ਬਠਿੰਡਾ: ਜ਼ਿਲ੍ਹੇ ਚ ਇਨਸਾਨੀਅਤ ਉਸ ਸਮੇਂ ਸ਼ਰਮਸਾਰ ਹੋਈ ਜਦੋਂ ਸਰਹਿੰਦ ਨਹਿਰ ਕੋਲੋਂ ਪਲਾਸਟਿਕ ਦੇ ਡੱਬੇ ਚੋਂ ਇੱਕ ਲੜਕੀ ਦਾ ਭਰੂਣ ਮਿਲਿਆ। ਜਿਸ ਨੂੰ ਸਮਾਜ ਸੇਵੀ ਸੰਸਥਾ ਸਹਾਰਾ ਜਨਸੇਵਾ ਦੇ ਮੈਂਬਰਾਂ ਵੱਲੋਂ ਨਹਿਰ ਚੋਂ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਇਸ ਸਬੰਧ ਸਮਾਜ ਸੇਵੀ ਸੰਸਥਾ ਸਹਾਰਾ ਜਨਸੇਵਾ ਦੇ ਮੈਂਬਰ ਜੱਗਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਹਿਰ ਵਿੱਚ ਕੁਝ ਬੱਚੇ ਨਹਾ ਰਹੇ ਸੀ ਅਤੇ ਉਨ੍ਹਾਂ ਨੇ ਇਕ ਡੱਬਾ ਰੁੜ੍ਹਦਾ ਹੋਇਆ ਵੇਖਿਆ ਅਤੇ ਜਦੋ ਉਸ ਨੂੰ ਖੋਲ੍ਹ ਕੇ ਵੇਖਿਆ ਤਾਂ ਉਸ ਵਿੱਚ ਭਰੂਣ ਮਿਲਿਆ, ਜਿਸ ਨੂੰ ਉਹ ਉੱਥੇ ਸੁੱਟ ਕੇ ਭੱਜ ਗਏ। ਇਸ ਤੋਂ ਬਾਅਦ ਲੋਕਾਂ ਨੇ ਸੰਸਥਾ ਨੂੰ ਫੋਨ ਕੀਤਾ ਅਤੇ ਉਹ ਮੌਕੇ ਤੇ ਪਹੁੰਚੇ। ਉਨ੍ਹਾਂ ਨੇ ਲੜਕੀ ਦਾ ਭਰੂਣ ਵੇਖਿਆ ਜੋ ਕਰੀਬ ਚਾਰ ਮਹੀਨੇ ਦਾ ਹੋਵੇਗਾ ਜਿਸ ਦੀ ਸੂਚਨਾ ਉਨ੍ਹਾਂ ਵੱਲੋਂ ਤੁਰੰਤ ਪੁਲਿਸ ਨੂੰ ਦਿੱਤੀ।