ਪੰਜਾਬ

punjab

ETV Bharat / state

ਉਹ ਜੋ ਜਿਉਂਦੇ ਨੇ ਅਣਖ ਦੇ ਨਾਲ - ਭਾਗ 4

ਈਟੀਵੀ ਭਾਰਤ ਵੱਲੋਂ 'ਉੱਦਮੀ ਕਿਸਾਨ ਜਿਉਂਦੇ ਨੇ ਅਣਖ ਦੇ ਨਾਲ' ਚਲਾਈ ਮੁਹਿੰਮ ਵਿੱਚ ਬਠਿੰਡਾ ਦੇ ਕਿਸਾਨ ਹਰਬੰਸ ਸਿੰਘ ਸੇਮਾ ਜੋ ਕਿ ਆਲੂ ਤੇ ਮੂੰਗੀ ਦੀ ਖੇਤੀ ਕਰ ਚੰਗਾ ਮੁਨਾਫ਼ਾ ਕਮਾ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜਿਹੜਾ ਕਿਸਾਨ ਬਦਲਵੀਂ ਖੇਤੀ ਕਰਦਾ ਹੈ ਤਾਂ ਕਿਸਾਨ ਚੰਗਾ ਲਾਭ ਕਮਾ ਸਕਦਾ ਹੈ।

By

Published : Feb 17, 2020, 9:23 PM IST

alternative farming
ਫ਼ੋਟੋ

ਬਠਿੰਡਾ : ਕਿਸਾਨ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ ਪਰ ਕਿਸਾਨ ਅੱਜ ਦੇ ਸਮੇਂ ਵਿੱਚ ਬਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਜਿਸ ਨਾਲ ਕਿਸਾਨ ਕਰਜ਼ਾ ਲੈਂਦੇ ਹਨ ਤੇ ਪ੍ਰੇਸ਼ਾਨ ਹੋ ਕੇ ਖੁਦਕੁਸ਼ੀਆਂ ਵੀ ਕਰ ਰਹੇ ਹਨ।

ਅਜਿਹੇ ਵਿੱਚ ਈਟੀਵੀ ਭਾਰਤ ਵੱਲੋਂ ਉਨ੍ਹਾਂ ਕਿਸਾਨਾਂ ਦੀ ਪ੍ਰੇਰਨਾਤਮਕ ਜ਼ਿੰਦਗੀ ਅਤੇ ਕਿੱਤੇ ਨੂੰ ਵਿਖਾਉਣ ਲਈ 'ਉੱਦਮੀ ਕਿਸਾਨ ਜਿਉਂਦੇ ਨੇ ਅਣਖ ਦੇ ਨਾਲ' ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਪ੍ਰੋਗਰਾਮ ਰਾਹੀਂ ਲੋਕਾਂ ਨੂੰ ਉਨ੍ਹਾਂ ਕਿਸਾਨਾਂ ਨਾਲ ਰੂ-ਬ-ਰੂ ਕਰਵਾਇਆ ਜਾ ਰਿਹਾ ਹੈ, ਜੋ ਆਪਣੇ ਕਿੱਤੇ ਕਿਸਾਨੀ ਵਿੱਚ ਚੰਗੀ ਤਕਨੀਕ ਅਤੇ ਚੰਗੇ ਮੁਨਾਫ਼ੇ ਨਾਲ ਖੇਤੀ ਕਰਕੇ ਖੁਸ਼ਹਾਲ ਜ਼ਿੰਦਗੀ ਬਤੀਤ ਕਰਦੇ ਹਨ।

