ਪੰਜਾਬ

punjab

ETV Bharat / state

Stud farming: ਕਿਸਾਨ ਕਰ ਰਿਹਾ ਸਟੱਡ ਫਾਰਮਿੰਗ, ਕਮਾ ਰਿਹੈ ਲੱਖਾਂ, ਉਸ ਕੋਲੋਂ ਹੀ ਜਾਣੋ ਕਿਵੇਂ ਚਲਾ ਰਿਹਾ ਫਾਰਮ - ਘੋੜਿਆਂ ਦੀ ਕੀਮਤ

ਬਠਿੰਡਾ ਦੇ ਪਿੰਡ ਨਰੂਆਣਾ ਵਿਖੇ ਇਕ ਕਿਸਾਨ ਸਹਾਇਕ ਕੰਮ ਵਜੋਂ ਸਟੱਡ ਫਾਰਮਿੰਗ ਕਰ ਰਿਹਾ ਹੈ। ਇਸ ਰਾਹੀਂ ਉਹ ਲੱਖਾਂ ਦਾ ਮੁਨਾਫਾ ਕਮਾ ਰਿਹਾ ਹੈ। ਵੇਖੋ ਇਹ ਸਪੈਸ਼ਲ ਰਿਪੋਰਟ।

Stud farming
Stud farming

By

Published : Mar 30, 2023, 5:13 PM IST

Stud farming: ਕਿਸਾਨ ਕਰ ਰਿਹਾ ਸਟੱਡ ਫਾਰਮਿੰਗ, ਕਮਾ ਰਿਹੈ ਲੱਖਾਂ, ਉਸ ਕੋਲੋਂ ਹੀ ਜਾਣੋ ਕਿਵੇਂ ਚਲਾ ਰਿਹਾ ਫਾਰਮ

ਬਠਿੰਡਾ:ਪਿੰਡ ਨਰੂਆਣਾ ਵਿਖ਼ੇ ਕਿਸਾਨ ਗੁਰਤੇਜ ਸਿੰਘ ਵੱਲੋਂ ਦੋ ਘੋੜੀਆਂ ਤੋਂ ਸ਼ੁਰੂ ਕੀਤੇ ਗਏ ਸਟੱਡ ਫਾਰਮ ਤੋਂ ਲੱਖਾਂ ਰੁਪਏ ਦੀ ਆਮਦਨ ਲਈ ਜਾ ਰਹੀ ਹੈ। ਗੁਰਤੇਜ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ, ਉਸ ਵੱਲੋਂ ਸਹਾਇਕ ਧੰਦੇ ਵਜੋਂ ਸਟੱਡ ਫਾਰਮਿੰਗ ਦਾ ਧੰਦਾ ਸ਼ੁਰੂ ਕੀਤਾ ਗਿਆ ਹੈ। ਸ਼ੁਰੂ ਵਿੱਚ ਦੋ ਘੋੜੀਆਂ ਹੀ ਲਿਆਂਦੀਆਂ ਗਈਆਂ ਸਨ। ਹੌਲੀ ਹੌਲੀ ਇਸ ਕੰਮ ਨੂੰ ਵਧਾਉਂਦੇ ਹੋਏ, ਅੱਜ ਉਸ ਕੋਲੋਂ ਅੱਜ 7 ਤੋਂ 8 ਘੋੜੇ-ਘੋੜੀਆਂ ਹਨ। ਇਨ੍ਹਾਂ ਤੋਂ ਹਰ ਸਾਲ ਉਹ ਚੰਗੀ ਬੈਰੀਟ ਦੇ ਬੱਚੇ ਤਿਆਰ ਕਰਦੇ ਹਨ ਅਤੇ ਅੱਗੇ ਵੇਚਦੇ ਹਨ।

ਇਸ ਕੰਮ 'ਚ ਲਾਗਤ ਘੱਟ, ਮੁਨਾਫਾ ਵੱਧ: ਕਿਸਾਨ ਗੁਰਤੇਜ ਸਿੰਘ ਨੇ ਦੱਸਿਆ ਕਿ ਸਟੱਡ ਫਾਰਮਿੰਗ ਦੇ ਧੰਦੇ ਵਿੱਚ ਖ਼ਰਚਾ ਬਹੁਤ ਥੋੜਾ ਹੈ, ਕਿਉਂਕਿ ਇਕ ਘੋੜੇ ਦੀ ਖੁਰਾਕ ਉਪਰ ਡੇਢ ਤੋਂ ਦੋ ਸੌ ਰੁਪਿਆ ਖ਼ਰਚ ਹੀ ਆਉਂਦਾ ਹੈ। ਇਨ੍ਹਾਂ ਜਾਨਵਰਾਂ ਦੀ ਖੁਰਾਕ ਛੋਲੇ, ਜੀਰੀ ਅਤੇ ਜੰਮੀ ਹੈ, ਜੋ ਕਿ ਕਿਸਾਨ ਆਪਣੇ ਖੇਤ ਵਿੱਚ ਹੀ ਲਗਾਉਂਦਾ ਹੈ। ਉਨ੍ਹਾਂ ਵੱਲੋਂ ਸਭ ਤੋਂ ਪਹਿਲਾਂ ਡੇਢ ਲੱਖ ਰੁਪਏ ਦੀ ਘੋੜੀ ਖਰੀਦੀ ਗਈ ਸੀ ਅਤੇ ਉਸ ਤੋਂ ਚੰਗੀ ਬੈਰੀਟ ਦੇ ਬੱਚੇ ਤਿਆਰ ਕਰਕੇ ਅੱਗੇ ਵੇਚੇ ਗਏ। ਹੌਲੀ ਹੌਲੀ ਗੁਰਤੇਜ ਵੱਲੋਂ ਸਟੱਡ ਫਾਰਮਿੰਗ ਦਾ ਕੰਮ ਵਧਾ ਲਿਆ ਗਿਆ।

