ਪੰਜਾਬ

punjab

ETV Bharat / state

ਕਿਸਾਨੀ ਅੰਦੋਲਨ ਦੇ ਰੰਗ 'ਚ ਰੰਗਿਆ ਪਤੰਗਬਾਜ਼ੀ ਬਸੰਤ ਪੰਚਮੀ ਦਾ ਤਿਉਹਾਰ - ਬਠਿੰਡਾ

ਬਸੰਤ ਪੰਚਮੀ ਦਾ ਤਿਉਹਾਰ ਹਰ ਵਾਰ ਹਰ ਵਰਗ ਦੇ ਲਈ ਪਤੰਗਬਾਜ਼ੀ ਦਾ ਉਤਸ਼ਾਹ ਲੈ ਕੇ ਆਉਂਦਾ ਹੈ। ਇਸ ਵਾਰ ਵੀ ਬਾਜ਼ਾਰਾਂ ਦੇ ਵਿੱਚ ਪਤੰਗਬਾਜ਼ੀ ਨੂੰ ਲੈ ਕੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਬਾਜ਼ਾਰਾਂ ਦੇ ਵਿੱਚ ਇਸ ਵਾਰ ਨਵੀਂਆਂ ਕਿਸਮਾਂ ਦੇ ਪਤੰਗ ਦੇ ਨਾਲ-ਨਾਲ ਕਿਸਾਨੀ ਅੰਦੋਲਨ ਦੇ ਰੰਗ ਵੀ ਵੇਖਣ ਨੂੰ ਮਿਲ ਰਹੇ ਹਨ।

ਕਿਸਾਨੀ ਅੰਦੋਲਨ ਰੰਗ 'ਚ ਰੰਗਿਆ ਪਤੰਗਬਾਜ਼ੀ ਬਸੰਤ ਪੰਚਮੀ ਦਾ ਤਿਉਹਾਰ
ਕਿਸਾਨੀ ਅੰਦੋਲਨ ਰੰਗ 'ਚ ਰੰਗਿਆ ਪਤੰਗਬਾਜ਼ੀ ਬਸੰਤ ਪੰਚਮੀ ਦਾ ਤਿਉਹਾਰ

By

Published : Feb 16, 2021, 9:50 AM IST

ਬਠਿੰਡਾ: ਬਸੰਤ ਪੰਚਮੀ ਦਾ ਤਿਉਹਾਰ ਹਰ ਵਾਰ ਹਰ ਵਰਗ ਦੇ ਲਈ ਪਤੰਗਬਾਜ਼ੀ ਦਾ ਉਤਸ਼ਾਹ ਲੈ ਕੇ ਆਉਂਦਾ ਹੈ। ਇਸ ਵਾਰ ਵੀ ਬਾਜ਼ਾਰਾਂ ਦੇ ਵਿੱਚ ਪਤੰਗਬਾਜ਼ੀ ਨੂੰ ਲੈ ਕੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਬਾਜ਼ਾਰਾਂ ਦੇ ਵਿੱਚ ਇਸ ਵਾਰ ਨਵੀਂਆਂ ਕਿਸਮਾਂ ਦੇ ਪਤੰਗ ਦੇ ਨਾਲ-ਨਾਲ ਕਿਸਾਨੀ ਅੰਦੋਲਨ ਦੇ ਰੰਗ ਵੀ ਵੇਖਣ ਨੂੰ ਮਿਲ ਰਹੇ ਹਨ। ਜਿੱਥੇ ਕਿਸਾਨੀ ਏਕਤਾ ਜ਼ਿੰਦਾਬਾਦ ਦੇ ਪਤੰਗ ਬਾਜ਼ਾਰਾਂ ਵਿੱਚ ਖੂਬ ਵਿਕ ਰਹੇ ਹਨ। ਪਤੰਗ ਖਰੀਦਣ ਲਈ ਆਏ ਇੱਕ ਨੌਜਵਾਨ ਨੇ ਦੱਸਿਆ ਕਿ ਜੋ ਦੌਰ ਇਸ ਵੇਲੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਤਾਂ ਉਸ ਨੂੰ ਲੈ ਕੇ ਇਸ ਵਾਰ ਪਤੰਗ ਕਿਸਾਨ ਏਕਤਾ ਜ਼ਿੰਦਾਬਾਦ ਦੇ ਦੇਵੀ ਵਿਕ ਰਹੇ ਹਨ। ਉਹ ਵੱਧ ਚੜ੍ਹ ਕੇ ਇਸ ਕਿਸਾਨੀ ਅੰਦੋਲਨ ਦਾ ਹਿੱਸਾ ਬਣਕੇ ਕਿਸਾਨ ਏਕਤਾ ਜ਼ਿੰਦਾਬਾਦ ਨੂੰ ਕਾਇਮ ਕਰਕੇ ਇਹ ਪਤੰਗ ਖ਼ਰੀਦ ਰਹੇ ਹਨ।

