ਬਠਿੰਡਾ: ਪੰਜਾਬ ਛੇਵੇਂ ਦਰਿਆ ਵਜੋਂ ਵਗ ਰਹੇ ਚਿੱਟੇ ਦੇ ਨਸ਼ੇ ਨੂੰ ਠੱਲ੍ਹ ਪਾਉਣ ਲਈ ਭਾਵੇਂ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਪਰ ਜ਼ਮੀਨੀ ਪੱਧਰ ਉੱਪਰ ਚਿੱਟਾ ਇਸ ਕਦਰ ਪੰਜਾਬ ਦੀ ਨੌਜਵਾਨ ਪੀੜੀ 'ਚ ਫੈਲ ਚੁੱਕਿਆ ਹੈ। ਕਿ ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਜ਼ਿਲ੍ਹਾ ਹੋਵੇਗਾ। ਜਿੱਥੇ ਹਫ਼ਤੇ 'ਚ ਤਿੰਨ ਤੋਂ ਚਾਰ ਮੌਤਾਂ ਚਿੱਟੇ ਕਾਰਨ ਨਹੀਂ ਹੁੰਦੀਆਂ।
ਹਰ ਮਹੀਨੇ ਪੰਜ ਤੋ ਅੱਠ ਨੌਜਵਾਨ ਚੜ੍ਹ ਰਹੇ ਹਨ ਚਿੱਟੇ ਦੀ ਭੇਟ
ਪੰਜਾਬ 'ਚ ਚਿੱਟੇ ਦੇ ਕਹਿਰ ਦੀ ਗੱਲ ਕਰੀਏ ਤਾਂ ਸਰਕਾਰੀ ਅੰਕੜਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਨਵਰੀ 2017 ਤੋਂ 2019 ਤੱਕ ਤਿੰਨ ਸਾਲਾਂ ਵਿੱਚ ਓਵਰਡੋਜ਼ ਕਾਰਨ 195 ਨੌਜਵਾਨ ਦੀ ਮੌਤ ਹੋਈ ਕੇਂਦਰੀ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਵਿਭਾਗ ਦੇ ਅਨੁਸਾਰ 2015 ਦੇ ਸਰਵੇ ਮੁਤਾਬਕ ਪੰਜਾਬ ਦੀ ਕੁੱਲ ਆਬਾਦੀ ਵਿੱਚੋਂ 2.32 ਹਜਾਰ ਲੋਕ ਨਸ਼ੇ ਦੇ ਸੇਵਨ ਕਰਨ ਦੇ ਆਦੀ ਸਨ।
ਜਿਨ੍ਹਾਂ ਵਿਚ ਜ਼ਿਆਦਾਤਰ ਨੌਜਵਾਨਾਂ ਦੀ ਉਮਰ ਅਠਾਰਾਂ ਤੋਂ ਪੈਂਤੀ ਸਾਲ ਸੀ ਜੋ ਨਸ਼ੇ ਦੇ ਆਦੀ ਸਨ ਪਰ ਹੁਣ ਇਹ ਅੰਕੜਾ ਬਦਲਦਾ ਨਜ਼ਰ ਆ ਰਿਹਾ ਹੈ ਅਤੇ ਨਾਬਾਲਗ ਨੌਜਵਾਨ ਵੀ ਪੰਜਾਬ ਚਿੱਟੇ ਦਾ ਸ਼ਿਕਾਰ ਹੁੰਦੇ ਨਜ਼ਰ ਆ ਰਹੇ ਹਨ ਅਤੇ ਪੰਜਾਬ ਵਿੱਚ ਹੁਣ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਦੇ ਅੰਕੜੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਹਰ ਮਹੀਨੇ ਪੰਜ ਤੋਂ ਅੱਠ ਨੌਜਵਾਨ ਚਿੱਟੇ ਦਾ ਸ਼ਿਕਾਰ ਹੋ ਰਹੇ ਹਨ
ਰਵਾਇਤੀ ਨਸ਼ਿਆਂ ਦੀ ਥਾਂ ਸਿੰਥੈਟਿਕ ਨਸ਼ੇ
