ਬਠਿੰਡਾ: ਧੁੰਦ ਕਾਰਨ ਵਾਪਰ ਰਹੇ ਹਾਦਸਿਆਂ 'ਤੇ ਠੱਲ੍ਹ ਪਾਉਣ ਲਈ ਸਥਾਨਕ ਪੁਲਿਸ ਨੇ ਈਟੀਵੀ ਭਾਰਤ ਵੱਲੋਂ ਵਾਹਨਾਂ 'ਤੇ ਰਿਫ਼ਲੈਕਟਰ ਲਾਉਣ ਦੀ ਚਲਾਈ ਮੁਹਿੰਮ ਦੀ ਸ਼ਲਾਘਾ ਕੀਤੀ। ਦੱਸ ਦਈਏ, ਬਠਿੰਡਾ ਪੁਲਿਸ ਈਟੀਵੀ ਭਾਰਤ ਵੱਲੋਂ ਚਲਾਈ ਜਾ ਰਹੀ ਵਹੀਕਲਾਂ 'ਤੇ ਰਿਫ਼ਲੈਕਟਰ ਲਾਏ ਜਾਣ ਦੀ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣੀ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਨੇ ਕਈ ਚੌਕਾਂ ਤੇ ਨਾਕੇਬੰਦੀ ਕਰਕੇ ਆਉਣ ਜਾਣ ਵਾਲੇ ਕਮਰਸ਼ੀਅਲ ਵਹੀਕਲਾਂ 'ਤੇ ਐਨਜੀਓ ਦੇ ਨਾਲ ਮਿਲ ਕੇ ਰਿਫ਼ਲੈਕਟਰ ਲਾਏ ਗਏ।
ਇਸ ਸਬੰਧੀ ਬਠਿੰਡਾ ਡੀਐੱਸਪੀ ਗੁਰਜੀਤ ਸਿੰਘ ਰੋਮਾਣਾ ਨੇ ਕਿਹਾ ਕਿ ਸ਼ਹਿਰ ਵਿੱਚ ਬੱਸਾਂ, ਸਕੂਲੀ ਵੈਨ, ਆਟੋ ਰਿਕਸ਼ਾ ਤੇ ਟਰਾਲੀਆਂ 'ਤੇ ਰਿਫ਼ਲੈਕਟਰ ਲਾਏ ਜਾ ਰਹੇ ਹਨ ਤਾਂ ਕਿ ਧੁੰਦ ਦੇ ਕਾਰਨ ਹੋਣ ਵਾਲੇ ਹਾਦਸਿਆਂ 'ਤੇ ਠੱਲ੍ਹ ਪਾਈ ਜਾ ਸਕੇ।