ਪੰਜਾਬ

punjab

ETV Bharat / state

ਕਿਸਾਨਾਂ ਵੱਲੋਂ ਨਹਿਰੀ ਪਾਣੀ ਨੂੰ ਲੈ ਕੇ ਡੀਸੀ ਦਫ਼ਤਰ ਦੇ ਬਾਹਰ ਧਰਨਾ - ਬਿਜਲੀ ਦਾ ਮਸਲਾ

ਖੇਤਾਂ ਨੂੰ ਪਾਣੀ ਨਾ ਮਿਲਣ ਦੇ ਚੱਲਦੇ ਬਠਿੰਡਾ ਵਿੱਚ ਕਿਸਾਨਾਂ ਵੱਲੋਂ ਨਹਿਰੀ ਵਿਭਾਗ ਖਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਪਾਣੀ ਦੀ ਘਾਟ ਦੇ ਚੱਲਦੇ ਉਨ੍ਹਾਂ ਦੀ ਫਸਲਾਂ ਬਿਜਾਈ ਪਿਛੜ ਰਹੀ ਹੈ।

ਬਿਜਲੀ ਤੇ ਨਹਿਰੀ ਪਾਣੀ ਦੇ ਮਸਲੇ ਨੂੂੰ ਲੈਕੇ ਬਠਿੰਡੇ ਵਿਖੇ ਰੋਸ ਮੁਜ਼ਾਹਰਾ
ਬਿਜਲੀ ਤੇ ਨਹਿਰੀ ਪਾਣੀ ਦੇ ਮਸਲੇ ਨੂੂੰ ਲੈਕੇ ਬਠਿੰਡੇ ਵਿਖੇ ਰੋਸ ਮੁਜ਼ਾਹਰਾ

By

Published : May 2, 2022, 4:24 PM IST

Updated : May 2, 2022, 10:19 PM IST

ਬਠਿੰਡਾ:ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਬਠਿੰਡਾ ਡੀਸੀ ਦਫ਼ਤਰ ਬਾਹਰ 16 ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਲਗਾਇਆ ਗਿਆ ਹੈ। ਆਪਣੀਆਂ ਮੰਗਾਂ ਨੂੰ ਲੈਕੇ ਜਾਣਕਾਰੀ ਦਿੰਦੇ ਕਿਸਾਨਾਂ ਨੇ ਕਿਹਾ ਉਨ੍ਹਾਂ ਬਿਜਲੀ ਬੋਰਡ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਦਾ ਘਿਰਾਓ ਰੱਖਿਆ ਸੀ, ਜਿਸਦੇ ਚੱਲਦੇ ਬਿਜਲੀ ਬੋਰਡ ਦੇ ਚੇਅਰਮੈਨ ਨੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਹੈ ਕਿ ਇੱਕ ਦੋ ਦਿਨ੍ਹਾਂ ਵਿੱਚ ਬਿਜਲੀ ਦਾ ਮਸਲਾ ਹੱਲ ਕਰ ਦਿੱਤਾ ਜਾਵੇਗਾ।

ਕਿਸਾਨਾਂ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਪਿੰਡਾਂ ਵਿੱਚ 24 ਘੰਟੇ ਅਤੇ ਮੋਟਰਾਂ ’ਤੇ 8 ਘੰਟੇ ਬਿਜਲੀ ਦਿੱਤੀ ਜਾਵੇਗੀ ਤਾਂ ਜੋਂ ਅੱਜ ਉਨ੍ਹਾਂ ਦਾ ਧਰਨਾ ਛੱਡ ਨਹਿਰੀ ਵਿਭਾਗ ਦੇ ਖ਼ਿਲਾਫ ਧਰਨਾ ਦਿੱਤਾ ਗਿਆ ਹੈ।

ਬਿਜਲੀ ਤੇ ਨਹਿਰੀ ਪਾਣੀ ਦੇ ਮਸਲੇ ਨੂੂੰ ਲੈਕੇ ਬਠਿੰਡੇ ਵਿਖੇ ਰੋਸ ਮੁਜ਼ਾਹਰਾ

ਪਰੇਸ਼ਾਨ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਨਹੀਂ ਮਿਲ ਰਿਹਾ। ਕਿਸਾਨਾਂ ਨੇ ਦੱਸਿਆ ਕਿ ਖਾਲਾਂ ਦੀ ਸਫਾਈ ਵੀ ਨਹੀਂ ਹੋ ਰਹੀ ਜਿਸਦੇ ਚੱਲਦੇ ਉਨ੍ਹਾਂ ਵੱਲੋਂ ਨਹਿਰੀ ਵਿਭਾਗ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪਾਣੀ ਨਾ ਮਿਲਣ ਦੇ ਚੱਲਦੇ ਉਨ੍ਹਾਂ ਨੂੰ ਫਸਲ ਉਗਾਉਣ ਵਿੱਚ ਮੁਸ਼ਕਿਲ ਆ ਰਹੀ ਹੈ।

ਉਨ੍ਹਾਂ ਕਿਹਾ ਕਿ ਜ਼ਮੀਨਾਂ ਬੰਜਰ ਦੀ ਤਰ੍ਹਾਂ ਪਈਆਂ ਹਨ ਜਿਸ ਕਰਕੇ ਉਹ ਨਹਿਰੀ ਵਿਭਾਗ ਤੋਂ ਪਾਣੀ ਤੇ ਨਾਲ ਹੀ ਉਨ੍ਹਾਂ ਵੱਲੋਂ ਬਿਜਲੀ ਦੀ ਮੰਗ ਕੀਤੀ ਜਾ ਰਹੀ ਹੈ, ਤਾਂ ਜੋ ਉਹ ਆਪਣੀਆਂ ਫਸਲਾਂ ਨੂੰ ਸਹੀ ਸਮੇਂ ਉਗਾ ਸਕਣ। ਇਸ ਦੌਰਾਨ ਕਿਸਾਨਾਂ ਨੇ ਨਹਿਰੀ ਵਿਭਾਗ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੇ ਖੇਤਾਂ ਨੂੰ ਬਣਦਾ ਪਾਣੀ ਨਾ ਮਿਲਿਆ, ਤਾਂ ਉਹ ਪ੍ਰਸ਼ਾਸਨ ਖਿਲਾਫ਼ ਤਿੱਖਾ ਸੰਘਰਸ਼ ਵਿੱਢਣਗੇੇ।

ਇਹ ਵੀ ਪੜ੍ਹੋ:ਜੁਗਾੜੂ ਰੇਹੜੀਆਂ ਦੇ ਵਿਰੋਧ ’ਚ ਛੋਟਾ ਹਾਥੀ ਚਾਲਕਾਂ ਵੱਲੋਂ ਮਾਨ ਸਰਕਾਰ ਖਿਲਾਫ਼ ਪ੍ਰਦਰਸਨ

Last Updated : May 2, 2022, 10:19 PM IST

ABOUT THE AUTHOR

...view details