ਬਠਿੰਡਾ:ਪੰਜਾਬ ਵਿਚ ਆਈ ਹੜ੍ਹਾਂ ਦੀ ਕਰੋਪੀ ਨੇ ਜਿੱਥੇ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਉਥੇ ਹੀ ਹੜਾਂ ਦੇ ਪਾਣੀ ਤੋਂ ਪਰੇਸ਼ਾਨ ਲੋਕਾਂ ਦੀ ਮਦਦ ਲਈ ਹੁਣ ਵੱਖ ਵੱਖ ਤਰਾਂ ਦੇ ਉਪਰਾਲੇ ਸਮਾਜ ਸੇਵੀ ਅਤੇ ਆਮ ਲੋਕਾਂ ਵੱਲੋਂ ਕੀਤੇ ਜਾ ਰਹੇ ਹਨ ਤਾਂ ਜੋ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਸਕੇ।ਇਸੇ ਨੂੰ ਵੇਖਦੇ ਹੋਏ ਬਠਿੰਡਾ ਵਿਖੇ ਦੋਧੀ ਯੂਨੀਅਨ ਵਲੋਂ ਘੱਗਰ ਦੀ ਮਾਰ ਹੇਠ ਆਏ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਜ਼ਰੂਰਤਮੰਦ ਪਰਿਵਾਰਾਂ ਨੂੰ ਜਰੂਰੀ ਵਸਤਾਂ ਭੇਜੀਆਂ ਗਈਆਂ ।
ਬਠਿੰਡੇ 'ਚ ਦੋਧੀ ਯੂਨੀਅਨ ਦਾ ਹੜ੍ਹ ਪੀੜਤਾਂ ਲਈ ਵਿਸ਼ੇਸ਼ ਉਪਰਾਲਾ, ਜਾਣੋ ਹੜ੍ਹ ਪੀੜਿਤਾਂ ਦੀ ਕਿਸ ਤਰ੍ਹਾਂ ਕਰ ਰਹੇ ਨੇ ਮਦਦ - ਬਠਿੰਡਾ
ਬਠਿੰਡਾ ਦੇ ਦੋਧੀ ਯੂਨੀਅਨ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਹੱਥ ਅੱਗੇ ਵਧਾਇਆ ਗਿਆ ਹੈ ਤਾਂ ਜੋ ਹੜ੍ਹ ਦੀ ਮਾਰ ਹੇਠ ਆਏ ਲੋਕ ਆਮ ਵਾਂਗ ਆਪਣਾ ਗੁਜਰ ਬਸਰ ਕਰ ਸਕਣਾ। ਪੜ੍ਹੋ ਪੂਰੀ ਖਬਰ...
ਹੜ੍ਹ ਪੀੜਤਾਂ ਦੀ ਮਦਦ:ਦੋਧੀ ਯੂਨੀਅਨ ਦੇ ਪ੍ਰਧਾਨ ਬਲਜਿੰਦਰ ਸਿੰਘ ਨੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨ ਅੰਦੋਲਨ ਅਤੇ ਕਰੋਨਾ ਕਾਲ ਸਮੇਂ ਦੋਧੀ ਯੂਨੀਅਨ ਵੱਲੋਂ ਆਪਣਾ ਫ਼ਰਜ਼ ਸਮਝਦੇ ਹੋਏ ਬਣਦਾ ਯੋਗਦਾਨ ਪਾਇਆ ਸੀ ।ਅੱਜ ਜਦੋਂ ਪੰਜਾਬ 'ਤੇ ਮੁੜ ਹੜ੍ਹਾਂ ਦੀ ਮਾਰ ਪਈ ਹੈ ਤਾਂ ਦੁੱਧ ਯੂਨੀਅਨ ਵਲੋਂ ਆਪਣਾ ਫਰਜ਼ ਸਮਝਦੇ ਹੋਏ ਹੜ੍ਹ ਵਾਲੇ ਇਲਾਕਿਆਂ ਵਿੱਚ ਜ਼ਰੂਰਤਮੰਦ ਪਰਿਵਾਰਾਂ ਨੂੰ ਜ਼ਰੂਰੀ ਵਸਤਾਂ ਪਹੁੰਚਾਈਆਂ ਜਾ ਰਹੀਆਂ ਹਨ। ਜਿਨ੍ਹਾਂ ਵਿਚ ਵਿਸ਼ੇਸ਼ ਤੌਰ 'ਤੇ ਮੱਛਰ ਦਾਨੀਆਂ, ਤਰਪਾਲਾ ਅਤੇ ਹੋਰ ਲੋੜੀਂਦਾ ਸਮਾਨ ਦੋਧੀ ਯੂਨੀਅਨ ਵਲੋਂ ਮੁਫ਼ਤ ਵੰਡਿਆ ਜਾਵੇਗਾ ।
ਮਾਨਸਾ 'ਚ ਹੜ੍ਹ ਦਾ ਕਹਿਰ:ਹੁਣ ਹੜ੍ਹਾਂ ਦਾ ਕਹਿਰ ਮਾਨਸਾ ਜ਼ਿਲ੍ਹੇ 'ਚ ਵੇਖਣ ਨੂੰ ਮਿਲ ਰਿਹਾ ਹੈ। ਹਰ ਪਾਸੇ ਘੱਗਰ ਦੇ ਪਾਣੀ ਨੇ ਤਬਾਹੀ ਮਚਾਈ ਹੈ।ਇਸ ਲਈ ਦੋਧੀ ਯੂਨੀਅਨ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਲੋੜਵੰਦ ਪਰਿਵਾਰਾਂ ਨੂੰ ਜ਼ਰੂਰੀ ਵਸਤੂਆਂ ਉਪਲੱਬਧ ਕਰਵਾਈਆਂ ਜਾਣ ਤਾਂ ਜੋ ਹੜ੍ਹਾਂ ਦੀ ਮਾਰ ਤੋਂ ਬਾਅਦ ਆਪਣਾ ਗੁਜ਼ਰ ਬਸਰ ਕਰ ਸਕਣ। ਉਨ੍ਹਾਂ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਸਮੇਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰਨ ਵਿੱਚ ਬਣਦਾ ਯੋਗਦਾਨ ਪਾਇਆ ਜਾਵੇ।