ਪੰਜਾਬ

punjab

ETV Bharat / state

ਆਧੁਨਿਕ ਸਹੂਲਤਾਂ ਨਾਲ ਲੈਸ ਪੰਜਾਬ ਦਾ ਇਹ ਪਹਿਲਾ ਸਮਾਰਟ ਆਂਗਨਵਾੜੀ ਸੈਂਟਰ, ਖਬਰ ਪੜ ਕੇ ਰਹਿ ਜਾਓਗੇ ਹੈਰਾਨ - ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ

ਬਠਿੰਡਾ 'ਚ ਪੰਜਾਬ ਦੀ ਪਹਿਲੀ ਸਮਾਰਟ ਆਂਗਣਵਾੜੀ ਬਣਾਈ ਗਈ ਹੈ। ਜਿੱਥੇ ਬੱਚਿਆਂ ਲਈ ਹਰ ਸਹੂਲਤ ਮਹੱਈਆ ਕਰਵਾਈ ਗਈ ਹੈ।ਇਹ ਸਮਾਰਟ ਆਂਗਣਵਾੜੀ ਆਸਰਾ ਵੈਲਫੇਅਰ ਸੁਸਾਇਟੀ ਵੱਲੋਂ ਲੱਖਾਂ ਰੁਪਏ ਖਰਚ ਕੇ ਬਣਵਾਈ ਗਈ ਹੈ।

ਪੰਜਾਬ ਦੀ ਪਹਿਲੀ ਸਮਾਰਟ ਆਂਗਣਵਾੜੀ
ਪੰਜਾਬ ਦੀ ਪਹਿਲੀ ਸਮਾਰਟ ਆਂਗਣਵਾੜੀ

By

Published : May 28, 2023, 8:35 PM IST

ਪੰਜਾਬ ਦੀ ਪਹਿਲੀ ਸਮਾਰਟ ਆਂਗਣਵਾੜੀ

ਬਠਿੰਡਾ:ਸੂਬਾ ਸਰਕਾਰ ਵੱਲੋਂ ਸਕੂਲਾਂ ਨੂੰ ਸਮਾਰਟ ਬਣਾਉਣ ਵੱਲੋਂ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਸਿੱਖਿਆ ਦਿੱਤੀ ਜਾ ਸਕੇ। ਉਧਰ ਦੂਜੇ ਪਾਸੇ ਹੁਣ ਤੁਹਾਨੂੰ ਸਮਾਰਟ ਆਂਗਣਵਾੜੀ ਸੈਂਟਰ ਵੇਖਣ ਨੂੰ ਮਿਲੇਗਾ। ਕਾਬਲੇਜ਼ਿਕਰ ਹੈ ਕਿ ਇਹ ਪਹਿਲਾ ਸਮਾਰਟ ਆਂਗਣਵਾੜੀ ਸੈਂਟਰ ਬਠਿੰਡਾ ਦੇ ਦੇਸ ਰਾਜ ਪ੍ਰਾਇਮਰੀ ਸਕੂਲ ਵਿੱਚ ਆਸਰਾ ਵੈਲਫੇਅਰ ਸੁਸਾਇਟੀ ਵੱਲੋਂ ਲੱਖਾਂ ਰੁਪਏ ਖਰਚ ਕਰਕੇ ਤਿਆਰ ਕਰਵਾਇਆ ਗਿਆ ਹੈ।

ਰਮੇਸ਼ ਮਹਿਤਾ ਦਾ ਪੱਖ:ਰਮੇਸ਼ ਮਹਿਤਾ ਨੇ ਦੱਸਿਆ ਕਿ ਆਸਰਾ ਵੈਲਫੇਅਰ ਸੁਸਾਇਟੀ ਵੱਲੋਂ ਸਮਾਜ ਸੇਵੀ ਕੰਮ ਲਗਾਤਾਰ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਉਹ ਆਂਗਣਵਾੜੀ ਸੈਂਟਰ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਹੋਰ ਸਮਾਨ ਦੇਣ ਲਈ ਆਏ ਸੀ ਪਰ ਜਦੋਂ ਉਨ੍ਹਾਂ ਇੱਥੇ ਆਂਗਣਵਾੜੀ ਦੀ ਬਿਲਡਿੰਗ ਨੂੰ ਦੇਖਿਆ ਤਾਂ ਉਸ ਦਾ ਬੁਰਾ ਹਾਲ ਸੀ ਅਤੇ ਖਸਤਾਹਾਲ ਬਿਲਡਿੰਗ ਵਿਚ ਹੀ ਇਹ ਆਂਗਣਵਾੜੀ ਸੈਂਟਰ ਚਲਾਇਆ ਜਾ ਰਿਹਾ ਸੀ। ਜਿਸ ਦੀ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਨਾਲ ਗੱਲਬਾਤ ਕੀਤੀ ਅਤੇ ਇਸ ਆਂਗਣਵਾੜੀ ਸੈਂਟਰ ਨੂੰ ਸਮਾਰਟ ਬਣਾਇਆ ਗਿਆ।

ਪ੍ਰਾਈਵੇਟ ਸਕੂਲਾਂ ਤੋਂ ਘੱਟ ਨਹੀਂ ਆਂਗਣਵਾੜੀ:ਕਾਬਲੇਜ਼ਿਕਰ ਹੈ ਕਿ ਇਸ ਆਂਗਣਵਾੜੀ 'ਚ ਬੱਚਿਆਂ ਨੂੰ ਆਧੁਨਿਕ ਤਕਨੀਕ ਨਾਲ ਪੜ੍ਹਾਉਣ ਲਈ ਇੰਟਰਨੈਟ, ਨਵਾਂ ਫਰਨੀਚਰ, ਸੁਰੱਖਿਆ ਦੇ ਮੱਦੇਨਜ਼ਰ ਸੀਸੀਟੀਵੀ ਕੈਮਰੇ, ਅੱਗ ਬੁਝਾਊ ਯੰਤਰ ਅਤੇ ਬੱਚਿਆਂ ਦੇ ਖੇਡਣ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਇੱਥੇ ਪੜ੍ਹਨ ਆਉਣ ਵਾਲੇ ਬੱਚਿਆਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਉਹ ਕਿਸੇ ਪ੍ਰਾਈਵੇਟ ਸਕੂਲ ਨਾਲੋਂ ਘੱਟ ਆਂਗਣਵਾੜੀ ਸੈਂਟਰ ਵਿੱਚ ਪੜ ਰਹੇ ਹਨ ।

ABOUT THE AUTHOR

...view details