ਘੋੜਿਆਂ ਦੀ ਕੀਮਤ 15-20 ਲੱਖ ਤੱਕ ਚਲੀ ਜਾਂਦੀ ਹੈ:ਗੁਰਤੇਜ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਹਰ ਮਹੀਨੇ ਹੀ ਘੋੜਿਆਂ ਦਾ ਮੇਲਾ ਲੱਗਦਾ ਹੈ। ਇਨ੍ਹਾਂ ਮੇਲਿਆਂ ਵਿੱਚ ਕਈ ਸੂਬਿਆਂ ਦੇ ਵਪਾਰੀ ਆਉਂਦੇ ਹਨ। ਨਸਲ ਦੇ ਹਿਸਾਬ ਨਾਲ ਘੋੜਿਆਂ ਦੀ ਖ਼ਰੀਦੀ ਕਰਦੇ ਹਨ। ਚੰਗੀ ਨਸਲ ਦੇ ਘੋੜੇ ਦੀ ਕੀਮਤ 15 ਤੋਂ 50 ਲੱਖ ਰੁਪਏ ਤੱਕ ਚਲੀ ਜਾਂਦੀ ਹੈ। ਗੁਰਤੇਜ ਸਿੰਘ ਨੇ ਦੱਸਿਆ ਕਿ ਸਟੱਡ ਫਾਰਮਿੰਗ ਵਿਚ ਸਭ ਤੋਂ ਵਧੀਆ ਗੱਲ ਇਹ ਹੈ, ਕਿ ਘੋੜਿਆਂ ਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਨਹੀਂ ਲੱਗਦੀ। ਜੇਕਰ ਕੋਈ ਸਮੱਸਿਆ ਆਉਂਦੀ ਵੀ ਹੈ, ਤਾਂ ਇਸ ਦੇ ਡਾਕਟਰ ਬਹੁਤ ਜ਼ਿਆਦਾ ਹਨ, ਜਿਨ੍ਹਾਂ ਵੱਲੋਂ 20 ਤੋਂ 25 ਮਿੰਟ ਵਿਚ ਸਟੱਡ ਫਾਰਮ ਉੱਤੇ ਪਹੁੰਚ ਕੇ ਜਾਨਵਰਾਂ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਸਮੇਂ ਸਮੇਂ ਸਿਰ ਇਨ੍ਹਾਂ ਜਾਨਵਰਾਂ ਨੂੰ ਕਰਵਾਈ ਜਾਂਦੀ ਹੈ।

ਸਰਕਾਰ ਕੋਲੋਂ ਇਸ ਕੰਮ ਲਈ ਸਬਸਿਡੀ ਦੀ ਮੰਗ: ਗਰਤੇਜ ਸਿੰਘ ਨੇ ਦੱਸਿਆ ਕਿ ਦੂਜੇ ਸਹਾਇਕ ਧੰਦਿਆਂ ਵਾਂਗ ਸਟੱਡ ਫਾਰਮਿੰਗ ਵਿੱਚ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਸਬਸਿਡੀ ਨਹੀਂ ਦਿੱਤੀ ਜਾ ਰਹੀ। ਜੇਕਰ ਸਰਕਾਰ ਸਹਾਇਕ ਧੰਦੇ ਵਜੋਂ ਸਟੱਡ ਫਾਰਮ ਉੱਤੇ ਸਬਸਿਡੀ ਦਿੱਤੀ ਜਾਵੇ, ਤਾਂ ਕਿਸਾਨਾਂ ਨੂੰ ਇਸ ਦਾ ਵੱਡਾ ਲਾਭ ਹੋਵੇਗਾ ਅਤੇ ਉਹ ਫ਼ਸਲੀ ਚੱਕਰ ਵਿੱਚੋਂ ਬਾਹਰ ਨਿਕਲਣ ਜਾਣਗੇ।

ਇਹ ਵੀ ਪੜ੍ਹੋ:Bank Holiday on Ramnavami: ਰਾਮਨਵਮੀ 'ਤੇ ਇਨ੍ਹਾਂ ਸ਼ਹਿਰਾਂ 'ਚ ਬੰਦ ਰਹਿਣਗੇ ਬੈਂਕ, ਜਾਣੋ ਕੀ ਤੁਹਾਡਾ ਸ਼ਹਿਰ ਵੀ ਹੈ ਸ਼ਾਮਲ?

ABOUT THE AUTHOR

...view details