ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀ ਮਿਹਨਤ 'ਤੇ ਫਿਰਿਆ ਪਾਣੀ, ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਬਠਿੰਡਾ :ਮੌਸਮ ਵਿਚ ਇਕਦਮ ਆਏ ਬਦਲਾਅ ਅਤੇ ਬੀਤੀ ਰਾਤ ਹੋਈ ਬੇਮੌਸਮੀ ਬਰਸਾਤ ਦੇ ਨਾਲ ਗੜੇਮਾਰੀ ਨੇ ਪੱਕਣ ਕਿਨਾਰੇ ਖੜ੍ਹੀਆਂ ਕਣਕਾਂ ਤੇ ਸਰੋਂ ਦਾ ਵੱਡੀ ਪੱਧਰ ਤੇ ਨੁਕਸਾਨ ਕੀਤਾ ਹੈ ਇਸ ਬੇਮੌਸਮੀ ਬਰਸਾਤ ਤੇ ਗੜੇਮਾਰੀ ਕਾਰਨ ਹੋਏ ਨੁਕਸਾਨ ਕਰਕੇ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਬਠਿੰਡਾ ਦੇ ਸੰਗਤ ਬਲਾਕ ਅਧੀਨ ਆਉਂਦੇ ਕਈ ਪਿੰਡਾਂ ਵਿੱਚ ਤੇਜ਼ ਹਵਾਵਾਂ ਦੇ ਨਾਲ ਗੜੇਮਾਰੀ ਹੋਣ ਕਾਰਨ ਜਿੱਥੇ ਕਣਕਾਂ ਵਿਛ ਗਈਆਂ ਹਨ, ਉਥੇ ਹੀ ਸਰੋ ਦਾ ਵੀ ਕਾਫੀ ਨੁਕਸਾਨ ਹੋਇਆ ਹੈ।
ਇਸ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਵੱਲੋਂ ਹੋਏ ਨੁਕਸਾਨ ਸਬੰਧੀ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹੋਰ ਇੱਕ ਮਹੀਨੇ ਤੱਕ ਕਣਕ ਦੀ ਵਾਢੀ ਸ਼ੁਰੂ ਹੋ ਜਾਣੀ ਸੀ ਅਤੇ ਇਸ ਵਾਰ ਆਸ ਸੀ ਕਿ ਜਿਸ ਤਰ੍ਹਾਂ ਦਾ ਮੌਸਮ ਰਿਹਾ ਉਸ ਨਾਲ ਕਣਕ ਦਾ ਝਾੜ ਵਧੇਗਾ ਪਰ ਬੀਤੀ ਰਾਤ ਬੇਮੌਸਮੀ ਬਰਸਾਤ ਦੇ ਨਾਲ ਗੜੇਮਾਰੀ ਅਤੇ ਫਿਰ ਤੇਜ਼ ਹਵਾਵਾਂ ਚੱਲਣ ਕਾਰਨ ਕਿਸਾਨਾਂ ਦੀਆਂ ਫਸਲਾਂ ਕਾਫ਼ੀ ਪ੍ਰਭਾਵਿਤ ਹੋਈਆਂ ਹਨ। ਇਸ ਦੇ ਨਾਲ ਹੀ ਸਰ੍ਹੋਂ ਦਾ ਵੀ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ, ਕਿਉਂਕਿ ਬੀਤੀ ਰਾਤ ਤੇਜ਼ ਹਵਾਵਾਂ ਨਾਲ ਫ਼ਸਲਾਂ ਵਿਛ ਗਈਆਂ ਹਨ ਤੇ ਰਹਿੰਦੀ ਕਸਰ ਗੜੇਮਾਰੀ ਨੇ ਕੱਢ ਦਿੱਤੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੇਮੌਸਮੀ ਬਰਸਾਤ ਕਾਰਨ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ।
