ਬਠਿੰਡਾ: ਸਿਵਲ ਹਸਪਤਾਲ ਵਿੱਚ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਦੋਂ ਐਕਸਰੇ ਵਾਲੇ ਕਮਰੇ 'ਚ ਅਚਾਨਕ ਅੱਗ ਲੱਗ ਗਈ। ਇਸ ਕਰਕੇ 3-4 ਦਿਨ ਐਕਸਰੇ ਦੀਆਂ ਸੇਵਾਵਾਂ ਬੰਦ ਰਹਿਣਗੀਆਂ।
ਸਿਵਲ ਹਸਪਤਾਲ ਦੇ ਐਕਸਰੇ ਰੂਮ'ਚ ਲੱਗੀ ਅੱਗ - ਬਠਿੰਡਾ
ਬਠਿੰਡਾ ਦੇ ਸਿਵਲ ਹਸਪਤਾਲ 'ਚ ਐਕਸਰੇ ਵਾਲੇ ਕਮਰੇ ਵਿੱਚ ਅੱਗ ਲੱਗ ਗਈ। ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਅੱਗ
ਪ੍ਰੋਸੈਸਰ ਵਿੱਚ ਅਚਾਨਕ ਅੱਗ ਲੱਗ ਗਈ ਤੇ ਸਾਰੇ ਪਾਸੇ ਧੂੰਆਂ ਫ਼ੈਲ ਗਿਆ। ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਸਤੀਸ਼ ਕੁਮਾਰ ਗੋਇਲ ਦਾ ਕਹਿਣਾ ਹੈ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ, ਤੇ ਕਿਸੇ ਤਰ੍ਹਾਂ ਤੱਕ ਨੁਕਸਾਨ ਨਹੀਂ ਹੋਇਆ।
ਖ਼ੈਰੀਅਤ ਰਹੀ ਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।