ਪੰਜਾਬ

punjab

ETV Bharat / state

ਬਠਿੰਡਾ 'ਚ ਨਰਮੇ ਦੀ ਵਧੀਆ ਫਸਲ ਦੇ ਸਰਕਾਰੀ ਦਾਅਵੇ ਨੂੰ ਕਿਸਾਨਾਂ ਨੇ ਦੱਸਿਆ ਝੂਠਾ

ਬਠਿੰਡਾ ਜ਼ਿਲ੍ਹੇ ਵਿੱਚ ਨਰਮੇ ਦੀ ਚੰਗੀ ਫਸਲ ਦੇ ਸਰਕਾਰੀ ਦਾਅਵੇ ਨੂੰ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਝੂਠਾ ਕਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਨਰਮੇ ਦੀ ਫਸਲ ਵਧੀਆ ਨਹੀਂ ਹੋਈ ਹੈ, ਕਿਤੇ ਜ਼ਿਆਦਾ ਬਾਰਸ਼ ਨੇ ਮਾਰ ਕੀਤੀ ਹੈ ਤਾਂ ਕਿਤੇ ਪਾਣੀ ਲਾ ਮਿਲਣ ਕਾਰਨ ਫਸਲ ਖ਼ਰਾਬ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਵੇ।

ਬਠਿੰਡਾ 'ਚ ਨਰਮੇ ਦੀ ਵਧੀਆ ਫਸਲ ਦੇ ਸਰਕਾਰੀ ਦਾਅਵੇ ਨੂੰ ਕਿਸਾਨਾਂ ਨੇ ਦੱਸਿਆ ਝੂਠਾ
ਬਠਿੰਡਾ 'ਚ ਨਰਮੇ ਦੀ ਵਧੀਆ ਫਸਲ ਦੇ ਸਰਕਾਰੀ ਦਾਅਵੇ ਨੂੰ ਕਿਸਾਨਾਂ ਨੇ ਦੱਸਿਆ ਝੂਠਾ

By

Published : Sep 4, 2020, 6:51 AM IST

ਬਠਿੰਡਾ: ਲੰਘੇ ਵੀਰਵਾਰ ਚੰਡੀਗੜ੍ਹ ਤੋਂ ਖੇਤੀ ਮਾਹਰਾਂ ਦੀ ਟੀਮ ਨੇ ਭਾਵੇਂ ਨਰਮੇ ਦੀ ਖ਼ਰਾਬ ਹੋਈ ਫਸਲ ਸਬੰਧੀ ਕਈ ਪਿੰਡਾਂ ਵਿੱਚ ਦੌਰਾ ਕੀਤਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਨਰਮੇ ਦੀ ਪੈਦਾਵਾਰ ਚੰਗੀ ਹੋਈ ਹੈ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਨਰਮੇ ਦੀ ਉਪਜ ਵਧੀਆ ਨਹੀਂ ਹੈ। ਕਈ ਥਾਂਈਂ ਜ਼ਿਆਦਾ ਬਾਰਸ਼ ਕਾਰਨ ਨਰਮਾ ਖ਼ਰਾਬ ਹੋ ਗਿਆ ਹੈ ਅਤੇ ਕਈ ਥਾਂਈਂ ਪਾਣੀ ਨਾ ਮਿਲਣ ਕਾਰਨ ਫ਼ਸਲ ਖਰਾਬ ਹੋ ਗਈ ਹੈ।

ਇਸ ਸਬੰਧੀ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਦਾ ਕਹਿਣਾ ਹੈ ਕਿ ਸਰਕਾਰ ਇਸ ਮਾਮਲੇ ਵਿੱਚ ਸਰਾਸਰ ਝੂਠ ਬੋਲ ਰਹੀ ਹੈ।

ਕਿਸਾਨ ਆਗੂ ਨੇ ਕਿਹਾ ਕਿ ਜੇਕਰ ਨਰਮੇ ਦੀ ਫਸਲ ਚੰਗੀ ਹੁੰਦੀ ਤਾਂ ਕਈ ਪਿੰਡਾਂ ਵਿੱਚ ਕਿਸਾਨਾਂ ਨੇ ਨਰਮਾ ਵਾਹ ਦਿੱਤਾ ਹੈ ਉਨ੍ਹਾਂ ਨੂੰ ਨਰਮਾ ਵਾਹੁਣ ਦੀ ਕਿਉਂ ਲੋੜ ਪੈਂਦੀ? ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਬੋਝ ਹੇਠ ਦੱਬਿਆ ਹੋਇਆ ਹੈ, ਉੱਥੇ ਨਰਮੇ ਦੀ ਫ਼ਸਲ ਨੇ ਵੀ ਚਿੰਤਾ ਨੂੰ ਵਧਾ ਦਿੱਤਾ ਹੈ।

ਬਠਿੰਡਾ 'ਚ ਨਰਮੇ ਦੀ ਵਧੀਆ ਫਸਲ ਦੇ ਸਰਕਾਰੀ ਦਾਅਵੇ ਨੂੰ ਕਿਸਾਨਾਂ ਨੇ ਦੱਸਿਆ ਝੂਠਾ
ਪ੍ਰਧਾਨ ਸੰਦੋਹਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਈ ਪਿੰਡ ਅਜਿਹੇ ਹਨ, ਜਿੱਥੇ ਨਰਮੇ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਪੁੱਜਾ ਹੈ। ਗੁਲਾਬੀ ਟਿੱਡਾ ਫਸਲਾਂ 'ਤੇ ਵਿਖਾਈ ਦੇ ਰਹੀ ਹੈ। ਨਰਮੇ ਦੀ ਫ਼ਸਲ ਨੂੰ ਕਈ ਜਗ੍ਹਾ ਬਿਮਾਰੀ ਵੀ ਲੱਗ ਚੁੱਕੀ ਹੈ ਜਿਸ ਕਾਰਨ ਕਿਸਾਨ ਦਾ ਨਰਮਾ ਇਸ ਵਾਰੀ ਚੰਗੀ ਫਸਲ ਨਹੀਂ ਦੇਵੇਗਾ।

ਉਨ੍ਹਾਂ ਕਿਹਾ ਕਿ ਕਾਗਜ਼ਾਂ ਵਿੱਚ ਖੇਤੀਬਾੜੀ ਵਿਭਾਗ ਨੇ ਸਾਰੀ ਤਿਆਰੀ ਕਰ ਰੱਖੀ ਹੈ ਪਰ ਜਿਨ੍ਹਾਂ ਪਿੰਡਾਂ ਦੇ ਵਿੱਚ ਨਰਮਾ ਖ਼ਰਾਬ ਹੋਇਆ ਹੈ ਉਥੋਂ ਦਾ ਦੌਰਾ ਅਧਿਕਾਰੀਆਂ ਨੇ ਕੀਤਾ ਹੀ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਗਿਰਦਾਵਰੀ ਕਰਵਾਵੇ ਅਤੇ ਕਿਸਾਨਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਕਰੇ।

ABOUT THE AUTHOR

...view details