ਪੰਜਾਬ ਵਿੱਚ ਪਹਿਲਾਂ ਵੱਡੀ ਪੱਧਰ ਤੇ ਰਵਾਇਤੀ ਨਸ਼ਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਜ਼ਿਆਦਾਤਰ ਮਜ਼ਦੂਰ ਵਰਗ ਵੱਲੋਂ ਰਵਾਇਤੀ ਨਸ਼ੇ ਅਫੀਮ ਭੁੱਕੀ ਆਦਿ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਪੰਜਾਬ ਵਿੱਚ ਇਨ੍ਹਾਂ ਨਸ਼ਿਆਂ ਤੇ ਪਾਬੰਦੀ ਹੋਣ ਕਾਰਨ ਹੌਲੀ ਹੌਲੀ ਨੌਜਵਾਨ ਪੀਡ਼੍ਹੀ ਚਿੱਟੇ ਜਿਹੇ ਨਸ਼ੇ ਦੀ ਲਪੇਟ ਵਿੱਚ ਆ ਗਈ ਚਿੱਟਾ ਇਕ ਸੰਥੈਟਿਕ ਨਸ਼ਾ ਹੋਣ ਕਾਰਨ ਨੌਜਵਾਨ ਇਹ ਪਹਿਲੀ ਪਸੰਦ ਬਣਿਆ ਹੋਇਆ ਹੈ।
ਪੰਜਾਬ ਸਿੰਥੈਟਿਕ ਨਸ਼ੇ ਦੀ ਖਪਤ ਵਧੀ ਹੈ ਮਿਲੀਗ੍ਰਾਮ ਵਿੱਚ ਮਿਲਣ ਵਾਲੇ ਇਸ ਨਸ਼ੇ ਵਿੱਚ ਜ਼ਿਆਦਾਤਰ ਹੁਣ ਵੱਡੀ ਪੱਧਰ ਤੇ ਮਿਲਾਵਟ ਹੋਣ ਲੱਗੀ ਹੈ ਜਿਸ ਕਾਰਨ ਨੌਜਵਾਨਾਂ ਦੀਆਂ ਮੌਤਾਂ ਦੇ ਅੰਕੜੇ ਵਿੱਚ ਲਗਾਤਾਰ ਵਾਧਾ ਹੋ ਰਿਹਾ
ਸੋਨੇ ਨਾਲੋਂ ਮਹਿੰਗਾ ਹੈ ਚਿੱਟੇ ਦਾ ਨਸ਼ਾ
ਪੰਜਾਬ ਵਿਚ ਵਿਕਣ ਵਾਲਾ ਚਿੱਟਾ ਸ਼ਾਇਦ ਇੱਕੋ ਇੱਕ ਅਜਿਹਾ ਪਦਾਰਥ ਹੋਵੇਗਾ ਜਿਸ ਦੀ ਕੀਮਤ ਸੋਨੇ ਨਾਲੋਂ ਵੀ ਜ਼ਿਆਦਾ ਮਹਿੰਗੀ ਹੈ ਅਤੇ ਪੰਜ ਤੋਂ ਅੱਠ ਹਜ਼ਾਰ ਰੁਪਏ ਪ੍ਰਤੀ ਮਿਲੀਗ੍ਰਾਮ ਹੈ। ਪ੍ਰਤੀ ਕਿਲੋ ਦੀ ਜੇਕਰ ਗੱਲ ਕੀਤੀ ਜਾਵੇ ਤੇ ਇੰਟਰਨੈਸ਼ਨਲ ਮਾਰਕੀਟ 'ਚ ਚਿੱਟੇ ਦੀ ਕੀਮਤ ਪੰਜ ਤੋਂ ਅੱਠ ਕਰੋੜ ਰੁਪਏ ਪ੍ਰਤੀ ਕਿਲੋਗ੍ਰਾਮ ਦੱਸੀ ਜਾ ਰਹੀ ਹੈ। ਇੰਟਰਨੈਸ਼ਨਲ ਬਾਰਡਰ ਦੇ ਨਾਲ ਨਾਲ ਦੂਜਿਆਂ ਸੂਬਿਆਂ ਤੋਂ ਵੀ ਹੁਣ ਚਿੱਟੇ ਦੀ ਸਪਲਾਈ ਪੰਜਾਬ ਵੱਲ ਹੋਣ ਲੱਗੀ ਹੈ।
ਇਨ੍ਹਾਂ ਤਸਕਰਾਂ ਖ਼ਿਲਾਫ਼ ਸਮੇਂ ਸਮੇਂ ਸਿਰ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਵੀ ਕੀਤੀ ਜਾਂਦੀ ਰਹੀ ਹੈ ਅਤੇ ਵੱਡੀ ਗਿਣਤੀ 'ਚ ਚਿੱਟੇ ਦੀ ਖੇਪ ਵੀ ਫੜੀ ਗਈ ਹੈ। ਪਰ ਮਿਲੀਗ੍ਰਾਮ 'ਚ ਵਿਕਣ ਵਾਲੇ ਚਿੱਟੇ ਹਾਲੇ ਵੀ ਪੰਜਾਬ ਪੁਲਿਸ ਲਈ ਸਿਰ ਦਰਦੀ ਬਣਿਆ ਹੈ। ਬਹੁਤ ਥੋੜ੍ਹੀ ਮਾਤਰਾ ਦੀ ਕੀਮਤ ਵੀ ਲੱਖਾਂ 'ਚ ਚਲੀ ਜਾਂਦੀ ਹੈ।