ਇਹ ਵੀ ਪੜ੍ਹੋ :Child's Murder in mansa : ਪਿਤਾ ਸਾਹਮਣੇ ਹਮਲਾਵਰਾਂ ਨੇ 6 ਸਾਲਾ ਮਾਸੂਮ ਨੂੰ ਮਾਰੀਆਂ ਗੋਲੀਆਂ, ਉਦੈਵੀਰ ਦੇ ਅੰਤਿਮ ਸੰਸਕਾਰ ਮੌਕੇ ਹਰ ਅੱਖ ਹੋਈ ਨਮ
ਗੁਰਦਾਸਪੁਰ ਵਿਚ ਵੀ ਮਾੜੇ ਹਾਲ :ਬੇ-ਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਗੁਰਦਾਸਪੁਰ ਦੇ ਪਿੰਡ ਗੁਨੋਪੁਰ ਵਿੱਚ ਵੀ ਕਿਸਾਨਾਂ ਦੀ ਕਈ ਕਿੱਲੇ ਖੜ੍ਹੀ ਫਸਲ ਦਾ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਇਸ ਹਲਕੇ ਅੰਦਰ ਹੋ ਰਹੀ ਬਾਰਸ਼ ਨੇ ਹਜ਼ਾਰਾਂ ਕਿੱਲੇ ਫਸਲ ਖਰਾਬ ਕੀਤੀ ਹੈ। ਕਿਸਾਨਾਂ ਨੇ ਦੱਸਿਆ ਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਾਲੇ ਦੋ ਦਿਨ ਹੋਰ ਬਾਰਿਸ਼ ਰਹੇਗੀ, ਜਿਸ ਕਰਕੇ ਕਿਸਾਨਾਂ ਨੂੰ ਚਿੰਤਾ ਹੈ ਕਿ ਉਨ੍ਹਾਂ ਦਾ ਹੋਰ ਨੁਕਸਾਨ ਹੋ ਸਕਦਾ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਪ੍ਰਭਾਵਿਤ ਹੋਈ ਫਸਲ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨਾਂ ਨੇ ਦੱਸਿਆ ਕਿ ਉਹ ਛੋਟੇ ਕਿਸਾਨ ਹਨ, ਜਿਨ੍ਹਾਂ ਨੇ ਪੈਸੇ ਉਧਾਰ ਲੈਕੇ ਪੁੱਤਾ ਵਾਂਗੂ ਆਪਣੀ ਫਸਲ ਪਾਲ਼ੀ ਸੀ, ਪਰ ਇਸ ਬੇਮੌਸਮੀ ਬਰਸਾਤ ਤੇ ਗੜੇਮਾਰੀ ਨੇ ਕਿਸਾਨਾਂ ਦਾ ਭਾਰੀ ਨੁਕਸਾਨ ਕੀਤਾ ਹੈ। ਹਲਕੇ ਅੰਦਰ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਖਰਾਬ ਹੋ ਚੁੱਕੀ ਹੈ। ਹੁਣ ਕਿਸਾਨਾਂ ਨੂੰ ਚਿੰਤਾ ਸਤਾ ਰਹੀ ਹੈ ਕਿ ਜਿਸ ਤਰਾਂ ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਦੋ ਦਿਨ ਹੋਰ ਭਾਰੀ ਬਾਰਸ਼ ਹੋ ਸਕਦੀ ਹੈ, ਕਿਸਾਨਾਂ ਦਾ ਹੋਰ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ।
ਇਹ ਵੀ ਪੜ੍ਹੋ :Lawrence Bishnoi: ਇੱਕ ਹੋਰ ਇੰਟਰਵਿਊ ਵਿੱਚ ਬੋਲਿਆ ਲਾਰੈਂਸ ਬਿਸ਼ਨੋਈ- ‘ਸਲਮਾਨ ਖ਼ਾਨ ਨੂੰ ਮਾਰਨਾ ਹੀ ਜ਼ਿੰਦਗੀ ਦਾ ਉਦੇਸ਼...’