ਪੰਜਾਬ

punjab

By

Published : Feb 15, 2020, 2:52 AM IST

ETV Bharat / state

ਭੁੱਕੀ ਸਪਲਾਈ ਕਰਦੀ ਜਨਾਨੀ ਚੜ੍ਹੀ ਪੁਲਿਸ ਅੜਿੱਕੇ

ਐਸਟੀਐਫ ਟੀਮ ਨੂੰ ਗੁਪਤ ਸੂਚਨਾ ਸੀ ਕਿ ਹਰਬੰਸ ਕੌਰ ਨਾਂ ਦੀ ਮਹਿਲਾ ਨਸ਼ਾ ਤਸਕਰੀ ਦਾ ਕੰਮ ਕਰਦੀ ਹੈ ਅਤੇ ਜਿਸ ਨੂੰ ਲੈ ਕੇ ਬਠਿੰਡਾ ਪੁਲੀਸ ਅਤੇ ਐਸਟੀਐਫ ਟੀਮ ਵੱਲੋਂ ਭਾਈ ਜਰਨੈਲ ਸਿੰਘ ਚੌਕ ਦੇ ਨਜ਼ਦੀਕ ਨਾਕੇਬੰਦੀ ਕੀਤੀ ਗਈ ਸੀ।

ਭੁੱਕੀ ਸਪਲਾਈ ਕਰਦੀ ਜਨਾਨੀ ਚੜ੍ਹੀ ਪੁਲਿਸ ਅੜਿੱਕੇ
ਭੁੱਕੀ ਸਪਲਾਈ ਕਰਦੀ ਜਨਾਨੀ ਚੜ੍ਹੀ ਪੁਲਿਸ ਅੜਿੱਕੇ

ਬਠਿੰਡਾ: ਸਥਾਨਕ ਪੁਲਿਸ ਨੇ ਐੱਸ ਟੀ ਐੱਫ ਟੀਮ ਨਾਲ ਮਿਲ ਕੇ ਇੱਕ ਨਸ਼ਾ ਤਸਕਰ ਮਹਿਲਾ ਨੂੰ ਚਾਰ ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਗ੍ਰਿਫ਼ਤਾਰ ਕੀਤਾ ਹੈ। ਤਸਕਰ ਨੂੰ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ।

ਨਸ਼ਾ ਤਸਕਰੀ ਦੇ ਆਏ ਦਿਨ ਨਵੇਂ ਤੋਂ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਵਿੱਚ ਹੁਣ ਮਹਿਲਾਵਾਂ ਵੀ ਪਿੱਛੇ ਨਹੀਂ ਹਨ। ਐਸਟੀਐਫ ਟੀਮ ਨੇ ਬਠਿੰਡਾ ਪੁਲਿਸ ਨਾਲ ਮਿਲ ਕੇ ਨਸ਼ਾ ਤਸਕਰੀ ਕਰਨ ਵਾਲੀ ਇੱਕ ਮਹਿਲਾ ਨੂੰ ਚਾਰ ਕਿੱਲੋ ਭੁੱਕੀ, ਚੂਰਾ ਪੋਸਤ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਭੁੱਕੀ ਸਪਲਾਈ ਕਰਦੀ ਜਨਾਨੀ ਚੜ੍ਹੀ ਪੁਲਿਸ ਅੜਿੱਕੇ

ਮਾਮਲੇ ਦੀ ਜਾਣਕਾਰੀ ਦਿੰਦਿਆਂ ਬਠਿੰਡਾ ਕੋਤਵਾਲੀ ਦੇ ਇੰਚਾਰਜ ਐਸਐਚਓ ਦਵਿੰਦਰ ਸਿੰਘ ਨੇ ਦੱਸਿਆ ਕਿ ਐਸਟੀਐਫ ਟੀਮ ਨੂੰ ਗੁਪਤ ਸੂਚਨਾ ਸੀ ਕਿ ਹਰਬੰਸ ਕੌਰ ਨਾਂ ਦੀ ਮਹਿਲਾ ਨਸ਼ਾ ਤਸਕਰੀ ਦਾ ਕੰਮ ਕਰਦੀ ਹੈ ਅਤੇ ਜਿਸ ਨੂੰ ਲੈ ਕੇ ਬਠਿੰਡਾ ਪੁਲੀਸ ਅਤੇ ਐਸਟੀਐਫ ਟੀਮ ਵੱਲੋਂ ਭਾਈ ਜਰਨੈਲ ਸਿੰਘ ਚੌਕ ਦੇ ਨਜ਼ਦੀਕ ਨਾਕੇਬੰਦੀ ਕੀਤੀ ਗਈ ਸੀ।

ਹਰਬੰਸ ਕੌਰ ਦੇ ਕੋਲੋਂ ਇਸ ਨਾਕਾਬੰਦੀ ਦੌਰਾਨ ਚਾਰ ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ ਜਿਸ ਤੋਂ ਬਾਅਦ ਨਸ਼ਾ ਤਸਕਰੀ ਦਾ ਕੰਮ ਕਰਨ ਵਾਲੀ ਹਰਬੰਸ ਕੌਰ ਨੂੰ ਦੇ ਖ਼ਿਲਾਫ਼ ਐਨਡੀਪੀਐਸ ਐਕਟ ਦੇ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਕਾਫੀ ਸਾਲਾਂ ਤੋਂ ਨਸ਼ਾ ਤਸਕਰੀ ਦਾ ਕੰਮ ਕਰ ਰਹੀ ਸੀ ਅਤੇ ਹਰਬੰਸ ਕੌਰ ਨੇ ਚਾਰ ਕਿੱਲੋ ਭੁੱਕੀ ਚੂਰਾ ਪੋਸਤ ਸਪਲਾਈ ਲਈ ਇਸ ਰਸਤੇ ਤੋਂ ਜਾਣਾ ਹੈ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਮਹਿਲਾ ਨੂੰ ਕਾਬੂ ਕੀਤਾ ਗਿਆ।

ਹਾਲਾਂਕਿ ਇਸ ਸਬੰਧ ਵਿੱਚ ਪੁਲੀਸ ਵੱਲੋਂ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਪਰ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਸ ਤੋਂ ਹੋਰ ਖ਼ੁਲਾਸੇ ਹੋ ਸਕਣ ਕਿ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੀ ਸੀ ਅਤੇ ਕਿੱਥੇ ਸਪਲਾਈ ਕਰਦੀ ਸੀ।

ABOUT THE AUTHOR

...view details