ਬਠਿੰਡਾ:ਸਾਬਕਾ ਗੈਂਗਸਟਰ ਕੁਲਬੀਰ ਨਰੂਆਣਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਘਰ ਆਏ ਵਿਅਕਤੀ ਵੱਲੋਂ ਸਾਬਕਾ ਗੈਂਗਸਟਰ ਕੁਲਬੀਰ ਨਰੂਆਣਾ ’ਤੇ ਕਰੀਬ ਇੱਕ ਦਰਜਨ ਰਾਊਂਡ ਗੋਲੀਆਂ ਚਲਾਈਆਂ ਜਿਸ ਕਾਰਨ ਉਸਦੀ ਮੌਤ ਹੋ ਗਈ।
ਸਾਹਮਣੇ ਆਇਆ ਹੈ ਕਿ ਸਮਾਜ ਸੇਵੀ ਕੁਲਬੀਰ ਨਰੂਆਣਾ ਦੇ ਸਾਥੀ ਮੰਨੇ ਵੱਲੋਂ ਉਸਦਾ ਕਤਲ ਕੀਤਾ ਗਿਆ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੰਨਾ ਭੱਜਣ ਲੱਗਾ ਤਾਂ ਇਸ ਦੌਰਾਨ ਉਸਨੇ ਕੁਲਬੀਰ ਦੇ ਸਾਥੀ ਚਮਕੌਰ ਸਿੰਘ ’ਤੇ ਵੀ ਗੱਡੀ ਚੜ੍ਹਾ ਦਿੱਤੀ ਜਿਸ ਕਾਰਨ ਉਸਦੀ ਵੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਕੁਲਬੀਰ ਨਰੂਆਣਾ ਦੇ ਨਾਲ ਹੀ ਰਹਿੰਦਾ ਸੀ।