ਬਠਿੰਡਾ:ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ (New variant Omicron) ਨੂੰ ਵੇਖਦੇ ਹੋਏ ਆਕਸੀਜਨ ਦੇ 5 ਪਲਾਟ ਇੰਸਟਾਲ (Install 5 plots of oxygen) ਕੀਤੇ ਗਏ ਹਨ। ਪ੍ਰਸ਼ਾਸਨ ਵੱਲੋਂ ਕੋਰੋਨਾ ਦੀ ਲਹਿਰ ਨਾਲ ਲੜਨ ਲਈ ਤਿਆਰੀਆਂ ਕੀਤੀਆ ਜਾ ਰਹੀਆ ਹਨ।
ਇਸ ਤੋਂ ਇਲਾਵਾ ਪ੍ਰਸ਼ਾਸ਼ਨ ਵੱਲੋਂ 20 ਬੈੱਡ ਗੋਨਿਆਣਾ, 20 ਬੈਂਡ ਤਲਵੰਡੀ ਸਾਬੋ ਅਤੇ 25 ਬੈੱਡ ਅਡਵਾਂਸ ਕੈਂਸਰ ਪਲਾਂਟ ਵਿਚ ਲਗਾਏ ਗਏ ਹਨ। ਸਿਵਲ ਸਰਜਨ ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੀਆਂ ਕੋਰੋਨਾ ਦੀਆਂ ਦੋ ਲਹਿਰਾਂ ਨੂੰ ਵੇਖਦੇ ਹੋਏ ਉਨ੍ਹਾਂ ਵੱਲੋਂ ਆਕਸੀਜਨ ਦੀ ਆਈ ਕਮੀ ਤੋਂ ਬਾਅਦ ਪੰਜ ਪੀ ਐਸ ਏ ਪਲਾਂਟ ਇੰਸਟਾਲ ਕਰ ਲਏ ਗਏ ਹਨ ਅਤੇ ਆਕਸੀਜਨ ਦੇ ਪ੍ਰਬੰਧ (Provision of oxygen) ਮੁਕੰਮਲ ਕਰ ਲਏ ਗਏ ਹਨ।