ਬਠਿੰਡਾ: ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਬਾਰਡਰਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦਾ ਨਾਂਅ ਗੁਰਪਿਆਰ ਸਿੰਘ ਹੈ ਤੇ ਉਨ੍ਹਾਂ ਦੀ ਉਮਰ 61 ਸਾਲ ਦੱਸੀ ਜਾ ਰਹੀ ਹੈ। ਗੁਰਪਿਆਰ ਸਿੰਘ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਦਾ ਵਸਨੀਕ ਸੀ।
ਕਿਸਾਨ ਆਗੂ ਨੇ ਕਿਹਾ ਕਿ ਮ੍ਰਿਤਕ ਕਿਸਾਨ ਗੁਰਪਿਆਰ ਸਿੰਘ ਬੀਤੇ ਦਿਨੀਂ ਬਿਮਾਰ ਹੋ ਗਿਆ ਸੀ ਜਿਸ ਨੂੰ ਅੰਦੋਲਨ ਤੋਂ ਇਲਾਜ ਲਈ ਪਿੰਡ ਲਿਆਇਆ ਗਿਆ ਸੀ ਅਤੇ ਪਿੰਡ ਪਹੁੰਚਣ 'ਤੇ ਹੀ ਉਸ ਦੀ ਮੌਤ ਹੋ ਗਈ।
26 ਨਵੰਬਰ ਤੋਂ ਦਿੱਲੀ ਅੰਦੋਲਨ 'ਚ ਸ਼ਾਮਲ ਸੀ ਗੁਰਪਿਆਰ ਸਿੰਘ
ਕਿਸਾਨ ਆਗੂ ਨੇ ਕਿਹਾ ਕਿ ਮ੍ਰਿਤਕ ਕਿਸਾਨ ਬੀਕੇਯੂ (ਡਕੌਂਦਾ) ਦਾ ਸਰਗਰਮ ਮੈਂਬਰ ਸੀ ਤੇ 26 ਨਵੰਬਰ ਤੋਂ ਹੀ ਦਿੱਲੀ ਸੰਘਰਸ਼ ਵਿੱਚ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਤੋਂ ਲਗਾਤਾਰ ਹੀ ਦਿੱਲੀ ਧਰਨੇ ਵਿੱਚ ਡੱਟਿਆ ਹੋਇਆ ਸੀ।