ਬਠਿੰਡਾ: ਥਾਣਾ ਕੈਂਟ ਦੇ ਨਜ਼ਦੀਕ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਿਸ ਦੇ ਵਿੱਚ ਮੋਟਰ-ਸਾਈਕਲ ਸਵਾਰ ਬਾਪ-ਬੇਟੀ ਦੀ ਮੌਤ ਹੋ ਗਈ ਹੈ। ਡਾਕਟਰ ਅਮਿਤ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਸ਼ਾਮ 4 ਵਜੇ 2 ਮ੍ਰਿਤਕਾਂ ਦੀਆਂ ਲਾਸ਼ਾਂ ਆਈਆਂ ਸਨ। ਜਿਨ੍ਹਾਂ ਦੀ ਪਹਿਚਾਣ ਪਿੰਡ ਮਹਿਮਾ ਭਗਵਾਨ ਦੇ ਵਾਸੀ ਕਾਲਾ ਸਿੰਘ ਅਤੇ ਅਮਨਦੀਪ ਕੌਰ ਵਜੋਂ ਹੋਈ ਹੈ।
ਸੜਕ ਹਾਦਸੇ 'ਚ ਬਾਪ-ਬੇਟੀ ਦੀ ਮੌਤ, ਅਣਪਛਾਤੇ ਡਰਾਈਵਰ ਵਿਰੁੱਧ ਮਾਮਲਾ ਦਰਜ - ਬਠਿੰਡਾ ਥਾਣਾ ਕੈਂਟ
ਬਠਿੰਡਾ ਦੇ ਥਾਣਾ ਕੈਂਟ ਨੇੜੇ ਇੱਕ ਅਣਜਾਣ ਕਾਰ ਸਵਾਰ ਨੇ ਮੋਟਰ-ਸਾਈਕਲ ਉੱਤੇ ਜਾ ਰਹੇ ਬਾਪ-ਬੇਟੀ ਨੂੰ ਟੱਕਰ ਮਾਰ ਦਿੱਤੀ, ਜਿਨ੍ਹਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਸੜਕ ਹਾਦਸੇ 'ਚ ਬਾਪ-ਬੇਟੀ ਦੀ ਮੌਤ, ਅਣਪਛਾਤੇ ਡਰਾਈਵਰ ਵਿਰੁੱਧ ਮਾਮਲਾ ਦਰਜ
ਡਾਕਟਰ ਨੇ ਦੱਸਿਆ ਕਿ ਚਸ਼ਮਦੀਦਾਂ ਮੁਤਾਬਕ ਇਹ ਥਾਣਾ ਕੈਂਟ ਦੇ ਕੋਲ ਰੋਡ ਉੱਤੇ ਮੋਟਰ-ਸਾਈਕਲ ਉੱਤੇ ਜਾ ਰਹੇ ਸਨ ਤਾਂ ਕਿਸੇ ਅਣਜਾਣ ਵਿਅਕਤੀ ਨੇ ਕਾਰ ਨਾਲ ਟੱਕਰ ਮਾਰੀ, ਜਿਸ ਵਿੱਚ ਦੋਵੇਂ ਬਾਪ-ਬੇਟੀ ਡਿੱਗ ਅਤੇ ਮੌਕੇ ਉੱਤੇ ਹੀ ਉਨ੍ਹਾਂ ਦੀ ਮੌਤ ਹੋ ਗਈ।
ਕੰਬੋਜ ਨੇ ਦੱਸਿਆ ਕਿ ਇਨ੍ਹਾਂ ਮ੍ਰਿਤਕਾਂ ਦੀ ਲਾਸ਼ਾਂ ਨੂੰ ਇੱਕ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਵੱਲੋਂ ਹਸਪਤਾਲ ਵਿਖੇ ਲਿਆਂਦਾ ਗਿਆ ਸੀ ਅਤੇ ਇਸ ਬਾਰੇ ਪੁਲਿਸ ਨੂੰ ਵੀ ਰਿਪੋਰਟ ਭੇਜ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਦੋਵੇਂ ਬਾਪ-ਬੇਟੀ ਕਿਸੇ ਕੰਮ ਵਾਸਤੇ ਪਿੰਡ ਤੋਂ ਸ਼ਹਿਰ ਆਏ ਸਨ।
Last Updated : Aug 13, 2020, 9:10 PM IST