ਬਠਿੰਡਾ:ਇਸ ਸਾਲ ਪੰਜਾਬ ਵਿੱਚ ਕੁਦਰਤੀ ਮਾਰ (Natural kills in Punjab) ਕਰਕੇ ਕਣਕ ਦਾ ਝਾੜ ਬਹੁਤ ਹੀ ਘੱਟ ਨਿਕਲਿਆ ਹੈ। ਜਿਸ ਕਾਰਨ ਕਿਸਾਨ (Farmers) ਕਾਫ਼ੀ ਪ੍ਰੇਸ਼ਾਨ ਵੀ ਹਨ ਅਤੇ ਇਸ ਕੁਦਰਤੀ ਕਰੋਪੀ ਕਾਰਨ ਕਈ ਕਿਸਾਨ ਖੁਦਕੁਸ਼ੀ (Farmer suicide) ਵੀ ਕਰ ਚੁੱਕੇ ਹਨ। ਕੁਦਰਤੀ ਮਾਰ ਕਾਰਨ ਜਿੱਥੇ ਕਣਕ ਦਾ ਝਾੜ ਘਟਿਆ ਹੈ, ਉੱਥੇ ਹੀ ਤੂੜੀ ਦੇ ਝਾੜ ‘ਤੇ ਵੀ ਇਸ ਦਾ ਕਾਫ਼ੀ ਜਿਆਦਾ ਅਸਰ ਵੇਖਣ ਨੂੰ ਮਿਲਿਆ ਹੈ। ਜਿਸ ਕਰਕੇ ਪੰਜਾਬ ਵਿੱਚ ਤੂੜੀ ਦੇ ਭਾਅ (Straw prices in Punjab) ਬਹੁਤ ਵੱਧ ਚੁੱਕੇ ਹਨ। ਜਿਸ ਨੂੰ ਲੈਕੇ ਡੇਅਰੀ ਫਾਰਮਾਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਹੈ ਅਤੇ ਮੰਗ ਕੀਤੀ ਹੈ ਕਿ ਪੰਜਾਬ ਦੀ ਤੂੜੀ (Straw of Punjab) ਬਾਹਰ ਨਾ ਜਾਣ ਦਿੱਤੀ ਜਾਵੇ।
ਤੂੜੀ ਦੇ ਘੱਟ ਝਾੜ ਕਾਰਨ ਅਤੇ ਤੂੜੀ ਦੇ ਵਧੇ ਭਾਅ ਕਾਰਨ ਡੇਅਰੀ ਪਾਲਕਾਂ ਦਾ ਧੰਦਾ ਬਹੁਤ ਪ੍ਰਭਾਵਿਤ ਰਿਹਾ ਹੈ। ਕਿਉਂਕਿ ਪੰਜਾਬ ਵਿੱਚ ਤੂੜੀ ਦੇ ਭਾਅ ਅਸਮਾਨੀ ਛੂਹ ਰਹੇ ਹਨ। ਪੰਜਾਬ ਵਿੱਚ ਤੂੜੀ 900 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕ ਰਹੀ ਹੈ ਅਤੇ ਗੁਆਂਢੀ ਸੂਬਿਆਂ ਵਿੱਚ ਲਗਾਤਾਰ ਤੂੜੀ ਦੀ ਮੰਗ ਵਧਣ ਕਾਰਨ ਪੰਜਾਬ ਦੀ ਤੂੜੀ ਹਰਿਆਣਾ, ਰਾਜਸਥਾਨ ਵਿੱਚ ਮਹਿੰਗੇ ਭਾਅ ‘ਤੇ ਵੇਚੀ ਜਾ ਰਹੀ ਹੈ।