ਪੰਜਾਬ

punjab

ETV Bharat / state

ਬਠਿੰਡਾ ਨਹਿਰ ਦੇ ਕੰਢੇ ਕਮਜ਼ੋਰ, ਹੜ੍ਹ ਵਰਗੇ ਹਾਲਾਤਾਂ 'ਚ ਵਾਪਰ ਸਕਦੈ ਵੱਡਾ ਹਾਦਸਾ - ਬਠਿੰਡਾ

ਬਠਿੰਡਾ ਦੀ ਸਰਹਿੰਦ ਨਹਿਰ ਦੇ ਕੰਢੇ ਕੱਚੇ ਹੋਣ ਕਾਰਨ ਬਠਿੰਡਾ 'ਚ ਹੜ੍ਹ ਆਉਣ ਦਾ ਖ਼ਤਰਾ ਵੱਧਿਆ। ਪ੍ਰਸ਼ਾਸਨ ਨੇ ਉਸ ਥਾਂ 'ਤੇ ਮਿੱਟੀ ਸੁੱਟਵਾਈ।

ਫ਼ੋੋਟੋ

By

Published : Aug 19, 2019, 9:19 PM IST

ਬਠਿੰਡਾ : ਬਠਿੰਡਾ ਦੀ ਸਰਹਿੰਦ ਨਹਿਰ ਕਦੇ ਵੀ ਕਿਸੇ ਵੱਡੇ ਹਾਦਸੇ ਨੂੰ ਜਨਮ ਦੇ ਸਕਦੀ ਹੈ, ਕਿਉਂਕਿ ਨਹਿਰ ਦੇ ਕਿਨਾਰੇ ਕਈ ਥਾਵਾਂ ਤੋਂ ਕਮਜ਼ੋਰ ਹਨ। ਸ਼ਹਿਰ ਦੀ ਲਾਈਫ਼ਲਾਈਨ ਕਹੀ ਜਾਣ ਵਾਲੀ ਨਹਿਰ ਦੇ ਕਿਨਾਰਿਆਂ ਨੂੰ ਅੱਜ ਤੱਕ ਪੱਕਾ ਨਹੀਂ ਕੀਤਾ ਗਿਆ ਜਿਸ ਕਰਕੇ ਅਕਸਰ ਮੀਂਹ ਦੌਰਾਨ ਇਸ ਵਿੱਚ ਪਾੜ ਪੈਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

ਵੇਖੋ ਵੀਡੀਓ
ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਪੰਜਾਬ ਵਿੱਚ ਕਈ ਥਾਂਵਾਂ 'ਤੇ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ। ਲਗਾਤਾਰ ਮੀਂਹ ਦੇ ਚੱਲਦਿਆਂ ਬਠਿੰਡਾ ਨਹਿਰ ਵਿੱਚ ਵੀ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਵੱਧ ਗਿਆ ਹੈ, ਪਰ ਸੋਮਵਾਰ ਨੂੰ ਪਾਣੀ ਪਿੱਛੋਂ ਘਟਾ ਦਿੱਤਾ ਗਿਆ।

ਇਹ ਵੀ ਪੜ੍ਹੋ: ਅੰਮ੍ਰਿਤਧਾਰੀ ਵਿਅਕਤੀ ਨੇ ਹਰਮੰਦਿਰ ਸਾਹਿਬ ਦੇ ਸਰੋਵਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਦਾ ਕਹਿਣਾ ਹੈ ਕਿ ਬਠਿੰਡਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਕਿਸੇ ਵੀ ਤਰ੍ਹਾਂ ਦੇ ਹੜ੍ਹਾਂ ਦੇ ਹਾਲਾਤ ਨਹੀਂ ਬਣੇ ਹਨ। ਉਨ੍ਹਾਂ ਨੇ ਦੱਸਿਆ ਕਿ ਸਰਹਿੰਦ ਨਹਿਰ ਦੀ ਦੇਖ-ਰੇਖ ਵੀ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿੱਥੇ, ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਗਏ ਹਨ, ਉਥੇ ਹੀ ਸੁਰੱਖਿਅਤ ਥਾਂ ਦੀ ਨਿਸ਼ਾਨਦੇਹੀ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ : ਮਨੋਰੰਜਨ ਦਾ ਕੇਂਦਰ ਬਣਿਆ ਰੇਲਵੇ ਪੁਲ, ਲੋਕ ਲੈ ਰਹੇ ਸੈਲਫ਼ੀਆਂ

ਉੱਥੇ ਹੀ ਮੌਸਮ ਵਿਭਾਗ ਦੇ ਅਧਿਕਾਰੀ ਡਾ. ਰਾਜ ਕੁਮਾਰ ਦਾ ਕਹਿਣਾ ਹੈ ਕਿ ਆਉਣ ਵਾਲੇ 72 ਘੰਟਿਆਂ ਦਰਮਿਆਨ ਮੀਂਹ ਹੋਣ ਦੀ ਸੰਭਾਵਨਾ ਹੈ।

ABOUT THE AUTHOR

...view details