ਬਠਿੰਡਾ: ਸਾਬਕਾ ਵਿਜੈ ਕੁਮਾਰ ਐਮ ਸੀ ਨੇ ਇੱਕ ਅਨੋਖਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਵੀਹ ਤੋਂ ਪੱਚੀ ਦਿਨਾਂ ਤੋਂ ਨਹਿਰੀ ਪਾਣੀ ਦੀ ਬੰਦੀ ਕਾਰਨ ਸ਼ਹਿਰ ਵਾਸੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਨਹਿਰ ਦੇ ਵਿੱਚ ਬੈਠ ਕੇ ਹੱਥ ਵਿੱਚ ਮਾਲਾ ਫੜ ਕੇ ਇੰਦਰ ਦੇਵਤਾ ਨੂੰ ਯਾਦ ਕੀਤਾ ਕਿ ਨਹਿਰ ਵਿੱਚ ਪਾਣੀ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ।
ਉਨ੍ਹਾਂ ਕਿਹਾ ਕਿ ਨਾ ਤਾਂ ਪਾਣੀ ਪੀਣ ਵਾਲਾ ਆ ਰਿਹਾ ਹੈ ਅਤੇ ਨਾ ਹੀ ਨਹਿਰ ਵਿੱਚ ਪਾਣੀ ਨਾ ਆਉਣ ਕਾਰਨ ਫ਼ਸਲਾਂ ਦਾ ਵੀ ਨੁਕਸਾਨ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਗੰਦਾ ਪਾਣੀ ਵਿਚ ਖੜ੍ਹਾ ਹੈ ਇਹ ਬਿਮਾਰੀਆਂ ਦਾ ਘਰ ਹੈ ਜੋ ਨਗਰ ਨਿਗਮ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਨਹਿਰ ਦੀ ਸਫਾਈ ਕੀਤੀ ਜਾਵੇ ਅਤੇ ਇਸ ਗੰਦਾ ਪਾਣੀ ਨੂੰ ਬਾਹਰ ਕੱਢਿਆ ਜਾਵੇ ਤਾਂ ਕਿ ਬੀਮਾਰੀਆਂ ਨਾ ਫੈਲਣ ।
ਸਾਬਕਾ ਐਮਸੀ ਨੇ ਨਹਿਰ ਵਿੱਚ ਬੈਠ ਕੀਤਾ ਤਪ ਉੱਥੇ ਹੀ ਵਿਜੈ ਕੁਮਾਰ ਐਮਸੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੀ ਸਰਕਾਰ ਸਮੇਂ ਇਸ ਨਹਿਰ ਦੀ ਸਫਾਈ ਕੀਤੀ ਸੀ ਜਿੱਥੇ ਉਨ੍ਹਾਂ ਨੇ ਫੋਟੋਆਂ ਖਿੱਚ ਕੇ ਫੇਸਬੁੱਕ ’ਤੇ ਪਾਈਆਂ ਸਨ ਪਰ ਹੁਣ ਨਗਰ ਨਿਗਮ ਨੇ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਸਮਝੀ। ਉਨ੍ਹਾਂ ਕਿਹਾ ਕਿ ਜੋ ਝੀਲਾਂ ਦਾ ਪਾਣੀ ਹੈ ਉਹ ਸੱਤ ਅੱਠ ਸਾਲ ਪੁਰਾਣਾ ਪਾਣੀ ਹੈ ਜਿਸ ਦੇ ਵਿੱਚ ਬਹੁਤ ਗੰਦਗੀ ਹੈ ਅਤੇ ਉਸਨੂੰ ਲੋਕਾਂ ਦੇ ਪੀਣ ਦੀ ਵਰਤੋਂ ਵਿਚ ਲਿਆਂਦਾ ਹੈ ਜੋ ਕਿ ਬਿਮਾਰੀਆਂ ਦਾ ਬਹੁਤ ਵੱਡਾ ਕਾਰਨ ਹੈ।
ਉਨ੍ਹਾਂ ਨੇ ਕਿਹਾ ਕਿ ਜੋ ਝੀਲਾਂ ਦੇ ਆਲੇ ਦੁਆਲੇ ਝੁੱਗੀਆਂ ਝੌਂਪੜੀਆਂ ਵਾਲੇ ਬੈਠੇ ਹਨ ਉਹ ਝੀਲਾਂ ਵਿਚ ਗੰਦਾ ਸਮਾਨ ਜਾਂ ਕੋਈ ਅਜਿਹੀਆਂ ਚੀਜ਼ਾਂ ਸੁੱਟ ਦਿੰਦੇ ਹਨ ਅਤੇ ਉਨ੍ਹਾਂ ਉੱਤੇ ਕਿਉਂ ਨਹੀਂ ਕਾਰਵਾਈ ਕੀਤੀ ਜਾ ਰਹੀ। ਸਾਬਕਾ ਐਮਸੀ ਨੇ ਕਿਹਾ ਕਿ ਗਰਮੀ ਦੇ ਦਿਨਾਂ ਵਿੱਚ ਆ ਕੇ ਕਿਉਂ ਨਹਿਰ ਦੀ ਬੰਦੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗਰਮੀ ਦੇ ਦਿਨਾਂ ਵਿੱਚ ਜਾਨਵਰਾਂ ਅਤੇ ਪਸ਼ੂ ਪੰਛੀਆਂ ਨੂੰ ਅਤੇ ਆਮ ਵਰਗ ਦੇ ਲੋਕਾਂ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ ਅਤੇ ਆਪ ਦੀ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਗਰਮੀ ਦੇ ਦਿਨਾਂ ਦੇ ਵਿੱਚ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ:ਸ਼ਰਾਬ ਹੋਈ ਸਸਤੀ ਤਾਂ MLA ਪਹੁੰਚੇ ਸ਼ਰਾਬੀਆਂ ਕੋਲ, ਪੀਣ ਵਾਲਿਆਂ ਨੂੰ ਦਿੱਤੀ ਇਹ ਸਲਾਹ