ਬਠਿੰਡਾ: ਖੇਤੀ ਕਾਨੂੰਨ ਨੂੰ ਲੈ ਕੇ ਕਿਸਾਨ ਅੰਦੋਲਨ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ ਤੇ ਹੁਣ ਪੂਰੇ ਭਾਰਤ ਸਮੇਤ ਪੰਜਾਬ ਵਿਚ ਟੌਲ ਪਲਾਜਾ ਨੂੰ ਮੁਕੰਮਲ ਤੌਰ ਤੇ ਫ਼ਰੀ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਤਹਿਤ ਬਠਿੰਡਾ ਵਿੱਚ ਦੋ ਟੌਲ ਪਲਾਜਾ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਫ਼ਰੀ ਕੀਤਾ ਗਿਆ। ਇਸ ਮੌਕੇ ਤੇ ਬਠਿੰਡਾ ਤੋਂ ਚੰਡੀਗੜ੍ਹ ’ਤੇ ਪੈਂਦੇ ਲਹਿਰਾ ਬੇਗਾ ਟੋਲ ਪਲਾਜ਼ਾ ਉੱਤੇ ਡਟੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਜਿਸ ਵਿਚ ਬੱਚੇ ਬਜ਼ੁਰਗ ਮਹਿਲਾਵਾਂ ਅਤੇ ਨੌਜਵਾਨ ਵੀ ਸ਼ਾਮਲ ਸਨ।
ਬਠਿੰਡਾ ’ਚ ਟੌਲ ਪਲਾਜੇ ਕਿਸਾਨਾਂ ਨੇ ਕੀਤੇ ਫ਼ਰੀ, ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਜਾਰੀ - ਬਠਿੰਡਾ
ਖੇਤੀ ਕਾਨੂੰਨ ਨੂੰ ਲੈ ਕੇ ਕਿਸਾਨ ਲਗਾਤਾਰ ਆਪਣਾ ਅੰਦੋਲਨ ਹੋਰ ਤਿੱਖਾ ਕਰਦੇ ਜਾ ਰਹੇ ਨੇ ਤੇ ਹੁਣ ਪੂਰੇ ਭਾਰਤ ਸਮੇਤ ਪੰਜਾਬ ’ਚ ਟੌਲ ਪਲਾਜਿਆ ਨੂੰ ਮੁਕੰਮਲ ਤੌਰ ਤੇ ਫਰੀ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸੇ ਮੁਹਿੰਮ ਤਹਿਤ ਬਠਿੰਡਾ ਵਿੱਚ ਦੋ ਟੌਲ ਪਲਾਜਾ ਨੂੰ ਕਿਸਾਨਾਂ ਨੇ ਘੇਰਨ ਉਪਰੰਤ ਵਾਹਨਾ ਦਾ ਲਾਂਘਾ ਫ਼ਰੀ ਕਰ ਦਿੱਤਾ
ਤਸਵੀਰ
ਇਸ ਮੌਕੇ ਉਗਰਾਹਾਂ ਯੂਨੀਅਨ ਆਗੂ ਦਰਸ਼ਨ ਸਿੰਘ ਨੇ ਆਖਿਆ ਕਿ ਪੰਜਾਬ ਵਿੱਚ ਸਾਰੇ ਟੌਲ ਪਲਾਜਿਆਂ ਦਾ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ ਹੈ ਤੇ ਟੌਲ ਪਲਾਜਾ ਫ਼ਰੀ ਕਰ ਦਿੱਤੇ ਗਏ ਹਨ। ਪਹਿਲਾਂ ਵਾਹਨਾਂ ਨੂੰ ਬਠਿੰਡਾ ਤੋਂ ਚੰਡੀਗੜ੍ਹ ਤੱਕ ਪੰਜ ਟੌਲ ਅਦਾ ਕਰਨਾ ਪੈਂਦਾ ਸੀ ਤੇ ਆਪਣੀ ਜੇਬ ਹਲਕੀ ਕਰਨੀ ਪੈਂਦੀ ਸੀ ਪਰ ਹੁਣ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੀ ਇਸ ਲੁੱਟ ਨੂੰ ਬੰਦ ਕਰ ਦਿੱਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਦਿੱਲੀ ਤੋਂ ਅਗਲਾ ਐਲਾਨ ਨਹੀਂ ਆਉਂਦਾ, ਦੋਨੋ ਟੌਲ ਪਲਾਜੇ ਕਿਸਾਨ ਘੇਰੀ ਰਖਣਗੇ।