ਬਠਿੰਡਾ: ਸੈਂਟਰਲ ਜੇਲ੍ਹ ਵਿੱਚ ਮੁੜ ਤੋਂ ਹਵਾਲਾਤੀਆਂ ਵਿਚਕਾਰ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਗੁੱਟ ਆਪਸ ਦੇ ਵਿੱਚ ਭਿੜ ਗਏ, ਜਿਸ ਦੌਰਾਨ 6 ਹਵਾਲਾਤੀ ਜ਼ਖ਼ਮੀ ਹੋਏ ਹਨ। ਜੇਲ੍ਹ ਪੁਲਿਸ ਵੱਲੋਂ ਫੱਟੜ ਹਵਾਲਾਤੀਆਂ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਸਰਕਾਰੀ ਹਸਪਤਾਲ ਦੇ ਡਾ. ਗੁਰਜੀਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ 6 ਜ਼ਖ਼ਮੀ ਹਵਾਲਾਤੀ ਇਲਾਜ ਲਈ ਆਏ ਸਨ, ਜਿਨ੍ਹਾਂ ਦੇ ਕੁਝ ਸੱਟਾਂ ਲੱਗੀਆਂ ਸਨ। ਉਨ੍ਹਾਂ ਦੱਸਿਆ ਕਿ ਇਲਾਜ ਤੋਂ ਬਾਅਦ ਪੁਲਿਸ ਉਨ੍ਹਾਂ ਨੂੰ ਵਾਪਿਸ ਜੇਲ੍ਹ ਲੈ ਗਈ।