ਬਠਿੰਡਾ: 8 ਜੁਲਾਈ 2020 ਨੂੰ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਲਗਭਗ ਦਸ ਕੇਂਦਰੀ ਯੂਨੀਅਨ ਅਤੇ ਫੈੱਡਰੇਸ਼ਨਾਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਭਾਰਤ ਬੰਦ ਦੇ ਕਾਰਨ ਜਿੱਥੇ ਰੇਲ ਅਤੇ ਬੱਸ ਯਾਤਰਾ ਬੰਦ ਹੋਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ, ਉਥੇ ਹੀ ਦੁੱਧ ਸਬਜ਼ੀ ਦੀਆਂ ਸਪਲਾਈ ਬੰਦ ਹੋਣ ਕਾਰਨ ਲੋਕਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਭਾਰਤ ਬੰਦ ਦੇ ਕਾਰਨ ਦੁੱਧ ਦੀ ਸਪਲਾਈ ਸ਼ਹਿਰਾਂ ਤੱਕ ਨਾ ਪਹੁੰਚਣ ਦੇ ਕਾਰਨ ਛੋਟੇ ਬੱਚਿਆਂ ਨੂੰ ਦੁੱਧ ਨਾ ਮਿਲਣ ਕਾਰਨ ਪਰਿਵਾਰ ਮੈਂਬਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਜਿਸ ਦੌਰਾਨ ਬੱਚਿਆਂ ਨੂੰ ਦੁੱਧ ਵੀ ਮੁਹੱਈਆ ਨਹੀਂ ਹੋ ਰਿਹਾ ਹੈ ਅਤੇ ਸਬਜ਼ੀਆਂ ਵੀ ਮਹਿੰਗੀਆਂ ਮਿਲ ਰਹੀਆਂ ਹਨ।
ਉੱਥੇ ਹੀ ਭਾਰਤ ਬੰਦ ਦੇ ਕਾਰਨ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਹੀ ਬੱਸਾਂ ਬੰਦ ਹੋਣ ਦੇ ਕਾਰਨ ਗਰੀਬ ਲੋਕਾਂ ਨੂੰ ਵੀ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਦੌਰਾਨ ਇੱਕ ਰਿਕਸ਼ਾ ਚਾਲਕ ਦਰਸ਼ਨ ਸਿੰਘ ਨੇ ਦੱਸਿਆ ਹੈ ਕਿ ਹੜਤਾਲ ਕਾਰਨ ਆਵਾਜਾਈ ਬੰਦ ਹੈ ਅਤੇ ਉਨ੍ਹਾਂ ਨੂੰ ਸਵਾਰੀਆਂ ਨਹੀਂ ਮਿਲ ਰਹੀਆਂ ਹਨ ਅਤੇ ਇਸ ਮਹਿੰਗਾਈ ਦੇ ਦੌਰ ਵਿੱਚ ਜੇਕਰ ਉਹ ਰੋਜ਼ ਕਮਾ ਕੇ ਖਾਣ ਦੇ ਵਿੱਚ ਵੀ ਅਸਮਰਥਨ ਅਤੇ ਅੱਜ ਹੜਤਾਲ ਦੇ ਕਾਰਨ ਤਾਂ ਉਨ੍ਹਾਂ ਦਾ ਕੰਮਕਾਜ ਬਿਲਕੁੱਲ ਹੀ ਬੰਦ ਹੋ ਚੁੱਕਾ ਹੈ।