ਬਠਿੰਡਾ: ਗਰਮੀ ਦੇ ਦਿਨਾਂ ਵਿੱਚ ਪੂਰਾ ਪੰਜਾਬ ਬਿਜਲੀ ਸੰਕਟ ਨਾਲ ਜੂਝ (Punjab is facing power crisis) ਰਿਹਾ ਹੈ l ਇਸ ਸੰਕਟ ਵਿੱਚ ਸੋਲਰ ਸਿਸਟਮ (Solar system) ਆਮ ਲੋਕ ਅਤੇ ਕਿਸਾਨਾਂ ਲਈ ਵਰਦਾਨ ਬਣੇ ਹੋਏ ਨਜ਼ਰ ਆ ਰਹੇ ਹਨ l ਕਿਸਾਨਾਂ (Farmers) ਨੂੰ ਝੋਨੇ ਦੀ ਫਸਲ (Paddy crop) ਦੇ ਲਈ ਬਿਜਲੀ ਦੀ ਸਖ਼ਤ ਲੋੜ ਹੈ, ਪਰ ਲਾਈਟ ਘੱਟ ਹੋਣ ਕਰਕੇ ਕਿਸਾਨ ਪ੍ਰੇਸ਼ਾਨ ਹਨ ਅਤੇ ਹੁਣ ਸੋਲਰ ਮੋਟਰਾਂ ਕਿਸਾਨਾਂ ਦੇ ਲਈ ਵਰਦਾਨ ਬਣੀਆਂ ਹੋਈਆਂ ਹਨ l ਜਿਸ ਕਰਕੇ ਕਿਸਾਨ ਹੁਣ ਸੋਲਰ ਮੋਟਰਾਂ ‘ਤੇ ਸਰਕਾਰ ਵੱਲੋਂ ਵੱਡੀ ਸਬਸਿਡੀ (Subsidies) ਦੀ ਮੰਗ ਕਰ ਰਹੇ ਹਨ l
ਕਿਸਾਨਾਂ ਦੇ ਖੇਤਾਂ ਵਿੱਚ ਲੱਗੀ ਇਹ ਸੋਲਰ ਸਿਸਟਮ ਅੱਜ-ਕੱਲ੍ਹ ਕਿਸਾਨਾਂ ਲਈ ਵਰਦਾਨ ਬਣਦੇ ਨਜ਼ਰ ਆ ਰਹੇ ਹਨl ਕਿਉਂਕਿ ਗਰਮੀ ਦੇ ਦਿਨਾਂ ਵਿੱਚ ਬਿਜਲੀ ਕਾਫ਼ੀ ਆਉਦੀ ਹੈ ਅਤੇ ਲੰਬੇ-ਲੰਬੇ ਕੱਟ ਲੱਗਦੇ ਹਨl ਦੂਸਰੇ ਪਾਸੇ ਕਿਸਾਨਾਂ ਦੀ ਨਰਮੇ ਅਤੇ ਝੋਨੇ ਦੀ ਫ਼ਸਲ ਲਈ ਪਾਣੀ ਦੀ ਸਖ਼ਤ ਜ਼ਰੂਰਤ ਹੁੰਦੀ ਹੈl ਜਿਸ ਲਈ ਸੂਰਜੀ ਊਰਜਾ ਨਾਲ ਚੱਲਣ ਵਾਲੇ ਇਹ ਸੋਲਰ ਪੰਪ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੇ ਹਨl