ਪੰਜਾਬ

punjab

ETV Bharat / state

ਸਾਬਕਾ ਐਮਸੀ ਵਿਜੈ ਕੁਮਾਰ ਦਾ ਸਰਕਾਰ ਵਿਰੁੱਧ ਅਨੋਖਾ ਪ੍ਰਦਰਸ਼ਨ - ਸਾਬਕਾ ਐਮਸੀ ਵਿਜੈ ਕੁਮਾਰ

ਬਠਿੰਡਾ 'ਚ ਸਾਬਕਾ ਐਮਸੀ ਵਿਜੈ ਕੁਮਾਰ ਨੇ ਸਰਕਾਰ ਦੀਆਂ ਮਾਰੂ ਨਿਤੀਆਂ ਅਤੇ ਸੂਬੇ ਦੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਇੱਕ ਅਨੋਖਾ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਉਹ ਜਾਨਵਰਾਂ ਵਾਂਗ ਘਾਹ ਖਾਂਦੇ ਅਤੇ ਜਾਨਵਰਾਂ ਵਾਂਗ ਲੇਟ ਕੇ ਪਾਣੀ ਪੀਂਦੇ ਆਏ ਨਜ਼ਰ। ਉਨ੍ਹਾਂ ਕਿਹਾ ਕਿ ਉਹ ਇਸ ਤਰਾਂ ਦਾ ਪ੍ਰਦਰਸ਼ਨ ਸਰਕਾਰ ਨੂੰ ਲੋਕਾਂ ਦੀ ਅਜੋਕੀ ਹਾਲਤ ਤੋਂ ਜਾਣੂ ਕਰਵਾਉਣ ਲਈ ਕਰ ਰਹੇ ਹਨ।

ਸਾਬਕਾ ਐਮਸੀ ਵਿਜੈ ਕੁਮਾਰ ਦਾ ਰੋਸ ਪ੍ਰਦਰਸ਼ਨ
ਸਾਬਕਾ ਐਮਸੀ ਵਿਜੈ ਕੁਮਾਰ ਦਾ ਰੋਸ ਪ੍ਰਦਰਸ਼ਨ

By

Published : Jun 22, 2020, 5:59 PM IST

ਬਠਿੰਡਾ: ਸਰਕਾਰ ਵਿਰੁੱਧ ਪ੍ਰਦਰਸ਼ਨ ਤਾਂ ਅਕਸਰ ਹੀ ਵੇਖਣ ਨੂੰ ਮਿਲਦੇ ਹਨ। ਪਰ ਬਠਿੰਡਾ 'ਚ ਸਾਬਕਾ ਐਮਸੀ ਵਿਜੈ ਕੁਮਾਰ ਦਾ ਸਰਕਾਰ ਵਿਰੁੱਧ ਅੱਜ ਅਨੋਖੇ ਹੀ ਢੰਗ ਦਾ ਪ੍ਰਦਰਸ਼ਨ ਵੇਖਣ ਨੂੰ ਮਿਲਿਆ। ਤਪਦੀ ਗਰਮੀ 'ਚ ਵਿਜੈ ਕੁਮਾਰ ਨੇ ਭੀਖ ਮੰਗ ਅਤੇ ਜ਼ਮੀਨ 'ਤੇ ਲੇਟ ਕੇ ਘਾਹ ਖਾ ਅਤੇ ਜਾਨਵਰਾਂ ਵਾਂਗ ਪਾਣੀ ਪੀ ਸਰਕਾਰ ਨੂੰ ਲੋਕਾਂ ਦੀ ਅਜੋਕੀ ਸਥਿਤੀ ਤੋਂ ਜਾਣੂ ਕਰਵਾਇਆ।

