ਬਠਿੰਡਾ:ਮੁਲਕ ਦੀ ਤਰੱਕੀ ਦਾ ਸਭ ਤੋਂ ਵੱਡਾ ਜਰਿਆ ਨੌਜਵਾਨ ਨੂੰ ਸਿੱਖਿਅਤ ਕਰਨਾ ਸਮਝਿਆ ਜਾਂਦਾ ਹੈ ਪਰ ਵੱਧ ਰਹੀ ਮਹਿੰਗਾਈ ਕਾਰਨ ਕਈ ਬੱਚੇ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ ਜਿਸ ਦੇ ਲਈ ਸਰਕਾਰਾਂ ਤਾਂ ਸਿੱਖਿਆ ਲੈ ਕੇ ਸਲੋਗਨ ਬਣਾਕੇ ਪ੍ਰੇਰਿਤ ਕਰਦੀ ਹੈ ਪਰ ਬਠਿੰਡਾ ਦੇ ਵਿਚ ਇੱਕ ਨਵੀ ਸੋਚ ਦੇ ਨਾਲ ਸ਼ਹੀਦ ਭਗਤ ਸਿੰਘ ਸੁਸਾਇਟੀ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਜਿੱਥੇ ਮੁਫ਼ਤ ਵਿਚ ਬੱਚਿਆਂ ਦੀ ਪੜ੍ਹਾਈ ਦੇ ਲਈ ਕਿਤਾਬਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇੱਥੇ LKG ਜਮਾਤ ਤੋਂ ਲੈ ਕੇ ਡਾਕਟਰੀ ਦੀ ਪੜ੍ਹਾਈ ਕਰਨ ਵਾਲਿਆਂ ਲਈ ਕਿਤਾਬਾਂ ਹਨ। ਇਸ ਲਾਇਬ੍ਰੇਰੀ ਦਾ ਮਕਸਦ ਹੈ ਕਿ ਗਰੀਬ ਤੋਂ ਗਰੀਬ ਬੱਚਾ ਵੀ ਚੰਗੀ ਸਿੱਖਿਆ ਹਾਸਲ ਕਰ ਸਕੇ।
ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਦੀ ਖਾਸ ਉਪਰਾਲਾ, ਵਿਦਿਆਰਥੀਆਂ ਅਤੇ ਪਾਠਕਾਂ ਲਈ ਕਿਤਾਬਾਂ ਦਾ ਮੁਫ਼ਤ ਲੰਗਰ - ਸ਼ਹੀਦ ਭਗਤ ਸਿੰਘ
ਬਠਿੰਡਾ ਦੀ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵੱਲੋਂ ਵਿਦਿਆਰਥੀਆਂ ਨੂੰ ਪੜਨ ਦੇ ਲਈ ਮੁਫਤ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ। ਇਹ ਸਿਰਫ ਵਿਸ਼ਾ ਨਾਲ ਸਬੰਧਤ ਕਿਤਾਬਾਂ ਹੀ ਨਹੀਂ ਸਗੋ ਨਾਵਲ, ਕਹਾਣੀਆਂ ਆਦਿ ਦੀਆਂ ਕਿਤਾਬਾਂ ਵੀ ਮੁਫਤ ਦਿੱਤੀਆਂ ਜਾਂਦੀਆਂ ਹਨ...
ਕਿਤਾਬਾਂ ਦਾ ਲੰਗਰ: ਸੁਸਾਇਟੀ ਦੇ ਆਗੂ ਦੱਸਦੇ ਹਨ ਕੀ ਕਿਸੇ ਵੀ ਮੈਂਬਰ ਨੂੰ ਸੇਵਾ ਅਦਾ ਕਰਨ ਦੇ ਲਈ ਜਾਂ ਰਿਕਾਰਡ ਨੂੰ ਮੈਂਟੇਨ ਰੱਖਣ ਵਾਲੇ ਲਾਇਬ੍ਰੇਰੀ ਅਟੈਂਡੈਂਟ ਨੂੰ ਤਨਖ਼ਾਹ ਨਹੀਂ ਦਿੱਤੀ ਜਾਂਦੀ ਕਿਉਂਕਿ ਇਹ ਇਕ ਲੰਗਰ ਵਾਂਗ ਸੇਵਾ ਭਾਵਨਾ ਹੈ ਜਿਸ ਵਿੱਚ ਕੋਈ ਸਵਾਰਥ ਨਹੀਂ ਹੁੰਦਾ। ਸੁਸਾਇਟੀ ਮੈਂਬਰ ਇਹ ਵੀ ਦੱਸਦੇ ਹਨ ਕਿ ਹੁਣ ਤੱਕ 2700 ਤੋਂ ਵੱਧ ਕਿਤਾਬਾਂ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਪੜ੍ਹਨ ਲਈ ਲੈ ਕੇ ਜਾ ਚੁੱਕੇ ਹਨ। ਲਾਇਬ੍ਰੇਰੀ ਵਿੱਚ ਕਿਤਾਬਾਂ ਲੋਕਾਂ ਦੇ ਸਹਿਯੋਗ ਨਾਲ ਇਕੱਠੀਆਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਇਹ ਅਪੀਲ ਵੀ ਕੀਤੀ ਜੋ ਵਿਦਿਆਰਥੀ ਆਪਣੀ ਪੜ੍ਹਾਈ ਕਰ ਚੁੱਕੇ ਹਨ ਉਹ ਕਿਤਾਬਾਂ ਲਾਇਬ੍ਰੇਰੀ ਵਿੱਚ ਦਾਨ ਕਰ ਦੇਣ ਤਾਂ ਜੋ ਇਨ੍ਹਾਂ ਕਿਤਾਬਾਂ ਨੂੰ ਜਰੂਰਤਮੰਦਾਂ ਤੱਕ ਪਹੁੰਚਾਇਆ ਜਾ ਸਕੇ।
- ਨਵਜੋਤ ਸਿੱਧੂ ਨੂੰ CM ਮਾਨ ਦੀ ਤਿੱਖਾ Reply... ਕਿਹਾ-ਆਜੋ ਜੇ ਇਸੇ ਪਿੱਚ 'ਤੇ ਖੇਡਣਾ, ਮੈਂ ਤਾਂ ਇਸੇ ਤਰ੍ਹਾਂ ਜਵਾਬ ਦਊਂ
- ਮਾਂ ਬੋਲੀ ਪੰਜਾਬੀ 'ਚੋਂ ਫੇਲ੍ਹ ਹੋਏ ਸੂਬੇ ਦੇ 38 ਫੀਸਦ ਨੌਜਵਾਨ,ਆਬਕਾਰੀ ਅਤੇ ਕਰ ਇੰਸਪੈਕਟਰਾਂ ਦੀ ਭਰਤੀ 'ਚ ਪੰਜਾਬੀ ਵਿਸ਼ਾ ਨਹੀਂ ਹੋਇਆ ਕਲੀਅਰ
- ਵਿਜੀਲੈਂਸ ਬਿਊਰੋ ਦੀ ਰਡਾਰ 'ਤੇ ਆਏ ਚਰਨਜੀਤ ਸਿੰਘ ਚੰਨੀ, ਹੁਣ ਇਸ ਰਿਸ਼ਤੇਦਾਰ ਕਰਕੇ ਵਧਣਗੀਆਂ ਪਰੇਸ਼ਾਨੀਆਂ
ਕੰਪਿਊਟਰ ਕਲਾਸ ਰੂਮ ਦਾ ਪ੍ਰਬੰਧ: ਇਸ ਨਾਲ ਹੀ ਲਾਇਬ੍ਰੇਰੀ ਦੇ ਉਪਰ ਬਣੇ ਕੰਪਿਊਟਰ ਕਲਾਸ ਰੂਮ ਦੇ ਵਿੱਚ ਹਰ ਰੋਜ਼ ਚਾਲੀ ਤੋਂ ਪੰਜਾਹ ਬੱਚਿਆਂ ਨੂੰ ਕੰਪਿਊਟਰ ਦੇ ਅਲੱਗ-ਅਲੱਗ ਕੋਰਸ ਕਰਵਾਏ ਜਾ ਰਹੇ ਹਨ। ਜਿਸ ਵਿਚ ਨਾਮਾਤਰ ਫੀਸ ਲੈ ਕੇ ਕਿਤਾਬਾਂ ਦੇ ਨਾਲ-ਨਾਲ ਕੰਪਿਊਟਰ ਕੋਰਸ ਵੀ ਕਰਵਾਏ ਦਾ ਰਹੇ ਹਨ। ਸੁਸਾਇਟੀ ਆਗੂ ਦੱਸਦੇ ਹਨ ਕਿ ਇਹ ਸੋਚ ਸ਼ਹੀਦ ਭਗਤ ਸਿੰਘ ਦੀ ਸੋਚ ਸੀ ਕਿ ਦੇਸ਼ ਨੂੰ ਵੱਧ ਤੋਂ ਵੱਧ ਸਿੱਖਿਅਤ ਕੀਤਾ ਜਾਵੇ ਤਾਂ ਜੋ ਸਾਡਾ ਦੇਸ਼ ਹੋਰ ਤਰੱਕੀ ਵੱਲ ਵੱਧ ਸਕੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਅਜਿਹੀ ਸੋਚ ਦਾ ਹਿੱਸਾ ਬਣੀਏ।