ਬਠਿੰਡਾ: ਪਿੰਡ ਜਲਾਲ 'ਚ ਜ਼ਮੀਨੀ ਵਿਵਾਦ ਤੋਂ ਤੰਗ ਆ ਕਿਸਾਨ ਪਾਣੀ ਦੀ ਟੈਂਕੀ 'ਤੇ ਚੜ੍ਹ ਗਿਆ। ਕਿਸਾਨ ਬੂਟਾ ਸਿੰਘ ਦਾ ਪਿੰਡ ਦੇ ਸਰਪੰਚ ਨਾਲ ਜ਼ਮੀਨ ਨੂੰ ਲੈ ਕੇ ਕੁੱਝ ਵਿਵਾਦ ਚੱਲ ਰਿਹਾ ਹੈ ਅਤੇ ਪਿੰਡ ਦੇ ਸਰਪੰਚ ਵੱਲੋਂ ਉਸ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ, ਜਿਸ ਤੋਂ ਪਰੇਸ਼ਾਨ ਹੋ ਕਿਸਾਨ ਨੇ ਇਹ ਕਦਮ ਚੁੱਕਿਆ।
ਜ਼ਮੀਨੀ ਵਿਵਾਦ ਤੋਂ ਤੰਗ ਕਿਸਾਨ ਪਾਣੀ ਦੀ ਟੈਂਕੀ 'ਤੇ ਚੜਿਆ - khabran online
ਬਠਿੰਡਾ 'ਚ ਜ਼ਮੀਨੀ ਵਿਵਾਦ ਤੋਂ ਤੰਗ ਆ ਕਿਸਾਨ ਪਾਣੀ ਦੀ ਟੈਂਕੀ 'ਤੇ ਚੜ੍ਹ ਗਿਆ। ਕਿਸਾਨ ਦਾ ਪਿੰਡ ਦੇ ਸਰਪੰਚ ਨਾਲ ਜ਼ਮੀਨ ਨੂੰ ਲੈ ਕੇ ਕੁੱਝ ਵਿਵਾਦ ਹੈ ਅਤੇ ਸਰਪੰਚ ਵੱਲੋਂ ਉਸ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ, ਜਿਸ ਤੋਂ ਪਰੇਸ਼ਾਨ ਹੋ ਕਿਸਾਨ ਨੇ ਇਹ ਕਦਮ ਚੁੱਕਿਆ।
ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਸਰਪੰਚ 'ਤੇ ਦੋਸ਼ ਲਗਾਇਆ ਕਿ ਸਰਪੰਚ ਵੱਲੋਂ ਉਨ੍ਹਾਂ ਘਰ ਪੁਲਿਸ ਭੇਜੀ ਜਾਂਦੀ ਹੈ ਅਤੇ ਪੁਲਿਸ ਉਨ੍ਹਾਂ ਨੂੰ ਥਾਣੇ ਵਿੱਚ ਸੱਦ ਕੇ ਜਲੀਲ ਕਰਦੀ ਹੈ, ਜਦਕਿ ਪੀੜਤ ਕਿਸਾਨ ਦੀ ਕੋਈ ਸੁਣਵਾਈ ਨਹੀਂ ਹੁੰਦੀ।
ਪਰਿਵਾਰ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ 'ਤੇ ਕਿਹਾ ਕਿ ਜੇਕਰ ਪ੍ਰਸ਼ਾਸਨ ਉਨ੍ਹਾਂ ਦਾ ਇਹ ਵਿਵਾਦ ਨਹੀਂ ਹੱਲ ਕਰਦਾ ਤਾਂ ਉਹ ਆਪਣੇ ਆਪ ਨੂੰ ਅੱਗ ਦੇ ਹਵਾਲੇ ਕਰ ਖ਼ੁਦਕੁਸ਼ੀ ਕਰ ਲੈਣਗੇ। ਫ਼ਿਲਹਾਲ ਪਰਿਵਾਰ ਦੇ ਇਸ ਦਾਅਵੇ ਨੇ ਪੁਲਿਸ ਪ੍ਰਸ਼ਾਸਨ 'ਤੇ ਵੱਡੇ ਸਵਾਲ ਖੜੇ ਕੀਤੇ ਹਨ। ਇਸ ਬਾਬਤ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਰਿਵਾਰ ਨੇ ਹੁਣ ਤੱਕ ਕੋਈ ਵੀ ਸ਼ਿਕਾਇਤ ਦਰਜ ਨਹੀਂ ਕਰਵਾਈ।