ਪੰਜਾਬ

punjab

ETV Bharat / state

ਲੋਕਾਂ ਦੀ ਸੁਰੱਖਿਆ ਕਰਨ ਵਾਲੇ ਖ਼ੁਦ ਨਹੀਂ ਹਨ ਸੁਰੱਖਿਅਤ - ਬਠਿੰਡਾ ਪੁਲਿਸ

ਬਠਿੰਡਾ ਦੇ ਥਾਣਾ ਕੈਂਟ ਤੇ ਨਸ਼ੇੜੀ ਨੌਜਵਾਨ ਨੇ ਹਮਲਾ ਕਰ ਦਿੱਤਾ ਅਤੇ ਭੱਜਣ 'ਚ ਵੀ ਕਾਮਯਾਬ ਰਿਹਾ। ਪੁਲਿਸ ਨੇ ਮਾਮਲਾ ਦਰਜ ਕਰ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਫੋਟੋ

By

Published : Sep 2, 2019, 9:59 PM IST

ਬਠਿੰਡਾ: ਜ਼ਿਲ੍ਹੇ ਦੇ ਥਾਣਾ ਕੈਂਟ ਤੇ ਬੰਟੀ ਨਾਂ ਦੇ ਨਸ਼ੇੜੀ ਨੌਜਵਾਨ ਨੇ ਐਤਵਾਰ ਦੀ ਸ਼ਾਮ ਹਮਲਾ ਕੀਤਾ, ਜਿਸ ਕਾਰਨ ਮਜਬੂਰ ਹੋ ਕੇ ਪੁਲਿਸ ਨੂੰ ਥਾਣੇ 'ਚ ਜਿੰਦਰਾ ਲਾਉਣਾ ਪਿਆ। ਜਾਣਕਾਰੀ ਅਨੁਸਾਰ ਹਮਲਾ ਕਰਨ ਤੋਂ ਬਾਅਦ ਦੋਸ਼ੀ ਨੇ ਆਪਣੇ ਕਮਲਾ ਨਹਿਰੂ ਨਗਰ 'ਚ ਰਹਿੰਦੇ ਗੁਆਂਢੀ ਨਿਰਭੈ ਸਿੰਘ ਨਾਲ ਕੁੱਟਮਾਰ ਕੀਤੀ ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।

ਵੀਡੀਓ

ਥਾਣਾ ਕੈਂਟ ਦੇ ਇੰਚਾਰਜ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਦੋਸ਼ੀ ਵੱਲੋਂ ਕੀਤੇ ਗਏ ਹਮਲੇ ਨਾਲ ਜਿੱਥੇ ਥਾਣੇ ਦੇ ਸਮਾਨ ਦਾ ਨੁਕਸਾਨ ਹੋਇਆ ਹੈ ਉੱਥੇ ਹੀ ਦੋਸ਼ੀ ਭੱਜਣ 'ਚ ਵੀ ਕਾਮਯਾਬ ਰਿਹਾ ਹੈ। ਹਰਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਪੜਤਾਲ ਸੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਦੋਸ਼ੀ ਨੂੰ ਫੜ੍ਹ ਲਿਆ ਜਾਵੇਗਾ।

ਇਹ ਵੀ ਪੜ੍ਹੋ- ਧਾਰਾ 370: 'ਕਾਂਗਰਸ ਨੂੰ ਸ਼ਰਮ ਆਉਣੀ ਚਾਹੀਦੀ ਹੈ'

ਇਹ ਘਟਨਾ ਦੇ ਨਾਲ ਜਿੱਥੇ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਹੋਇਆ ਹੈ ਉੱਥੇ ਹੀ ਇਹ ਘਟਨਾ ਇਸ ਗੱਲ ਵੀ ਇਸ਼ਾਰਾ ਕਰਦੀ ਹੈ ਕਿ ਪੰਜਾਬ ਸੂਬੇ 'ਚ ਨਸ਼ਿਆਂ ਅਤੇ ਕੁੱਟਮਾਰ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ।

ABOUT THE AUTHOR

...view details