ਪੰਜਾਬ

punjab

By

Published : Aug 14, 2021, 5:36 PM IST

ETV Bharat / state

15 ਅਗਸਤ ਨੂੰ ਲੈਕੇ ਕਿਸਾਨਾਂ ਦੀ ਮੋਰਚਾਬੰਦੀ

ਆਜ਼ਾਦੀ ਦਿਹਾੜੇ ਨੂੰ ਲੈਕੇ ਕਿਸਾਨਾਂ ਵੱਲੋਂ ਕੇਂਦਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਕਿਸਾਨਾਂ ਦਾ ਕਹਿਣੈ ਕਿ ਇਸ ਵਾਰ 15 ਅਗਸਤ ਦੌਰਾਨ ਉਹ ਆਪਣੇ ਵਾਹਨਾਂ, ਘਰਾਂ ਤੇ ਤਿਰੰਗਾ ਤੇ ਕਿਸਾਨੀ ਝੰਡਾ ਲਹਿਰਾਕੇ ਮਨਾਉਣਗੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਦੇ ਵਿੱਚ ਉਹ ਦਿੱਲੀ ਜਾ ਰਹੇ ਹਨ।

15 ਅਗਸਤ ਨੂੰ ਲੈਕੇ ਕਿਸਾਨਾਂ ਦੀ ਮੋਰਚਾਬੰਦੀ
15 ਅਗਸਤ ਨੂੰ ਲੈਕੇ ਕਿਸਾਨਾਂ ਦੀ ਮੋਰਚਾਬੰਦੀ

ਬਠਿੰਡਾ:ਤਿੰਨ ਖੇਤੀਬਾੜੀ ਕਾਨੂੰਨਾਂ (Three agricultural laws) ਦੇ ਵਿਰੋਧ ਵਿੱਚ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਕਿਸਾਨਾਂ ਵਲੋਂ ਇਸ ਵਾਰ ਪੰਦਰਾਂ ਅਗਸਤ ਦੇ ਦਿਨ ਵਹੀਕਲ ਪਰੇਡ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਦੇਸ਼ਾਂ ਤੋਂ ਬਾਅਦ ਹੁਣ ਪੰਜਾਬ ਦੇ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ ਹੈ।

15 ਅਗਸਤ ਨੂੰ ਲੈਕੇ ਕਿਸਾਨਾਂ ਦੀ ਮੋਰਚਾਬੰਦੀ

ਕਿਸਾਨਾਂ ਵੱਲੋਂ ਹੁਣ ਕਿਸਾਨੀ ਝੰਡੇ ਦੇ ਨਾਲ ਤਿਰੰਗੇ ਝੰਡੇ ਨੂੰ ਲੈ ਕੇ ਪਿੰਡ-ਪਿੰਡ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਕਿਸਾਨ ਵੀ ਆਪਣੇ ਬੱਚੇ ਅਤੇ ਪਰਿਵਾਰਾਂ ਨੂੰ ਲੈ ਕੇ ਦਿੱਲੀ ਵਿਚ ਪਹੁੰਚਣਗੇ ਇੰਨ੍ਹਾਂ ਹੀ ਨਹੀਂ ਬਲਕਿ ਜੋ ਪਰਿਵਾਰਿਕ ਮੈਂਬਰ ਪਿੰਡਾਂ ਵਿੱਚ ਰਹਿਣਗੇ ਉਨ੍ਹਾਂ ਵੱਲੋਂ ਵੀ ਘਰਾਂ ਦੇ ਬਾਹਰ ਤਿਰੰਗਾ ਲਗਾ ਕੇ ਆਜ਼ਾਦੀ ਦਿਹਾੜਾ ਮਨਾਇਆ ਜਾਵੇਗਾ ਤਾਂ ਕਿ ਜਿਨ੍ਹਾਂ ਲੀਡਰਾਂ ਵੱਲੋਂ ਇਲਜ਼ਾਮ ਲਗਾਏ ਗਏ ਹਨ ਕਿ ਕਿਸਾਨਾਂ ਨੂੰ ਤਿਰੰਗੇ ਦਾ ਮਾਣ ਸਨਮਾਨ ਨਹੀਂ ਕਰਨਾ ਆਉੰਦਾ ਉਨ੍ਹਾਂ ਨੂੰ ਵੀ ਪਤਾ ਲੱਗ ਜਾਵੇ ਕਿ ਆਜ਼ਾਦੀ ਵੇਲੇ ਉਨ੍ਹਾਂ ਦੇ ਬਜ਼ੁਰਗ ਵੀ ਆਪਣੀ ਕੁਰਬਾਨੀ ਦੇ ਕੇ ਆਜ਼ਾਦੀ ਲਈ ਸੀ।

ਉਨ੍ਹਾਂ ਕਿਹਾ ਕਿ ਸ਼ਾਇਦ ਹੁਣ ਦੀਆਂ ਸਰਕਾਰਾਂ ਸਿਆਸਤ ਦੇ ਨਸ਼ੇ ਵਿਚ ਭੁੱਲ ਗਈਆਂ ਕਿ ਅੱਜ ਵੀ ਉਹੀ ਪੰਜਾਬੀ ਨੇ ਤੇ ਉਹੀ ਆਜ਼ਾਦੀ ਦਿਹਾੜਾ।ਨਾਲ ਹੀ ਉਨ੍ਹਾਂ ਕਿਹਾ ਕਿ ਇਸ ਵਾਰ ਪੰਦਰਾਂ ਅਗਸਤ ਦੇ ਮੌਕੇ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਕਿਸਾਨਾਂ ਨੂੰ ਕਿੰਨ੍ਹਾਂ ਤਿਰੰਗੇ ਦਾ ਮਾਣ ਅਤੇ ਸਨਮਾਨ ਕਰਨਾ ਆਉਂਦਾ ਹੈ।

ਇਹ ਵੀ ਪੜ੍ਹੋ:15 ਅਗਸਤ ਨੂੰ ਕਿੱਥੇ ਲਹਿਰਾਇਆ ਜਾਵੇਗਾ ਖ਼ਾਲਸਾਈ ਝੰਡਾ?

ABOUT THE AUTHOR

...view details