ਪੰਜਾਬ

punjab

ETV Bharat / state

ਅਹੁਦੇ ਦੀ ਥਾਂ ਲੋਕ ਹਿੱਤਾਂ ਲਈ ਲੜਦੇ ਸਿੱਧੂ ਤਾਂ ਹੁੰਦੀ ਖੁਸ਼ੀ : ਹਰਸਿਮਰਤ ਕੌਰ ਬਾਦਲ - Fighting

ਹਰਸਿਮਰਤ ਕੌਰ ਬਾਦਲ ਨੇ ਕਿਹਾ, ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਦੀਆਂ ਸੋਹਾਂ ਖਾ ਕੇ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੇ। ਉਨ੍ਹਾਂ ਨੇ ਕੈਪਟਨ ਸਰਕਾਰ ਨੂੰ ਦੇਸ਼ ਦੀ ਹੁਣ ਤੱਕ ਦੀ ਸਭ ਤੋਂ ਫੇਲ੍ਹ ਸਰਕਾਰ ਦੱਸਿਆ।

ਅਹੁਦੇ ਦੀ ਥਾਂ ਲੋਕ ਹਿੱਤਾਂ ਲਈ ਲੜਦੇ ਸਿੱਧੂ ਤਾਂ ਹੁੰਦੀ ਖੁਸ਼ੀ: ਹਰਸਿਮਰਤ ਕੌਰ ਬਾਦਲ
ਅਹੁਦੇ ਦੀ ਥਾਂ ਲੋਕ ਹਿੱਤਾਂ ਲਈ ਲੜਦੇ ਸਿੱਧੂ ਤਾਂ ਹੁੰਦੀ ਖੁਸ਼ੀ: ਹਰਸਿਮਰਤ ਕੌਰ ਬਾਦਲ

By

Published : Jul 16, 2021, 9:54 PM IST

ਬਠਿੰਡਾ:ਕਾਂਗਰਸ ਵਿੱਚ ਅਹੁਦੇ ਨੂੰ ਲੈ ਕੇ ਛਿੜੀ ਜੰਗ ‘ਤੇ ਅਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਟਿੱਪਣੀ ਕਰਦਿਆਂ ਕਿਹਾ, ਕਿ ਖੁਸ਼ੀ ਹੁੰਦੀ ਜੇਕਰ ਅਹੁਦਿਆਂ ਦੀ ਥਾਂ ਨਵਜੋਤ ਸਿੰਘ ਸਿੱਧੂ ਲੋਕ ਮੁੱਦਿਆਂ ਦੀ ਲੜਾਈ ਲੜਦੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸੱਤਾ ਝੂਠ ਬੋਲ ਕੇ ਹਾਸਲ ਕੀਤੀ ਹੈ। ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨੇ ਸਾਧੇ

ਅਹੁਦੇ ਦੀ ਥਾਂ ਲੋਕ ਹਿੱਤਾਂ ਲਈ ਲੜਦੇ ਸਿੱਧੂ ਤਾਂ ਹੁੰਦੀ ਖੁਸ਼ੀ: ਹਰਸਿਮਰਤ ਕੌਰ ਬਾਦਲ

ਉਨ੍ਹਾਂ ਨੇ ਕਿਹਾ, ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਦੀਆਂ ਸੋਹਾਂ ਖਾ ਕੇ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੇ। ਉਨ੍ਹਾਂ ਨੇ ਕੈਪਟਨ ਸਰਕਾਰ ਨੂੰ ਦੇਸ਼ ਦੀ ਹੁਣ ਤੱਕ ਦੀ ਸਭ ਤੋਂ ਫੇਲ੍ਹ ਸਰਕਾਰ ਦੱਸਿਆ।

ਉਨ੍ਹਾਂ ਕਿਹਾ ਕਿ ਅੱਜ ਦੀ ਤਰੀਕ ਵਿੱਚ ਰੱਬ ਵੀ ਉਨ੍ਹਾਂ ਤੋਂ ਨਾਰਾਜ਼ ਹੈ। ਇਸੇ ਲਈ ਪੰਜਾਬ ਕਾਂਗਰਸ ਵਿੱਚ ਇਹ ਲੜਾਈ ਜੱਗ ਜ਼ਾਹਰ ਹੋਈ ਹੈ। ਡਿਪਟੀ ਕਮਿਸ਼ਨਰ ਦਫ਼ਤਰ ਵਿੱਚੋਂ ਪੋਸਟਾਂ ਖ਼ਤਮ ਕੀਤੇ ਜਾਣ ‘ਤੇ ਉਨ੍ਹਾਂ ਕਿਹਾ, ਕਿ ਕਾਂਗਰਸ ਸਿਰਫ਼ ਆਪਣੇ ਚਹੇਤਿਆਂ ਨੂੰ ਹੀ ਨੌਕਰੀਆਂ ਦੇ ਸਕਦੀ ਹੈ। ਜੋ ਕਰੋੜਾਂਪਤੀ ਹਨ, ਕੁਰਸੀ ਬਚਾਉਣ ਲਈ ਸਿਰਫ਼ ਆਪਣੇ ਚਹੇਤਿਆਂ ਨੂੰ ਹੀ ਨੌਕਰੀ ਦਿੱਤੀ
ਅਕਾਲੀ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਪੰਜਾਬ ਤੇ ਪੰਜਾਬੀਆਂ ਨਾਲ ਧੋਖਾ ਕਰਨ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਨੇ ਕਿਹਾ, ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਿਰਫ਼ ਆਪਣੀ ਕੁਰਸੀ ਪਿਆਰੀ ਹੈ, ਨਾ ਕਿ ਪੰਜਾਬ ਤੇ ਪੰਜਾਬੀਅਤ। ਉਨ੍ਹਾਂ ਨੇ ਕਿਹਾ, ਕਿ ਕੋਰੋਨਾ ਕਾਲ ਦੌਰਾਨ ਜਿੱਥੇ ਅਕਾਲੀ ਦਲ ਲੋਕਾਂ ਦੀ ਮਦਦ ਲਈ ਜ਼ਮੀਨ ‘ਤੇ ਕੰਮ ਕਰ ਰਿਹਾ ਸੀ, ਤਾਂ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਆਪਣੇ ਮਹਿਲ ਵਿੱਚ ਅਰਾਮ ਫਰਮਾ ਰਹੇ ਸਨ।

ਇਹ ਵੀ ਪੜ੍ਹੋ:ਕੈਪਟਨ ਦੀ ਦਿੱਲੀ ਫੇਰੀ 'ਤੇ ਹਰਸਿਮਰਤ ਕੌਰ ਨੇ ਵਿੰਨੇ ਨਿਸ਼ਾਨੇ

ABOUT THE AUTHOR

...view details