ਪੰਜਾਬ

punjab

ETV Bharat / state

ਮਾਰੂ ਨੀਤੀਆਂ ਤੋਂ ਪਰੇਸ਼ਾਨ ਕਿਸਾਨਾਂ ਨੇ ਸਰਕਾਰ ਨੂੰ ਦਿੱਤੀ ਚੇਤਾਵਨੀ - Punjab

ਮੰਡੀਆਂ ਦੇ ਵਿੱਚ ਕਣਕ ਦੀ ਐਮਐਸਪੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਸੂਬਾ ਅਤੇ ਕੇਂਦਰ ਸਰਕਾਰ ਵਿਰੁੱਧ ਫਿਰੋਜ਼ਪੁਰ ਵਿੱਚ ਧਰਨੇ ਦੀ ਦਿੱਤੀ ਚੇਤਾਵਨੀ।

BKU Farmers

By

Published : May 21, 2019, 6:05 PM IST

ਬਠਿੰਡਾ: ਬਠਿੰਡਾ ਵਿੱਚ ਭਾਰਤੀ ਕਿਸਾਨ ਏਕਤਾ ਯੂਨੀਅਨ, ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਣਕ ਦੇ ਭਾਅ ਨੂੰ ਲੈ ਕੇ ਅਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੁੱਤਾਂ ਵਾਂਗੂ ਪਾਲੀ ਫ਼ਸਲ ਦਾ ਭਾਅ 1840 ਰੁਪਏ ਫਿਕਸ ਕੀਤਾ ਗਿਆ ਸੀ ਜੋ ਕਿ ਕਿਸਾਨਾਂ ਲਈ ਕਾਫ਼ੀ ਨਹੀਂ ਸੀ।
ਉਨ੍ਹਾਂ ਕਿਹਾ ਕਿ ਘੱਟ ਕੀਮਤ ਫਿਕਸ ਕਰਨ ਤੋਂ ਬਾਅਦ ਵੀ ਉਸ ਉੱਤੇ ਹੁਣ ਸਰਕਾਰਾਂ ਕਣਕ ਦੇ ਵਿੱਚ ਨਮੀਂ ਦੱਸ ਕੇ ਕਟੌਤੀ ਕਰ ਰਹੀ ਹੈ ਜੋ ਕਿ ਕਿਸਾਨ ਵਿਰੋਧੀ ਫ਼ੈਸਲਾ ਹੈ।

ਵੇਖੋ ਵੀਡੀਓ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਕਿਸਾਨ ਸਰਕਾਰ ਦੀ ਨੀਤੀਆਂ ਤੋਂ ਹਤਾਸ਼ ਹਨ ਅਤੇ ਪੰਜਾਬ ਦੇ ਕਿਸਾਨਾਂ ਵੱਲੋਂ ਫ਼ਿਰੋਜ਼ਪੁਰ ਵਿਖੇ ਸਰਕਾਰ ਵੱਲੋਂ ਕਣਕ ਦੇ ਬਣਦੇ ਭਾਅ ਨਾ ਦਿੱਤੇ ਜਾਣ ਨੂੰ ਲੈ ਕੇ 28 ਤਰੀਕ ਨੂੰ ਧਰਨਾ ਦਿੱਤਾ ਜਾਵੇਗਾ। ਸੂਬਾ ਅਤੇ ਕੇਂਦਰ ਸਰਕਾਰ ਵਿਰੁੱਧ ਫ਼ਿਰੋਜ਼ਪੁਰ ਵਿਖੇ ਧਰਨਾ ਦਿੱਤਾ ਜਾਵੇਗਾ ਜਿਸ ਦੀ ਜ਼ਿੰਮੇਵਾਰ ਸਰਕਾਰ ਖੁਦ ਹੋਵੇਗੀ।

ABOUT THE AUTHOR

...view details