੇ ਸਮੇਂ ਵਿੱਚ ਭਗਵਾਨ ਪਰਸ਼ੂਰਾਮ ਜੈਅੰਤੀ ਦੇ ਸ਼ੁਭ ਦਿਹਾੜੇ ਮੌਕੇ ਬ੍ਰਾਹਮਣ ਸਮਾਜ ਨਾਲ ਮਿਲ ਕੇ ਬਠਿੰਡਾ ਵਿਕਾਸ ਮੰਚ ਸਮਾਜ ਸੇਵੀ ਸੰਸਥਾ ਤੇ ਇੰਦਰਾਣੀ ਹਸਪਤਾਲ ਵੱਲੋਂ ਪਰਸ਼ੂਰਾਮ ਨਗਰ ਦੇ ਇੱਕ ਗ਼ਰੀਬ ਬਸਤੀ ਵਿੱਚ ਮੁਫ਼ਤ ਸਿਹਤ ਸਹੂਲਤਾਵਾਂ ਮੁਹੱਈਆ ਕਰਵਾਈਆਂ ਗਈਆਂ ਤੇ ਨਾਲ ਹੀ, ਮਹਿਲਾਵਾਂ ਨੂੰ ਸੈਨੇਟਰੀ ਪੈਡ ਵੰਡੇ ਗਏ।
ਇਸ ਮੌਕੇ ਬ੍ਰਾਹਮਣ ਏਕਤਾ ਮੰਚ ਦੇ ਜਨਰਲ ਸਕੱਤਰ ਸੁਰਿੰਦਰ ਕੁਮਾਰ ਜੋਸ਼ੀ ਨੇ ਦੱਸਿਆ ਕਿ ਜੋ ਅੱਜ ਭਗਵਾਨ ਪਰਸ਼ੂਰਾਮ ਜੈਅੰਤੀ ਪੂਰੇ ਦੇਸ਼ ਵਿੱਚ ਬਣਾਈ ਜਾ ਰਹੀ ਹੈ। ਇਸ ਮੌਕੇ ਬਠਿੰਡਾ ਬ੍ਰਾਹਮਣ ਸਮਾਜ ਵੱਲੋਂ ਵੀ ਇਸ ਕੋਰੋਨਾ ਸੰਕਟ ਵਿੱਚ ਲੋਕਾਂ ਲਈ ਮੁਫ਼ਤ ਦਵਾਈਆਂ ਤੇ ਡਾਕਟਰੀ ਚੈੱਕਅਪ ਦੇ ਕੈਂਪ ਦਾ ਆਗਾਜ਼ ਕੀਤਾ ਗਿਆ ਹੈ।
ਪਰਸ਼ੂਰਾਮ ਜੈਅੰਤੀ ਦੇ ਇਸ ਮੌਕੇ ਬਠਿੰਡਾ ਵਿੱਚ ਲਗਾਏ ਗਏ ਮੁਫ਼ਤ ਡਾਕਟਰੀ ਚੈਕਅੱਪ ਅਤੇ ਦਵਾਈਆਂ ਦੇ ਕੈਂਪ ਵਿੱਚ ਇੰਦਰਾਨੀ ਹਸਪਤਾਲ ਦੇ ਡਾਕਟਰ ਗੋਇਲ ਨੇ ਦੱਸਿਆ ਕਿ ਇਸ ਕੋਰੋਨਾ ਸੰਕਟ ਵਿੱਚ ਕਈ ਅਜਿਹੇ ਲੋਕ ਵੀ ਹਨ, ਜੋ ਬਿਮਾਰ ਹੋਣ ਤੋਂ ਬਾਅਦ ਘਰ ਵਿੱਚ ਪੈਸਾ ਨਾ ਹੋਣ ਕਾਰਨ ਇਲਾਜ ਨਹੀਂ ਕਰਵਾ ਪਾ ਰਹੇ ਹਨ। ਅਜਿਹੇ ਵਿਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਇੰਦਰਾਨੀ ਹਸਪਤਾਲ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ।