ਬਠਿੰਡਾ:ਸ਼ਹਿਰ ਵਿੱਚ ਬੀਤੀ 21 ਅਗਸਤ ਨੂੰ ਇੱਕ ਸਕੋਡਾ ਕਾਰ 'ਤੇ ਅੰਨ੍ਹੇਵਾਹ ਗੋਲੀਬਾਰੀ ਕਰਨ ਵਾਲੇ 4 ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਇਨ੍ਹਾਂ ਕੋਲੋ ਪੁਲਿਸ ਨੇ ਇੱਕ ਸਕਾਰਪੀਓ ਗੱਡੀ ਅਤੇ ਬਾਰਾਂ ਬੋਰ ਗਨ ਬਰਾਮਦ ਕੀਤੀ ਹੈ।
ਬਠਿੰਡਾ 'ਚ ਸਕੋਡਾ ਗੱਡੀ 'ਤੇ ਅੰਨ੍ਹੇਵਾਹ ਗੋਲੀਬਾਰੀ ਕਰਨ ਵਾਲੇ ਚਾਰ ਆਰੋਪੀ ਗ੍ਰਿਫ਼ਤਾਰ
ਬਠਿੰਡਾ ਵਿੱਚ ਬੀਤੀ 21 ਅਗਸਤ ਨੂੰ ਇੱਕ ਸਕੋਡਾ ਕਾਰ 'ਤੇ ਅੰਨ੍ਹੇਵਾਹ ਗੋਲੀਬਾਰੀ ਕਰਨ ਵਾਲੇ 4 ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਇਨ੍ਹਾਂ ਕੋਲੋ ਪੁਲਿਸ ਨੇ ਇੱਕ ਸਕਾਰਪੀਓ ਗੱਡੀ ਅਤੇ ਬਾਰਾਂ ਬੋਰ ਗਨ ਬਰਾਮਦ ਕੀਤੀ ਹੈ।
ਦੱਸ ਦੇਈਏ ਕਿ ਬਠਿੰਡਾ ਵਿੱਚ 21 ਅਗਸਤ ਨੂੰ ਕੁਝ ਨੌਜਵਾਨਾਂ ਨੇ ਇੱਕ ਸਕੋਡਾ ਗੱਡੀ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ, ਇਸ ਦੌਰਾਨ ਸਕੋਡਾ ਕਾਰ ਵਿੱਚ ਬੈਠਾ ਲਲਿਤ ਕੁਮਾਰ ਲੱਕੀ ਨੂੰ ਗੋਲੀਆਂ ਲੱਗੀਆਂ ਸਨ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਪੁਲਿਸ ਨੇ ਆਰੋਪੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਆਰੋਪੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ। ਸੀਆਈਏ ਟੂ ਦੇ ਇੰਚਾਰਜ ਤਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਚਾਰ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਉਨ੍ਹਾਂ ਦੇ ਕੋਲੋਂ ਇੱਕ ਸਕਾਰਪੀਓ ਗੱਡੀ ਅਤੇ ਬਾਰਾਂ ਬੋਰ ਗਨ ਵੀ ਪੁਲਿਸ ਨੇ ਬਰਾਮਦ ਕੀਤੀ। ਇਸ ਕੇਸ ਦਾ ਮਾਸਟਰ ਮਾਈਂਡ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਪੁਲਿਸ ਦਾ ਦਾਅਵਾ ਹੈ ਕਿ ਉਸ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਤਰਜਿੰਦਰ ਸਿੰਘ ਨੇ ਦੱਸਿਆ ਕਿ ਆਰੋਪੀਆਂ ਨੂੰ ਕੋਰਟ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਹੋਰ ਜਾਣਕਾਰੀ ਹਾਸਿਲ ਹੋ ਸਕੇ। ਉਨ੍ਹਾਂ ਨੇ ਦੱਸਿਆ ਕਿ ਸੀਆਈਏ ਟੂ ਤੋਂ ਇਲਾਵਾ ਸਿਵਲ ਲਾਈਨ ਥਾਣੇ ਦੀ ਟੀਮ ਵੀ ਆਰੋਪੀਆਂ ਦੀ ਤਲਾਸ਼ ਕਰ ਰਹੀ ਸੀ। ਆਰੋਪੀਆਂ ਦੀ ਸ਼ਨਾਖਤ ਅਰੁਣ ਕੁਮਾਰ ਵਾਸੀ ਪ੍ਰਤਾਪ ਨਗਰ , ਹਿਤੇਸ਼ ਸਿੰਗਲਾ ਅਤੇ ਕੇਸ਼ਵ ਕੁਮਾਰ ਅਤੇ ਸਾਹਿਲ ਸ਼ਰਮਾ ਦੇ ਤੌਰ ਵਜੋਂ ਹੋਈ ਹੈ। ਚਾਰੋਂ ਹੀ ਆਰੋਪੀ ਬਠਿੰਡਾ ਦੇ ਰਹਿਣ ਵਾਲੇ ਹਨ। ਪੁਲਿਸ ਨੇ ਆਰੋਪੀਆਂ ਨੂੰ ਨੇੜੇ ਪਿੰਡ ਮੂਲਤਮੁੱਲਾ ਮੁਲਤਾਨੀਆਂ ਦੇ ਸਮੀਪ ਰਿੰਗ ਰੋਡ ਤੋਂ ਗ੍ਰਿਫਤਾਰ ਕੀਤਾ ਹੈ।