ਬਠਿੰਡਾ:ਅੱਜ ਦੇ ਸਮੇਂ ਵਿੱਚ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਨਹੀਂ ਸਮਝਿਆ ਜਾਂਦਾ ਪਰ ਬਠਿੰਡਾ ਦੇ ਪਿੰਡ ਲੱਖੀ ਜੰਗਲ (Bathinda Village Lakhi Jungle) ਦੇ ਕਿਸਾਨ ਗੁਰਦੀਪ ਸਿੰਘ (Farmer Gurdeep Singh) ਵੱਲੋਂ ਖੇਤੀ ਦਾ ਨਵਾਂ ਮਾਡਲ ਪੇਸ਼ ਕਰ ਕੇ ਪ੍ਰਤੀ ਏਕੜ ਵਿੱਚੋ 7 ਤੋਂ 10 ਲੱਖ ਰੁਪਏ ਮੁਨਾਫ਼ਾ ਕਮਾਇਆ ਜਾ ਰਿਹਾ ਹੈ।
ਝੋਨੇ ਅਤੇ ਪਿਆਜ਼ਾ ਦੀ ਪਨੀਰੀ: ਗੁਰਦੀਪ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸ ਵੱਲੋਂ ਇੱਕ ਏਕੜ ਵਿੱਚ ਸਿਰਫ਼ ਪਿਆਜ਼ਾਂ ਦੀ ਪਨੀਰੀ ਲਾਈ ਜਾਂਦੀ ਹੈ। ਉਸੇ ਜ਼ਮੀਨ ਵਿਚ ਉਸ ਵੱਲੋਂ ਝੋਨੇ ਦੀ ਪਨੀਰੀ ਵੀ ਲਗਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕੇ ਵਰਗ ਫੁੱਟ ਦੇ ਹਿਸਾਬ ਨਾਲ ਉਹਨਾਂ ਵੱਲੋਂ ਪਿਆਜ਼ਾਂ ਪਨੀਰੀ ਬੀਜੀ ਜਾਂਦੀ ਹੈ। ਪਨੀਰੀ ਨੂੰ ਵੇਚਣ ਲਈ ਉਹਨਾਂ ਵੱਲੋਂ ਸ਼ੋਸ਼ਲ ਮੀਡੀਆ ਦੇ ਨਾਲ-ਨਾਲ ਪਿੰਡ ਦੇ ਗੁਰੂ ਘਰਾਂ ਵਿਚ ਹੋਕਾ ਵੀ ਦਿਵਾਇਆ ਜਾਂਦਾ ਹੈ।
ਪਨੀਰੀ ਨਾਲ ਲੱਖਾਂ ਦਾ ਮੁਨਾਫਾ:ਉਨ੍ਹਾਂ ਕਿਹਾ ਕਿ ਵਰਗ ਫੁੱਟ ਦੇ ਹਿਸਾਬ ਨਾਲ ਉਨ੍ਹਾਂ ਵੱਲੋਂ ਪਿਆਜ਼ਾਂ ਦੀ ਪਨੀਰੀ ਬੀਜੀ ਜਾਂਦੀ ਹੈ ਜਿਸ ਤੋਂ ਸੀਜ਼ਨ ਦਾ ਉਹ ਪੰਜ ਤੋਂ ਸੱਤ ਲੱਖ ਰੁਪਿਆ ਮੁਨਾਫਾ ਕਮਾਉਦੇ ਹਨ। ਇਸ ਦੇ ਨਾਲ ਹੀ ਉਹਨਾਂ ਵੱਲੋਂ ਝੋਨੇ ਦੀ ਪਨੀਰੀ ਵੀ ਲਗਾਈ ਜਾਂਦੀ ਹੈ। ਜੋ ਕਿ ਸੀਜ਼ਨ ਵਿੱਚ ਦੋ ਵਾਰ ਲਗਾਈ ਜਾਂਦੀ ਹੈ। ਜਿਸ ਤੋਂ ਉਨ੍ਹਾਂ ਨੂੰ ਕਰੀਬ 3 ਤੋਂ 4 ਲੱਖ ਰੁਪਏ ਦਾ ਮੁਨਾਫਾ ਹੁੰਦਾ ਹੈ।