ਪੰਜਾਬ

punjab

ETV Bharat / state

Fake Certificate:ਫਰਜ਼ੀ ਸਰਟੀਫਿਕੇਟ ਤੇ ਕਰ ਗਿਆ 9 ਸਾਲ ਸਰਵਿਸ - ਸਰਟੀਫਿਕੇਟ ਫਰਜ਼ੀ

ਬਠਿੰਡਾ ਪੁਲਿਸ ਵਿਚ ਅਮਨਦੀਪ ਸਿੰਘ ਨਾਂ ਦਾ ਨੌਜਵਾਨ ਦਸਵੀ ਦਾ ਫਰਜ਼ੀ ਸਰਟੀਫਿਕੇਟ (Fake Certificate) ਦੇ ਆਧਾਰਿਤ ਪੁਲਿਸ ਵਿਚ ਨੌ ਸਾਲ ਨੌਕਰੀ( Job) ਕਰ ਗਿਆ ਹੈ।ਵਿਭਾਗ ਵੱਲੋਂ ਹੁਣ ਸਰਟੀਫਿਕੇਟਾਂ (Certificates) ਦੀ ਜਾਂਚ ਕੀਤੀ ਗਈ ਤਾਂ ਉਸਦਾ ਸਰਟੀਫਿਰੇਟ ਫਰਜ਼ੀ ਪਾਇਆ ਗਿਆ ਹੈ।ਵਿਭਾਗ ਨੇ ਅਮਨਦੀਪ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Fake Certificate:ਫਰਜ਼ੀ ਸਰਟੀਫਿਕੇਟ ਤੇ ਕਰ ਗਿਆ 9 ਸਾਲ ਸਰਵਿਸ
Fake Certificate:ਫਰਜ਼ੀ ਸਰਟੀਫਿਕੇਟ ਤੇ ਕਰ ਗਿਆ 9 ਸਾਲ ਸਰਵਿਸ

By

Published : Jun 3, 2021, 3:45 PM IST

ਬਠਿੰਡਾ:ਪੰਜਾਬ ਭਰ ਵਿਚ ਅਣਗਿਣਤ ਨੌਜਵਾਨ ਡਿਗਰੀ ਹੋਣ ਦੇ ਬਾਵਜੂਦ ਵੀ ਬੇਰੁਜ਼ਗਾਰ ਘੁੰਮ ਰਹੇ ਹਨ ਪਰ ਉਥੇ ਹੀ ਬਠਿੰਡਾ ਦਾ ਅਮਨਦੀਪ ਫਰਜ਼ੀ ਸਰਟੀਫਿਕੇਟ (Fake Certificate)ਦੇ ਨਾਲ ਪੰਜਾਬ ਪੁਲਿਸ ਵਿਚ ਨੌ ਸਾਲ ਸਰਵਿਸ ਕਰ ਗਿਆ ਹੈ।ਇਸ ਬਾਰੇ ਪੁਲਿਸ ਵਿਭਾਗ ਨੂੰ ਕੁੱਝ ਵੀ ਪਤਾ ਨਹੀਂ ਲੱਗਣ ਦਿੱਤਾ।ਪੁਲਿਸ ਦੇ ਵਿਭਾਗ ਨੂੰ ਇਸ ਫਰਜੀ ਵੜੇ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਉਨ੍ਹਾਂ ਵੱਲੋਂ ਸਿਪਾਹੀ ਅਮਨਦੀਪ ਸਿੰਘ ਦੇ ਸਰਟੀਫਿਕੇਟਾਂ (Certificates) ਦੀ ਜਾਂਚ ਕਰਵਾਈ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਸਿਪਾਹੀ ਅਮਨਦੀਪ ਸਿੰਘ ਵੱਲੋਂ ਭਰਤੀ ਸਮੇਂ ਦੌਰਾਨ ਦਿੱਤਾ ਗਿਆ ਸਰਟੀਫਿਕੇਟ ਫਰਜ਼ੀ(Fake Certificate) ਹੈ।ਫਰਜ਼ੀ ਸਰਟੀਫਿਕੇਟ (Fake Certificate)ਸਾਹਮਣੇ ਆਉਣ ਉਤੇ ਪੁਲਿਸ ਵਿਭਾਗ ਨੇ ਅਮਨਦੀਪ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਅਮਨਦੀਪ ਸਿੰਘ ਜਾਅਲੀ ਸਰਟੀਫਿਕੇਟ ਦੇ ਆਧਾਰਿਤ 2012 ਵਿਚ ਭਰਤੀ ਹੋਇਆ ਸੀ ਕਿਉਂਕਿ ਅਮਨਦੀਪ ਸਿੰਘ ਦੇ ਪਿਤਾ ਅੱਤਵਾਦ ਦੇ ਦੌਰਾਨ ਐਸਪੀਓ ਸਨ।

ਇਸ ਬਾਰੇ ਪੁਲਿਸ (Police)ਅਧਿਕਾਰੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਹੈ ਕਿ ਫਰਜ਼ੀ ਸਰਟੀਫਿਕੇਟ ਪਾਏ ਜਾਣ ਤੋਂ ਬਾਅਦ ਵਿਭਾਗ ਵੱਲੋਂ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ:PUNJAB CONGRESS: 2 ਵਿਧਾਇਕਾਂ ਸਣੇ ਸੁਖਪਾਲ ਖਹਿਰਾ ਨੇ ਮੁੜ ਫੜਿਆ ਕਾਂਗਰਸ ਦਾ ਹੱਥ

ABOUT THE AUTHOR

...view details