ਵੀਡੀਓ

ਹੋਰ ਪੜ੍ਹੋ: ਫਰਜ਼ੀ ਮੋਹਰਾਂ ਲਾ ਕੇ ਅਸਲਾ ਲਾਇਸੈਂਸ ਬਣਾਉਣ ਦਾ ਮਾਮਲਾ, ਆਰੋਪੀ ਹੋਇਆ ਫ਼ਰਾਰ

ਈਟੀਵੀ ਭਾਰਤ ਦੀ ਟੀਮ ਬਠਿੰਡਾ ਦੇ ਪਿੰਡ ਸੇਮਾ ਵਿੱਚ ਪਹੁੰਚੀ। ਜਿੱਥੇ ਇੱਕ ਪਰਿਵਾਰ ਲੰਬੇ ਸਮੇਂ ਤੋਂ ਆਲੂ ਅਤੇ ਮੂੰਗੀ ਦੀ ਖੇਤੀ ਕਰ ਰਿਹਾ ਹੈ। ਇਸ ਦੌਰਾਨ ਕਿਸਾਨ ਹਰਬੰਸ ਸਿੰਘ ਸੇਮਾ ਨੇ ਦੱਸਿਆ ਕਿ ਉਹ 25 ਸਾਲਾਂ ਤੋਂ ਆਲੂ ਅਤੇ ਮੂੰਗੀ ਦੀ ਖੇਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੂੰਗੀ ਦੀ ਫ਼ਸਲ ਕਿਸਾਨਾਂ ਨੂੰ ਕਣਕ ਦੇ ਬਰਾਬਰ ਦਾ ਹਰ ਸਾਲ ਮੁਨਾਫ਼ਾ ਦੇ ਰਹੀ ਹੈ। ਇਸ ਤੋਂ ਇਲਾਵਾ ਉਹ ਆਲੂ, ਕਣਕ ਅਤੇ ਬਾਸਮਤੀ ਝੋਨੇ ਦੀ ਬਿਜਾਈ ਵੀ ਕਰਦੇ ਹਨ। ਇਸ ਕਰ ਕੇ ਬਦਲਵੀਂ ਫ਼ਸਲ ਨਾਲ ਜਿੱਥੇ ਜ਼ਮੀਨ ਉਪਜਾਊ ਹੋ ਜਾਂਦੀ ਹੈ, ਉੱਥੇ ਹੀ ਮੁਨਾਫ਼ਾ ਵੀ ਚੰਗਾ ਮਿਲ ਜਾਂਦਾ ਹੈ।

ਹਰਬੰਸ ਸਿੰਘ ਸੇਮਾ ਨੇ ਦੱਸਿਆ ਕਿ ਆਲੂਆਂ ਦੀ ਪੁਟਾਈ ਇੱਕ ਮਹੀਨਾ ਪਹਿਲਾਂ ਹੋਈ ਸੀ। ਪਿਛਲੀ ਵਾਰ ਮੰਡੀ ਵਿੱਚ ਆਲੂ 450 ਰੁਪਏ 50 ਕਿੱਲੋ ਦਾ ਥੈਲਾ ਦੀ ਵਿਕਰੀ ਹੋਈ ਸੀ। ਉਨ੍ਹਾਂ ਦੱਸਿਆ ਕਿ ਜੋ ਕਿਸਾਨ ਬਦਲਵੀਂ ਫ਼ਸਲ ਦੇ ਲਈ ਉਨ੍ਹਾਂ ਦਾ ਸਾਰਾ ਪਰਿਵਾਰ ਹੱਥੀਂ ਮਿਹਨਤ ਕਰਦਾ ਹੈ।

ਇਸ ਤੋਂ ਇਲਾਵਾ ਹਰਬੰਸ ਸਿੰਘ ਦਾ ਪੁੱਤਰ ਵੀ ਖੇਤੀ ਵਿੱਚ ਆਪਣੇ ਪਿਤਾ ਦੀ ਮਦਦ ਕਰਦਾ ਹੈ। ਉਹ ਖ਼ੁਦ ਪੜ੍ਹਾਈ ਦੇ ਨਾਲ-ਨਾਲ ਕਿਸਾਨੀ ਕਰਦਾ ਹੈ ਅਤੇ ਆਪਣੇ ਪਰਿਵਾਰ ਦਾ ਇਸ ਵਿੱਚ ਪੂਰਾ ਸਹਿਯੋਗ ਅਦਾ ਕਰਦਾ ਹੈ।

ਜਸਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਫ਼ਸਲ ਦੇ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਅੱਜ ਦੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਵੱਧ ਮਿਹਨਤ ਕਰਕੇ ਬਦਲਵੀ ਫ਼ਸਲਾਂ ਪੈਦਾ ਕਰਨ ਜਿਵੇਂ ਨਰਮਾ, ਆਲੂ, ਮੂੰਗੀ, ਪਸ਼ੂ ਪਾਲਣ,ਜਾਂ ਸਬਜ਼ੀਆਂ ਬੀਜ ਕੇ ਵੱਖਰਾ ਮੁਨਾਫ਼ਾ ਵੀ ਲੈ ਸਕਦੇ ਹਨ।

ABOUT THE AUTHOR

...view details