ਪੰਜਾਬ

punjab

ETV Bharat / state

ਟਰੱਕ ਯੂਨੀਅਨ ਵਿੱਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਈ ਲੜਾਈ, 2 ਜ਼ਖਮੀ

ਟਰੱਕ ਯੂਨੀਅਨ ਵਿੱਚ ਪੈਸਿਆ ਦੇ ਲੈਣ ਦੇਣ ਨੂੰ ਲੈ ਕੇ (Fight over payment of money in truck union of Bathinda) ਝਗੜਾ ਹੋ ਗਿਆ। ਯੂਨੀਅਨ ਵਿੱਚ ਆਪਣੇ ਪੈਸੇ ਲੈਣ ਗਏ ਨੌਜਵਾਨ ਉਤੇ ਯੂਨੀਅਨ ਦੇ ਮੈਬਰਾਂ ਨੇ ਹਮਲਾ ਕਰ ਦਿੱਤਾ। ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

Fight over payment of money in truck union
Fight over payment of money in truck union

By

Published : Jan 2, 2023, 8:19 PM IST

Fight over money in truck union of Bathinda

ਬਠਿੰਡਾ : ਟਰੱਕ ਯੂਨੀਅਨ ਵਿੱਚ ਪੈਸਿਆ ਦੇ ਲੈਣ ਦੇਣ ਨੂੰ ਲੈ ਕੇ ਝਗੜਾ (Fight over payment of money in truck union of Bathinda) ਹੋ ਗਿਆ। ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। ਇਸ ਘਟਨਾ ਵਿਚ 2 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਆਪਣੇ ਹੀ ਪੈਸੇ ਲੈਣ ਗਿਆ ਉਤੇ ਹਮਲਾ: ਇਸ ਮੌਕੇ ਜ਼ਖਮੀ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਸ ਦਾ ਬੇਟਾ ਟਰੱਕ ਯੂਨੀਅਨ ਵਿੱਚੋ ਆਪਣੇ ਪੈਸੇ ਲੈਣ ਗਿਆ ਤਾਂ ਉਥੇ ਯੂਨੀਅਨ ਦੇ ਮੈਂਬਰਾਂ ਨੇ ਉਸ ਨਾਲ ਕੁੱਟਮਾਰ ਕੀਤੀ। ਉਸ ਦੇ ਦੋ ਪੁੱਤਰਾਂ ਨੂੰ ਜ਼ਖਮੀ ਕਰ ਦਿੱਤਾ। ਜਿਨ੍ਹਾਂ ਨੂੰ ਹਸਪਤਾਲ ਲਜਾਇਆ ਗਿਆ ਹੈ। ਹਸਪਤਾਲ ਵਿਚ ਇਲਾਜ ਅਧੀਨ ਅਜੇ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਗੱਡੀ ਦੀ ਪੇਮੈਂਟ ਲੈਣ ਗਏ ਸਨ ਜਿੱਥੇ ਕੁਝ ਲੋਕਾਂ ਵੱਲੋਂ ਉਸ ਨਾਲ ਲੜਾਈ ਝਗੜਾ ਕੀਤਾ ਅਤੇ ਤੇਜ਼ਧਾਰ ਹਥਿਆਰਾਂ ਨਾਲ

ਜ਼ਖਮੀਆਂ ਦਾ ਇਲਾਜ ਜਾਰੀ: ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਜ਼ਖਮੀਆਂ ਨੂੰ ਝਗੜੇ ਦੌਰਾਨ ਸੱਟਾਂ ਲੱਗੀਆਂ ਹਨ। ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਡਾਕਟਰ ਨੇ ਕਿਹਾ ਕਿ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ।

ਮੌਕੇ ਉਤੇ ਪਹੁੰਚੀ ਪੁਲਿਸ: ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਟਰੱਕ ਯੂਨੀਅਨ ਦਫਤਰ ਵਿੱਚ ਲੜਾਈ ਹੋਈ ਹੈ । ਤਾਂ ਉਹ ਮੌਕੇ ਉਤੇ ਪਹੁੰਚ ਗਏ ਜਿਸ ਲੜਾਈ ਵਿੱਚ 2 ਲੋਕ ਜ਼ਖਮੀ ਹੋਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

ਇਹ ਵੀ ਪੜ੍ਹੋ:-ਤਰਨਤਾਰਨ 'ਚ ਫਰਜ਼ੀ ਅਫਸਰ ਨੂੰ ਹਸਪਤਾਲ ਵਿੱਚੋਂ ਸਟਾਫ ਨੇ ਫੜ ਕੇ ਕੀਤਾ ਪੁਲਿਸ ਹਵਾਲੇ

ABOUT THE AUTHOR

...view details