ਪੰਜਾਬ

punjab

ETV Bharat / state

'ਕਿਸਾਨਾਂ ਦੇ ਰੋਸ ਦਾ ਹੜ੍ਹ ਮੋਦੀ ਸਰਕਾਰ ਨੂੰ ਘੁਟਣੇ ਟਿਕਾ ਕੇ ਰਹੂਗਾ' - ਕਿਸਾਨਾਂ ਦਾ ਰੋਸ

ਖੇਤੀ ਆਰਡੀਨੈਂਸਾਂ ਨੂੰ ਲੈ ਕੇ ਪੰਜਾਬ ਸਣੇ ਕਈ ਸੂਬਿਆਂ ਵਿੱਚ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਬਠਿੰਡਾ ਵਿੱਚ ਕਿਸਾਨਾਂ ਨੇ ਰੋਸ ਮੁਜ਼ਾਹਰਾ ਕਰਦੇ ਹੋਏ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਰੋਸ ਦਾ ਹੜ੍ਹ ਮੋਦੀ ਸਰਕਾਰ ਦੇ ਘੁਟਣੇ ਟਿਕਾ ਕੇ ਰਹੇਗਾ।

'ਕਿਸਾਨਾਂ ਦੇ ਰੋਸ ਦਾ ਹੜ੍ਹ ਮੋਦੀ ਸਰਕਾਰ ਨੂੰ ਦੱਬ ਕੇ ਰਹੂਗਾ'
'ਕਿਸਾਨਾਂ ਦੇ ਰੋਸ ਦਾ ਹੜ੍ਹ ਮੋਦੀ ਸਰਕਾਰ ਨੂੰ ਦੱਬ ਕੇ ਰਹੂਗਾ'

By

Published : Sep 20, 2020, 4:35 PM IST

ਬਠਿੰਡਾ: ਪੰਜਾਬ ਦੇ ਵਿੱਚ ਇਸ ਵੇਲੇ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕਿਸਾਨ ਲਗਾਤਾਰ ਕੇਂਦਰ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕਰ ਰਹੇ ਹਨ। ਇਸੇ ਤਹਿਤ ਬਠਿੰਡਾ ਵਿੱਚ ਵੀ ਕੇਂਦਰ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਹਰਜੀਤ ਸਿੰਘ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਬਠਿੰਡਾ ਡੀਸੀ ਦਫ਼ਤਰ ਸਾਹਮਣੇ ਪੱਕੇ ਧਰਨੇ 'ਤੇ ਬੈਠੇ ਹਨ ਅਤੇ ਹਰ ਰੋਜ਼ ਕੇਂਦਰ ਸਰਕਾਰ ਦਾ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਜਾ ਰਿਹਾ ਹੈ।

'ਕਿਸਾਨਾਂ ਦੇ ਰੋਸ ਦਾ ਹੜ੍ਹ ਮੋਦੀ ਸਰਕਾਰ ਨੂੰ ਦੱਬ ਕੇ ਰਹੂਗਾ'

ਐਤਵਾਰ ਨੂੰ ਕਿਸਾਨਾਂ ਵੱਲੋਂ ਬਠਿੰਡਾ ਡੀਸੀ ਦਫ਼ਤਰ ਤੋਂ ਲੈ ਕੇ ਬਠਿੰਡਾ ਬੱਸ ਸਟੈਂਡ ਤੱਕ ਰੋਸ ਮਾਰਚ ਕਰਦਿਆਂ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਸਾਨਾਂ ਨੇ ਕਿਹਾ ਕਿ ਜੋ ਖੇਤੀ ਬਿੱਲ ਕਿਸਾਨਾਂ 'ਤੇ ਲਗਾਏ ਜਾ ਰਹੇ ਹਨ, ਉਨ੍ਹਾਂ ਨੂੰ ਰੱਦ ਕਰਵਾਉਣ ਦੇ ਲਈ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਅਤੇ ਆਉਣ ਵਾਲੀ 25 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਿੱਚ ਸਾਡੇ ਨਾਲ ਕਿਸਾਨਾਂ ਦੀਆਂ 30 ਜਥੇਬੰਦੀਆਂ ਦਾ ਸਹਿਯੋਗ ਰਹੇਗਾ।

'ਕਿਸਾਨਾਂ ਦੇ ਰੋਸ ਦਾ ਹੜ੍ਹ ਮੋਦੀ ਸਰਕਾਰ ਨੂੰ ਦੱਬ ਕੇ ਰਹੂਗਾ'

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਵੀ ਕਿਹਾ ਕਿ ਜੋ ਕਾਨੂੰਨ ਕੇਂਦਰ ਸਰਕਾਰ ਲੈ ਕੇ ਆਈ ਹੈ, ਇਸ ਨੂੰ ਰੱਦ ਕਰਵਾਉਣ ਦੇ ਲਈ ਉਹ ਕੇਂਦਰ ਸਰਕਾਰ ਨੂੰ ਮਜਬੂਰ ਕਰਨਗੇ। ਇਸ ਦੇ ਲਈ ਉਨ੍ਹਾਂ ਦੀ ਭਲਕੇ ਲਗਭਗ 30 ਕਿਸਾਨ ਜਥੇਬੰਦੀਆਂ ਦੀ ਬੈਠਕ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਹੋਰ ਵੱਖ ਵੱਖ ਜਥੇਬੰਦੀਆਂ ਵੀ ਉਨ੍ਹਾਂ ਦੀਆਂ ਸਹਿਯੋਗੀ ਹਨ। ਸੰਦੋਹਾ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਰੋਸ ਦਾ ਹੜ੍ਹ ਨਾਲ ਮੋਦੀ ਸਰਕਾਰ ਨੂੰ ਵਹਾ ਕੇ ਲੈ ਜਾਵਾਂਗੇ, ਕਿਉਂਕਿ ਵੱਡੇ ਵੱਡੇ ਹੜ੍ਹਾਂ ਦੇ ਸਾਹਮਣੇ ਦਰੱਖਤ, ਟਿੱਬੇ ਅਤੇ ਪਿੰਡ ਦੇ ਪਿੰਡ ਵੀ ਰੁੜ੍ਹ ਜਾਂਦੇ ਹਨ।

ABOUT THE AUTHOR

...view details