ਬਠਿੰਡਾ:ਪੰਜਾਬ ਵਿੱਚ ਚੋਣਾਂ ਦਾ ਬਿਗੁਲ ਵੱਜਣ ਤੋਂ ਬਾਅਦ ਨਾਮਜ਼ਦਗੀਆਂ ਦਾ ਦੌਰਾਨ ਹੀ ਲਗਾਤਾਰ ਜਾਰੀ ਹੈ। ਜਿਸ ਤਹਿਤ ਹਲਕਾ ਬਠਿੰਡਾ ਸ਼ਹਿਰੀ ਤੋਂ ਕਾਂਗਰਸ ਦੇ ਉਮੀਦਵਾਰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸ਼ਨੀਵਾਰ ਨੂੰ ਨਾਮਜ਼ਦਗੀ ਪੱਤਰ ਭਰਿਆ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਚੋਣਾਂ ਜਿੱਤਣ ਨਹੀ ਆਇਆ, ਮੈਂ ਲੋਕਾਂ ਦੇ ਦਿਲ ਜਿੱਤਣ ਆਇਆ ਹਾਂ।
ਇਸ ਦੌਰਾਨ ਹੀ ਵਿਰੋਧ ਵਿੱਚ ਖੜ੍ਹੇ 2 ਕਾਂਗਰਸੀਆਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਰਾਜਨੀਤੀ ਬਦਲਣ ਦੀ ਗੱਲ ਕੀਤੀ ਸੀ, ਉਹ ਇੰਨ੍ਹਾ ਕੈਂਡੀਡੇਟਸ ਤੋਂ ਸਾਫ਼ ਜ਼ਾਹਿਰ ਹੈ, ਮੈਨੂੰ ਨਹੀਂ ਲੱਗਦਾ ਰਾਜਨੀਤੀ ਬਦਲ ਪਾਉਣਗੇ। ਉਨ੍ਹਾਂ ਕਿਹਾ ਕਿ ਲੋਕ ਚੋਣਾਂ ਦੌਰਾਨ ਕਿਰਦਾਰ ਜ਼ਰੂਰ ਵੇਖਦੇ ਹਨ ਤੇ ਮੈਨੂੰ ਉਮੀਦ ਹੈ ਕਿ ਲੋਕ ਮੇਰਾ ਪਸੀਨਾ ਸੁੱਕਣ ਤੋਂ ਪਹਿਲਾਂ ਮੈਨੂੰ ਬਹੁਮਤ ਨਾਲ ਜਿੱਤਾ ਕੇ ਭੇਜਣਗੇ।