ਇਸ ਦੇ ਨਾਲ ਹੀ ਪਤੰਗਬਾਜ਼ੀ ਨੂੰ ਲੈ ਕੇ ਪਤੰਗਾਂ ਦੀ ਕਿਸਮਾਂ ਵਿੱਚ ਫਿਲਮ ਅਦਾਕਾਰ ਅਤੇ ਗਾਇਕਾਂ ਦੀ ਤਸਵੀਰਾਂ ਦੇ ਪਤੰਗ ਵੀ ਵਿਕਦੇ ਨਜ਼ਰ ਆ ਰਹੇ ਹਨ। ਇਸ ਨੂੰ ਲੈ ਕੇ ਨੌਜਵਾਨ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਫੈਨਸ ਦੇ ਲਈ ਇਕ ਚੰਗਾ ਉਤਸ਼ਾਹ ਵਧਾਉਂਦਿਆਂ ਨੇ ਪਤੰਗਬਾਜ਼ੀ ਇੱਕ ਕੰਪੀਟੀਸ਼ਨ ਹੈ। ਇਸ ਨੂੰ ਲੈ ਕੇ ਵੀ ਸਿੰਗਰਾ ਤੇ ਫਿਲਮਕਾਰਾਂ ਦੇ ਪਤੰਗ ਵੀ ਬਾਜ਼ਾਰਾਂ ਵਿੱਚ ਬਹੁਤ ਵਿਕ ਰਹੇ ਹਨ।

ਕਿਸਾਨੀ ਅੰਦੋਲਨ ਰੰਗ 'ਚ ਰੰਗਿਆ ਪਤੰਗਬਾਜ਼ੀ ਬਸੰਤ ਪੰਚਮੀ ਦਾ ਤਿਉਹਾਰ

ਇਸ ਮੌਕੇ ਦੁਕਾਨਦਾਰ ਨੇ ਵੀ ਦੱਸਿਆ ਕਿ ਇਸ ਵਾਰ ਕਿਸਾਨੀ ਏਕਤਾ ਜ਼ਿੰਦਾਬਾਦ ਦੇ ਪਤੰਗ ਬਹੁਤ ਵਿਕ ਰਹੇ ਹਨ ਤੇ ਪਤੰਗ ਬਣਾਉਣ ਵਾਲਿਆਂ ਨੇ ਵੀ ਵਿਕਰੇਤਾਵਾਂ ਨੂੰ ਡਿਸਕਾਊਂਟ ਵੀ ਦਿੱਤਾ ਹੈ। ਇਸ ਨਾਲ ਕਿਸਾਨ ਏਕਤਾ ਜ਼ਿੰਦਾਬਾਦ ਦੇ ਪਤੰਗ ਵੀ ਬਾਜ਼ਾਰਾਂ ਵਿੱਚ ਦਿਖ ਰਹੇ ਹਨ, ਪਰ ਹੁਣ ਇੰਨੇ ਜ਼ਿਆਦਾ ਪਤੰਗ ਵਿਕਣ ਕਰਕੇ ਹੁਣ ਕਿਸਾਨੀ ਏਕਤਾ ਜ਼ਿੰਦਾਬਾਦ ਦਾ ਸਟਾਕ ਵੀ ਘਟ ਗਿਆ ਹੈ।

ਚਾਈਨਾ ਡੋਰ ਦੇ ਦੌਰ ਨੂੰ ਖ਼ਤਮ ਕਰਨ ਦੇ ਲਈ ਨਵੀਂ ਕਿਸਮਾਂ ਦੀਆਂ ਡੋਰਾਂ ਵੀ ਵੇਖਣ ਨੂੰ ਮਿਲੀਆਂ ਹਨ, ਜਿਸਦਾ ਨਾਂ ਦੁਕਾਨਦਾਰਾਂ ਨੇ ਸੋਲ਼ਾਂ ਤਾਰ ਕਿਸਮ ਦੀ ਡੋਰ ਤੇ ਲੋਕਾਂ ਦੇ ਰੁਝਾਨ ਦੀ ਹੁਣ ਵੇਖਣ ਨੂੰ ਮਿਲ ਰਹੇ ਹਨ। ਇਸ ਦੇ ਨਾਲ ਹੀ ਮਾਲਵਾ ਖੇਤਰ ਵਿੱਚ ਕੀਤੀ ਜਾਣ ਵਾਲੀ ਬਸੰਤ ਪੰਚਮੀ ਦੇ ਮੌਕੇ ਪਤੰਗਬਾਜ਼ੀ ਨੂੰ ਲੈ ਕੇ ਵੱਖ ਵੱਖ ਵਿਕਰੇਤਾ ਦੂਰੋਂ-ਦੂਰੋਂ ਆ ਕੇ ਇੱਥੇ ਵਪਾਰ ਕਰਦੇ ਹਨ, ਜੋ ਬਾਜ਼ਾਰਾਂ ਦੀਆਂ ਰੌਣਕਾਂ ਨੂੰ ਵਧਾ ਰਹੇ ਹਨ।

ABOUT THE AUTHOR

...view details