ਸ੍ਰੀ ਮੁਕਤਸਰ ਸਾਹਿਬ:ਫ਼ਸਲੀ ਭਿੰਨਤਾ ਅਤੇ ਧਰਤੀ ਹੇਠਲਾ ਪਾਣੀ ਬਚਾਉਣ ਦੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਅਪੀਲ (Punjab govt appeals to farmers) ਕੀਤੀ ਗਈ ਸੀ, ਕਿ ਪੰਜਾਬ (Punjab) ਵਿੱਚ ਝੋਨਾ ਦਾ ਪੱਧਰ ਘਟਾਇਆ ਜਾਵੇ ਅਤੇ ਹੋਰ ਫਸਲਾ ਦਾ ਪੱਧਰ ਵਧਾਇਆ ਜਾਵੇ। ਪੰਜਾਬ ਸਰਕਾਰ (Government of Punjab) ਦੇ ਕਹਿਣ ‘ਤੇ ਕਿਸਾਨਾਂ ਵੱਲੋਂ ਮੂੰਗੀ, ਮੱਕੀ ਅਤੇ ਸੂਰਜਮੁੱਖ ਆਦੀ ਫਸਲ ਕਿਸਾਨਾਂ ਵੱਲੋਂ ਬੀਜੀਆਂ ਗਈ ਸੀ, ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਹੀ ਨਕਲੀ ਬੀਜ ਅਤੇ ਨਕਲੀ ਕੀਟਨਾਸ਼ਕ ਦਵਾਈਆਂ ਕਰਕੇ ਕਿਸਾਨਾਂ ਦੀ ਹਜ਼ਾਰਾ ਏਕੜ ਫਸਲ ਖ਼ਰਾਬ ਹੋ ਗਈ ਹੈ। ਅਜਿਹਾ ਹੀ ਇੱਕ ਚਰਨਜੀਤ ਸਿੰਘ ਸੰਧੂ ਨਾਮ ਦੇ ਕਿਸਾਨ ਦੀ 55 ਏਕੜ ਮੂੰਗੀ ਦੀ ਫਸਲ ਖ਼ਰਾਬ ਹੋ ਗਈ ਹੈ।
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੱਕਾਂਵਾਲੀ (Sakanwali village of Sri Muktsar Sahib) ਦੇ ਕਿਸਾਨ ਵੱਲੋਂ 60 ਏਕੜ ਮੂੰਗੀ ਦੀ ਫ਼ਸਲ ਬੀਜੀ ਗਈ ਸੀ, ਪਰ ਫਸਲ ਨੂੰ ਫਲ ਨਾ ਲੱਗਣ ਦੇ ਚਲਦੇ ਕਿਸਾਨ ਨੂੰ ਮਜ਼ਬੂਰੀ ਵੱਸ ਸਾਰੀ ਫਸਲ ਵਹਾਉਣੀ ਪਈ। ਉਨ੍ਹਾਂ ਨੇ ਦੱਸਿਆ ਕਿ ਉਸ ਨੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਅਪੀਲ ਤੋਂ ਬਾਅਦ 60 ਏਕੜ ਮੂੰਗੀ ਬੀਜੀ ਗਈ ਸੀ, ਪਰ ਮੂੰਗੀ ਦੀ ਫ਼ਸਲ ਨੂੰ ਫਲ ਨਹੀਂ ਲੱਗਿਆ, ਜਿਸ ਕਾਰਨ ਉਨ੍ਹਾਂ ਨੂੰ ਅੱਜ ਇਹ ਮੂੰਗੀ ਦੀ ਫ਼ਸਲ ਵਾਹੁਣੀ ਪੈ ਰਹੀ ਹੈ।
ਮੂੰਗੀ ਦੇ ਨਕਲੀ ਬੀਜ ਦੀ ਕਿਸਾਨ ’ਤੇ ਮਾਰ, 60 ਏਕੜ ਫਸਲ ਵਾਹੀ ! ਉਨ੍ਹਾਂ ਕਿਹਾ ਕਿ ਲਗਾਤਾਰ ਪੰਜਾਬ ਸਰਕਾਰ (Government of Punjab) ਵੱਲੋਂ ਨਕਲੀ ਬੀਜਾਂ ਅਤੇ ਕੀਟਨਾਸ਼ਕ ਦੇ ਕਾਰੋਬਾਰ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ, ਪਰ ਪੰਜਾਬ ਸਰਕਾਰ ਦੇ ਦਾਅਵੇ ਫੇਲ੍ਹ ਨਜ਼ਰ ਆ ਰਹੇ ਹਨ, ਕਿਉਂਕਿ ਉਨ੍ਹਾਂ ਵੱਲੋਂ ਖੇਤੀਬਾੜੀ ਵਿਭਾਗ ਦੇ ਹਦਾਇਤ ਉੱਪਰ ਮੂੰਗੀ ਦਾ ਬੀਜ ਜਗਰਾਓਂ ਤੋਂ ਖਰੀਦਿਆ ਗਿਆ ਸੀ, ਪਰ ਇਹ ਬੀਜ ਨਕਲੀ ਨਿਕਲ ਜਾਣ ਕਾਰਨ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਹੁਣ ਪੀੜਤ ਕਿਸਾਨ ਵੱਲੋਂ ਮੂੰਗੀ ਵਾਹ ਕੇ ਝੋਨਾ ਲਾਇਆ ਜਾਣਾ ਹੈ।
ਉਨ੍ਹਾਂ ਦੱਸਿਆ ਕਿ ਕਰੀਬ ਡੇਢ ਲੱਖ ਰੁਪਏ ਦਾ ਬੀਜ ਉਨ੍ਹਾਂ ਵੱਲੋਂ ਜਗਰਾਓਂ ਤੋਂ ਖਰੀਦਿਆ ਗਿਆ ਸੀ ਅਤੇ ਪ੍ਰਤੀ ਏਕੜ ਕਰੀਬ 10 ਹਜ਼ਾਰ ਰੁਪਏ ਫ਼ਸਲ ਦੀ ਬਿਜਾਈ ਉਪਰ ਖ਼ਰਚਾ ਆਇਆ ਸੀ, ਪਰ ਮੂੰਗੀ ਦਾ ਬੀਜ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਜਿੱਥੇ ਨੁਕਸਾਨ ਝੱਲਣਾ ਪਿਆ, ਉੱਥੇ ਹੀ ਹੁਣ ਮੁੜ ਬਿਜਾਈ ਕਰਨ ‘ਤੇ ਉਨ੍ਹਾਂ ਨੂੰ ਲੱਖਾਂ ਰੁਪਏ ਖਰਚ ਕਰਨੇ ਪੈਣਗੇ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਕਲੀ ਬੀਜ ਅਤੇ ਕੀਟਨਾਸ਼ਕਾਂ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਖ਼ਿਲਾਫ਼ ਪੰਜਾਬ ਸਰਕਾਰ ਸਖ਼ਤ ਕਾਰਵਾਈ ਕਰੇ।
ਇਹ ਵੀ ਪੜ੍ਹੋ:ਸਿਮਰਨਜੀਤ ਮਾਨ ਦਾ ਬਿਆਨ: ਭਗਤ ਸਿੰਘ ਨੂੰ ਦੱਸਿਆ ਅੱਤਵਾਦੀ, ਭਿੰਡਰਾਵਾਲੇ ਨੂੰ ਕਿਹਾ.....