ਸਾਬਕਾ ਐਮਸੀ ਵਿਜੈ ਕੁਮਾਰ ਦਾ ਰੋਸ ਪ੍ਰਦਰਸ਼ਨਸਾਬਕਾ ਐਮਸੀ ਵਿਜੈ ਕੁਮਾਰ ਦਾ ਰੋਸ ਪ੍ਰਦਰਸ਼ਨ

ਮੀਡੀਆ ਨਾਲ ਘੱਲਬਾਤ ਕਰਦਿਆਂ ਵਿਜੈ ਕੁਮਾਰ ਨੇ ਦੱਸਿਆ ਕਿ ਇਹ ਪ੍ਰਦਰਸ਼ਨ ਕਿਸੇ ਖ਼ਾਸ ਪਾਰਟੀ ਵਿਰੁੱਧ ਨਹੀਂ ਬਲਕਿ ਸਰਕਾਰ ਨੂੰ ਲੋਕਾਂ ਦੀ ਅਜੋਕੀ ਹਾਲਤ ਦਾ ਸ਼ੀਸ਼ਾ ਵਿਖਾਉਣ ਲਈ ਕੀਤਾ ਹਿਆ ਹੈ। ਦੱਸਣਯੋਗ ਹੈ ਕਿ ਵਿਜੈ ਨੇ ਇਹ ਪ੍ਰਦਰਸ਼ਨ ਦਿਨੋਂ ਦਿਨ ਵੱਧ ਰਹੀ ਮਹਿੰਗਾਈ, ਪਿਛਲੇ 14 ਤੋਂ 15 ਦਿਨਾਂ ਤੋਂ ਪੈਟਰੋਲ ਡੀਜ਼ਲਾਂ ਦੀਆਂ ਕੀਮਤਾਂ 'ਚ ਹੋ ਰਹੇ ਵਾਧੇ, ਅਤੇ ਸਰਕਾਰ ਦੇ ਘਰ-ਘਰ ਨੌਕਰੀ ਦੇਣ ਦੇ ਵਾਅਦੇ ਅਤੇ ਕਈ ਹੋਰ ਮਾਰੂ ਨੀਤੀਆਂ ਵਿਰੁੱਧ ਕੀਤਾ ਹੈ।

ਵਿਜੈ ਕੁਮਾਰ ਨੇ ਜਿੱਥੇ ਸੂਬਾ ਸਰਕਾਰ 'ਤੇ ਜੰਮ ਕੇ ਨਿਸ਼ਾਨੇ ਵਿਨ੍ਹੇ ਉੱਥੇ ਹੀ ਕੇਂਦਰ ਸਰਕਾਰ ਤੇ ਵੀ ਅਧਿਕਾਰੀਆਂ ਵਿਰੁੱਧ ਕੋਈ ਕਾਰਵਾਈ ਨਾ ਕੀਤੇ ਜਾਣ ਦੀ ਗੱਲ ਆਖੀ ਹੈ। ਉਨ੍ਹਾਂ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਵੱਲੋਂ ਲੋਕਾਂ ਨੂੰ ਰਾਸ਼ਨ ਦਿੱਤੇ ਜਾਣ ਦੇ ਦਾਅਵੇ ਨੂੰ ਝੂਠਾ ਕਰਾਰ ਦਿੱਤਾ। ਜਿੱਥੇ ਲੌਕਡਾਊਨ 'ਚ ਹਫ਼ਤੇ ਦੇ ਪੰਜ ਦਿਨ ਦੁਕਾਨਾਂ ਖੋਲ੍ਹੇ ਜਾਣ ਦੇ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕੀਤਾ ਉੱਥੇ ਹੀ ਜਨਮ ਅਤੇ ਮਰਨ ਸਰਟੀਫਿਕੇਟ ਬਣਵਾਉਣ ਦੀਆਂ ਫੀਸਾਂ 'ਚ ਵਾਧੇ ਨੂੰ ਲੈ ਕੇ ਸੂਬਾ ਸਰਕਾਰ ਨੂੰ ਕਰੜੇ ਹੱਥੀਂ ਲਿਆ।

ਵਿਜੈ ਕੁਮਾਰ ਨੇ ਕਿਹਾ ਕਿ ਉਹ ਇਸ ਕਰੋਨਾ ਮਹਾਂਮਾਰੀ ਸੰਕਟ ਵਿੱਚ ਰਾਜਨੀਤੀ ਨਹੀਂ ਸਗੋਂ ਇਨਸਾਨੀਅਤ ਦੀ ਲੜਾਈ ਲੜ ਰਹੇ ਹਨ ਅਤੇ ਇਸ ਤਪਦੀ ਗਰਮੀ ਵਿੱਚ ਲੋਕਾਂ ਦੀ ਸਮੱਸਿਆਵਾਂ ਨੂੰ ਸਰਕਾਰਾਂ ਤੱਕ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਤਰ੍ਹਾਂ ਦਾ ਅਨੋਖਾ ਪ੍ਰਦਰਸ਼ਨ ਸਰਕਾਰ ਨੂੰ ਗਰਾਊਂਡ ਜ਼ੀਰੋ 'ਤੇ ਸਥਿਤੀ ਤੋਂ ਜਾਣੂ ਕਰਵਾਉਣ ਕਰਵਾਉਣ ਲਈ ਕਰ ਰਹੇ ਹਨ।

ABOUT THE AUTHOR

...view details