ਪੰਜਾਬ

punjab

ETV Bharat / state

ਧੀਆਂ ਨਾਲ ਹੋਏ ਜ਼ਬਰ ਜਨਾਹ ਦਾ ਇਨਸਾਫ਼ ਨਾ ਮਿਲਣ 'ਤੇ ਪਿਓ ਨੇ ਕੀਤੀ ਖ਼ੁਦਕੁਸ਼ੀ

ਭਗਵਾਨਗੜ੍ਹ ਵਿੱਚ ਦੋ ਕੁੜੀਆਂ ਦੇ ਪਿਓ ਨੇ ਰੇਲ ਗੱਡੀ ਥੱਲੇ ਆ ਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੋਸ਼ੀਆਂ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾਂਦੀਆਂ ਸੀ।

ਖ਼ੁਦਕੁਸ਼ੀ
ਖ਼ੁਦਕੁਸ਼ੀ

By

Published : Feb 4, 2020, 5:14 AM IST

ਬਠਿੰਡਾ: ਜ਼ਿਲ੍ਹਾ ਬਠਿੰਡਾ ਦੇ ਪਿੰਡ ਭਗਵਾਨਗੜ੍ਹ ਵਿਖੇ ਲੜਕੀਆਂ ਦੇ ਬਾਪ ਨੇ ਰੇਲ ਗੱਡੀ ਹੇਠ ਆ ਕੇ ਇਸ ਕਰਕੇ ਆਤਮ ਹੱਤਿਆ ਕਰ ਲਈ ਕਿ ਉਸ ਦੀ ਲੜਕੀ ਨਾਲ ਕਥਿਤ ਤੌਰ ਜ਼ਬਰ ਜਨਾਹ ਹੋਣ ਤੋ ਬਾਅਦ ਵੀ ਉਸ ਨੂੰ ਕਥਿਤ ਦੋਸੀਆਂ ਵੱਲੋ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਤੇ ਪੁਲਸ ਮਾਮਲੇ ਵਿੱਚ ਯੋਗ ਕਰਵਾਈ ਨਹੀਂ ਕਰ ਰਹੀ।

ਧੀਆਂ ਨਾਲ ਹੋਏ ਜ਼ਬਰ ਜਨਾਹ ਦਾ ਇਨਸਾਫ਼ ਨਾ ਮਿਲਣ 'ਤੇ ਪਿਓ ਨੇ ਕੀਤੀ ਖ਼ੁਦਕੁਸ਼ੀ

ਜਾਣਕਾਰੀ ਲਈ ਦੱਸ ਦਈਏ ਕਿ ਮ੍ਰਿਤਕ (ਜੱਗਾ ਸਿੰਘ) ਦੀ ਦੋ ਲੜਕੀਆਂ ਜੋ ਕਿ ਨਾਬਾਲਗ਼ ਸਨ ਉਨ੍ਹਾਂ ਦੇ ਨਾਲ ਆਰੋਪੀਆਂ ਵੱਲੋਂ ਕਥਿਤ ਤੌਰ ਤੇ ਜ਼ਬਰ ਜਨਾਹ ਕੀਤਾ ਗਿਆ ਜਿਸ ਦੀ ਸ਼ਿਕਾਇਤ ਵੀ ਥਾਣਾ ਸੰਗਤ ਵਿਖੇ ਕੀਤੀ ਗਈ ਸੀ।

ਮ੍ਰਿਤਕ ਭਰਾ ਦਾ ਇਲਜ਼ਾਮ ਹੈ ਕਿ ਪੁਲਸ ਨੇ ਸਖ਼ਤ ਕਰਵਾਈ ਨਹੀਂ ਕੀਤੀ ਤੇ ਉਲਟਾ ਕਥਿਤ ਦੋਸ਼ੀ ਉਸ ਦੇ ਭਰਾ ਨੂੰ ਡਰਾ ਧਮਕਾ ਰਹੇ ਸਨ,ਜਿਸ ਕਰਕੇ ਉਹ ਕਾਫੀ ਪ੍ਰੇਸ਼ਾਨ ਹੋ ਗਿਆ ਜਿਸ ਨੂੰ ਕੋਈ ਆਸਰਾ ਨਾ ਦਿਖਾਈ ਦਿੰਦੇ ਹੋਏ ਉੇਸ ਨੇ ਰੇਲ ਗੱਡੀ ਹੇਠ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਦੇ ਭਰਾ ਨੇ ਇਨਸਾਫ਼ ਦੀ ਮੰਗ ਕੀਤੀ ਹੈ।

ਦੂਜੇ ਪਾਸੇ ਪੁਲਿਸ ਨੇ ਪਹਿਲਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਫਿਰ ਕਿਹਾ ਕਿ ਕਥਿਤ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ABOUT THE AUTHOR

...view details