ਤਲਵੰਡੀ ਸਾਬੋ: ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਲਗਾਤਾਰ ਅਮਨ ਕਾਨੂੰਨ ਦੀ ਸਥਿਤੀ ਵਿਗੜ ਰਹੀ ਹੈ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਹਨ। ਅੱਜ ਤਲਵੰਡੀ ਸਾਬੋ ਦੇ ਰੋੜੀ ਰੋਡ ਉੱਤੇ ਅਗਰਵਾਲ ਆਇਰਨ ਸਟੋਰ ਦੇ ਮਾਲਕ ਪ੍ਰਸ਼ੋਤਮ ਕੁਮਾਰ ਉੱਤੇ ਇੱਕ ਉਧਾਰੀ ਵਿਅਕਤੀ ਵੱਲੋਂ ਗੋਲੀ ਚਲਾਉਣ ਦੀ ਖ਼ਬਰ ਸਾਹਮਣੇ ਆਈ ਹੈ। ਗੋਲੀ ਨਾ ਲੱਗਣ ਕਾਰਨ ਦੁਕਾਨਦਾਰ ਦਾ ਬਚਾਅ ਹੋ ਗਿਆ ਹੈ ਤੇ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਉਧਾਰ ਨਾ ਦੇਣ 'ਤੇ ਦੁਕਾਨਦਾਰ 'ਤੇ ਕੀਤੀ ਫਾਈਰਿੰਗ - ਅਗਰਵਾਲ ਆਇਰਨ ਸਟੋਰ
ਅੱਜ ਤਲਵੰਡੀ ਸਾਬੋ ਦੇ ਰੋੜੀ ਰੋਡ ਉੱਤੇ ਅਗਰਵਾਲ ਆਇਰਨ ਸਟੋਰ ਦੇ ਮਾਲਕ ਪ੍ਰਸ਼ੋਤਮ ਕੁਮਾਰ ਉੱਤੇ ਇੱਕ ਉਧਾਰੀ ਵਿਅਕਤੀ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਨਾ ਲੱਗਣ ਕਾਰਨ ਦੁਕਾਨਦਾਰ ਦਾ ਬਚਾਅ ਹੋ ਗਿਆ ਹੈ।
ਅਗਰਵਾਲ ਆਇਰਨ ਸਟੋਰ ਦੇ ਮਾਲਕ ਪ੍ਰਸ਼ੋਤਮ ਕੁਮਾਰ ਨੇ ਕਿਹਾ ਕਿ ਜਿਸ ਵਿਅਕਤੀ ਨੇ ਉਨ੍ਹਾਂ ਉੱਤੇ ਅੱਜ ਗੋਲੀ ਚਲਾਈ ਹੈ ਉਸ ਦਾ ਨਾਂਅ ਕਲਕੱਤਾ ਸਿੰਘ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਲਕੱਤਾ ਸਿੰਘ ਤੋਂ ਪਹਿਲਾਂ ਦੇ ਉਧਾਰੀ ਪੈਸੇ ਲੈਣੇ ਸਨ ਤੇ ਕੁਝ ਦਿਨ ਪਹਿਲਾਂ ਉਹ ਉਨ੍ਹਾਂ ਤੋਂ ਹੋਰ ਉਧਾਰ ਮੰਗ ਰਿਹਾ ਸੀ ਜਿਸ ਨੂੰ ਉਨ੍ਹਾਂ ਨੇ ਦੇਣ ਤੋਂ ਮਨਾਂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਕਲਕੱਤਾ ਸਿੰਘ ਅੱਜ ਮੋਟਰ ਸਾਈਕਲ ਉੱਤੇ ਸਵਾਰ ਹੋ ਉਨ੍ਹਾਂ ਉੱਤੇ ਗੋਲੀ ਚਲਾਈ ਹੈ। ਉਨ੍ਹਾਂ ਕਿਹਾ ਕਿ ਜਦੋਂ ਕਲਕੱਤਾ ਸਿੰਘ ਨੇ ਉਨ੍ਹਾਂ ਉੱਤੇ ਗੋਲੀ ਚਲਾਈ ਤਾਂ ਉਨ੍ਹਾਂ ਨੇ ਪਹਿਲਾਂ ਝੁੱਕ ਕੇ ਆਪਣਾ ਬਚਾ ਕੀਤਾ ਫਿਰ ਉਹ ਉੱਥੋਂ ਦੀ ਭੱਜ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
ਐਸਐਚਓ ਮਨਇੰਦਰ ਸਿੰਘ ਨੇ ਕਿਹਾ ਕਿ ਜਲਦ ਹੀ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।