ਪੰਜਾਬ

punjab

ETV Bharat / state

ਪੇ ਕਮਿਸ਼ਨ ਖ਼ਿਲਾਫ਼ ਡਾਕਟਰਾਂ ਦੀ ਦੂਜੇ ਦਿਨ ਹੜਤਾਲ ਜਾਰੀ

ਬਠਿੰਡਾ ਵਿਚ ਡਾਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ (Strike)ਦਾ ਦੂਜਾ ਦਿਨ ਹੈ।ਡਾਕਟਰਾਂ (Doctors)ਦਾ ਕਹਿਣਾ ਹੈ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਕਰਾਂਗੇ।

ਪੇ ਕਮਿਸ਼ਨ ਖ਼ਿਲਾਫ਼ ਡਾਕਟਰਾਂ ਦੀ ਦੂਜੇ ਦਿਨ ਹੜਤਾਲ ਜਾਰੀ
ਪੇ ਕਮਿਸ਼ਨ ਖ਼ਿਲਾਫ਼ ਡਾਕਟਰਾਂ ਦੀ ਦੂਜੇ ਦਿਨ ਹੜਤਾਲ ਜਾਰੀ

By

Published : Jul 13, 2021, 5:48 PM IST

ਬਠਿੰਡਾ: ਪੰਜਾਬ ਭਰ ਵਿਚ ਡਾਕਟਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ (Strike) ਸ਼ੁਰੂ ਕੀਤੀ ਗਈ ਸੀ।ਜਿਸ ਵਿਚ ਡਾਕਟਰਾਂ (Doctors) ਕੰਮ ਠੱਪ ਕਰਕੇ ਹੜਤਾਲ ਸ਼ੁਰੂ ਕੀਤੀ ਸੀ।ਡਾਕਟਰ ਸੰਜੀਵ ਪਾਠਕ ਦਾ ਕਹਿਣਾ ਹੈ ਕਿ ਅੱਜ ਹੜਤਾਲ ਨੂੰ ਦੂਜਾ ਦਿਨ ਹੈ।ਉਹਨਾਂ ਨੇ ਅਸੀਂ ਓਪੀਡੀ (OPD) ਅਤੇ ਮੈਡੀਕਲ ਸੇਵਾਵਾਂ (Medical services) ਠੱਪ ਕਰ ਦਿੱਤੀਆ ਹਨ।ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਨੇ ਪਹਿਲਾਂ ਵੀ ਵਾਅਦਾ ਕਰਕੇ ਧਰਨਾ ਪ੍ਰਦਰਸ਼ਨ ਸਮਾਪਤ ਕਰਵਾਇਆ ਸੀ।ਇਹ ਧਰਨਾ ਤਿੰਨ ਦਿਨਾਂ ਲਈ ਹੈ।

ਪੇ ਕਮਿਸ਼ਨ ਖ਼ਿਲਾਫ਼ ਡਾਕਟਰਾਂ ਦੀ ਦੂਜੇ ਦਿਨ ਹੜਤਾਲ ਜਾਰੀ

ਇਸ ਬਾਰੇ ਡਾਕਟਰ ਅੰਜਲੀ ਦਾ ਕਹਿਣਾ ਹੈ ਕਿ ਓਪੀਡੀ ਅਤੇ ਮੈਡੀਕਲ ਸੈਵਾਵਾਂ ਬੰਦ ਕੀਤੀਆ ਹਨ ਪਰ ਐਮਰਜੈਂਸੀ ਸੇਵਾਵਾਂ ਜਾਰੀਆਂ ਰਹਿਣਗੀਆ।ਉਨ੍ਹਾਂ ਦਾ ਕਹਿਣਾ ਹੈ ਕਿ ਪੇ ਕਮਿਸ਼ਨ ਨਾਲ ਤਨਖਾਹ ਵੱਧਣੀ ਚਾਹੀਦੀ ਸੀ ਪਰ ਸਾਡੀ ਤਨਖਾਹ ਹੋਰ ਘਟਾ ਦਿੱਤੀ ਹੈ।ਡਾਕਟਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੇ ਕਮਿਸ਼ਨ ਵਿਚ ਸੋਧ ਕੀਤੀ ਜਾਵੇ।

ਡਾਕਟਰਾਂ ਦਾ ਕਹਿਣਾ ਹੈ ਕਿ ਅਸੀਂ ਕੋਰੋਨਾ ਮਹਾਂਮਾਰੀ ਦੌਰਾਨ ਅੱਗੇ ਹੋਕੇ ਕੰਮ ਕੀਤਾ ਪਰ ਹੁਣ ਸਰਕਾਰ ਸਾਡੀਆਂ ਤਨਖਾਹ ਹੀ ਘਟਾ ਰਹੀ ਹੈ।ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਸੰਘਰਸ਼ ਨੂੰ ਹੋਰ ਤੇਜ ਕਰਾਂਗੇ।

ਇਹ ਵੀ ਪੜੋ:ਨਵਜੋਤ ਸਿੱਧੂ ਪੁੱਜੇ ਹਾਈ ਕੋਰਟ, ਜਾਣੋ ਕੀ ਹੈ ਵਜ੍ਹਾ

ABOUT THE AUTHOR

...view details