ਬਠਿੰਡਾ:ਜਦੋਂ ਸਰਦੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਖਾਣ ਲਈ ਵਸਤੂਆਂ ਦੀ ਗਿਣਤੀ ਵੀ ਵੱਧ ਜਾਂਦੀ ਹੈ, ਸਰਦੀਆਂ ਵਿੱਚ ਜਿਆਦਾਤਰ ਸੁੱਕੇ ਮੇਵੇ ਖਾਏ ਜਾਂਦੇ ਹਨ, ਇਸ ਦਾ ਸਭ ਤੋਂ ਸਸਤਾ ਅਤੇ ਸੁਆਦੀ ਮੇਵਾ ਮੂੰਗਫਲੀ ਹੈ, ਦੱਖਣੀ ਭਾਰਤ ਵਿੱਚ ਇਸ ਨੂੰ ਬਾਦਾਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਜੇਕਰ ਪੰਜਾਬ ਦੇ ਜ਼ਿਲ੍ਹੇ ਬਠਿੰਡਾ ਦੀ ਗੱਲ ਕਰੀਏ ਤਾਂ ਸਰਦੀਆਂ ਵਿਚ ਗਰੀਬਾਂ ਦੇ ਬਦਾਮ ਵਜੋਂ ਜਾਣੀ ਜਾਂਦੀ ਮੂੰਗਫਲੀ ਦਾ ਕਾਰੋਬਾਰ ਇਸ ਵਾਰ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ, ਕਿਉਂਕਿ ਦਸੰਬਰ ਦਾ ਮਹੀਨਾ ਸ਼ੁਰੂ ਹੋਣ ਦੇ ਬਾਵਜੂਦ ਇਸ ਵਾਰ ਸਰਦੀ ਪੈਣੀ ਸ਼ੁਰੂ ਨਹੀਂ ਹੋਈ, ਜਿਸ ਕਾਰਨ ਆਮ ਲੋਕਾਂ ਵੱਲੋਂ ਮੂੰਗਫਲੀ ਖਰੀਦਣ ਵਿਚ ਬਹੁਤੀ ਰੁਚੀ ਨਹੀਂ ਦਿਖਾਈ ਜਾ ਰਹੀ।
ਆਖ਼ੀਰ! ਕਿਉਂ ਲੋਕਾਂ ਵਿੱਚ ਘੱਟ ਰਿਹਾ ਹੈ ਇਸ ਵਾਰ ਮੂੰਗਫਲੀ ਖਾਣ ਦਾ ਰੁਝਾਨ, ਦੇਖੋ ਸਾਡੀ ਖਾਸ ਖ਼ਬਰ ਦੂਸਰਾ ਵੱਡਾ ਕਾਰਨ ਇਸ ਵਾਰ ਮੂੰਗਫਲੀ ਦੇ ਥੋਕ ਭਾਅ ਵੇਚ 20 ਤੋਂ 30 ਪ੍ਰਤੀਸ਼ਤ ਦੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਮੂੰਗਫਲੀ ਦਾ ਕਾਰੋਬਾਰ ਕਰਨ ਵਾਲੇ ਵਪਾਰੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਤਿੰਨ ਮਹੀਨੇ ਦਾ ਸੀਜ਼ਨ ਹੁੰਦਾ ਹੈ, ਇਨ੍ਹਾਂ ਤਿੰਨ ਮਹੀਨਿਆਂ ਵਿਚ ਆਮ ਲੋਕਾਂ ਵੱਲੋਂ ਮੂੰਗਫਲੀ ਜੋ ਕੇ ਗਰੀਬਾਂ ਦਾ ਬਾਦਮ ਮੰਨੀ ਜਾਂਦੀ ਹੈ ਵੱਧ ਚੜ੍ਹ ਕੇ ਖਾਧੀ ਜਾਂਦੀ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਆਮ ਲੋਕਾਂ ਵੱਲੋਂ ਹੁਣ ਫਾਸਟ ਫੂਡ ਵੱਲ ਵੱਧ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਮੂੰਗਫਲੀ ਦੀ ਡਿਮਾਂਡ ਵਿਚ ਕਮੀ ਆਈ ਹੈ ਅਤੇ ਮਹਿੰਗਾਈ ਕਾਰਨ ਮੂੰਗਫਲੀ ਦੇ ਭਾਅ ਅਸਮਾਨੀਂ ਚੜ੍ਹੇ ਹੋਏ ਹਨ।
ਦੱਸ ਦਈਏ ਕਿ ਮੂੰਗਫਲੀ ਦੀ ਫਸਲ ਤਾਂ ਰਾਜਸਥਾਨ ਵਿੱਚ ਹੁੰਦੀ ਹੈ, ਪੰਜਾਬ ਵਿੱਚ ਇਸਦੀ ਖੇਤੀ ਹੁਣ ਨਹੀਂ ਕੀਤੀ ਜਾ ਰਹੀ। ਵਪਾਰੀਆਂ ਵੱਲੋਂ 30 ਪ੍ਰਤੀਸ਼ਤ ਮੂੰਗਫਲੀ ਦੇ ਭਾਅ ਵਿਚ ਕੀਤੇ ਗਏ ਵਾਧੇ ਕਾਰਨ ਆਮਦਨ ਦਰ ਵਿੱਚ ਕਾਫੀ ਪਰੇਸ਼ਾਨੀ ਨਜ਼ਰ ਆ ਰਹੀ ਹੈ, ਕਿਉਂਕਿ ਠੰਡ ਨਾ ਪੈਣ ਕਰਕੇ ਲੋਕਾਂ ਵੱਲੋਂ ਮੂੰਗਫਲੀ ਖ਼ਰੀਦਣ ਵਿੱਚ ਕੋਈ ਬਹੁਤੀ ਰੁਚੀ ਨਹੀਂ ਦਿਖਾਈ ਜਾ ਰਹੀ, ਜਿਸ ਕਾਰਨ ਦੁਕਾਨਦਾਰ ਦੁਕਾਨਾਂ 'ਤੇ ਵੇਹਲੇ ਬੈਠੇ ਹਨ।
ਇਹ ਵੀ ਪੜ੍ਹੋ:ਰਾਜਾ ਵੜਿੰਗ ਨੇ ਸ਼ਾਇਰਾਨਾ ਅੰਦਾਜ਼ 'ਚ ਘੇਰੀ ਪੰਜਾਬ ਦੀ AAP ਸਰਕਾਰ