ਪੰਜਾਬ

punjab

ETV Bharat / state

Doctors refused government witnesses: ਵਿਜੀਲੈਂਸ ਲਈ ਸਰਕਾਰੀ ਗਵਾਹ ਬਣਨ ਤੋਂ ਡਾਕਟਰ ਨੇ ਕੀਤਾ ਇਨਕਾਰ, ਦੱਸਿਆ ਇਹ ਕਾਰਨ... - Bathinda news in punjabi

ਪੰਜਾਬ ਸਰਕਾਰ ਨੇ ਬਠਿੰਡਾ ਜਿਲ੍ਹੇ ਦੇ ਡਾਕਟਰਾਂ ਦੀ ਸ਼ਨੀਵਾਰ ਐਤਵਾਰ ਨੂੰ ਵਿਜੀਲੈਂਸ ਨਾਲ ਸਰਕਾਰੀ ਗਵਾਹ ਦੇ ਤੌਰ ਉਤੇ ਡਿਊਟੀ ਲਗਾਈ ਹੈ। ਜਿਸ ਨੂੰ ਕਰਨ ਤੋਂ ਡਾਕਟਰਾਂ ਨੇ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਹੈ। ਡਾਕਟਰਾਂ ਦੇ ਵਿਜੀਲੈਂਸ ਨਾਲ ਡਿਊਟੀ ਨਾਂ ਕਰਨ ਪਿੱਛੇ ਕੀ ਕਾਰਨ ਹੈ ਪੜ੍ਹੋ ਪੂਰੀ ਖ਼ਬਰ...

Doctors of Bathinda refused vigilance witnesses
Doctors of Bathinda refused vigilance witnesses

By

Published : Mar 10, 2023, 3:29 PM IST

Updated : Mar 10, 2023, 3:50 PM IST

ਵਿਜੀਲੈਂਸ ਲਈ ਸਰਕਾਰੀ ਗਵਾਹ ਬਨਣ ਤੋਂ ਡਾਕਟਰ ਨੇ ਕੀਤਾ ਇਨਕਾਰ

ਬਠਿੰਡਾ:ਭਗਵੰਤ ਮਾਨ ਸਰਕਾਰ ਵੱਲੋ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਵੱਡੀ ਪੱਧਰ 'ਤੇ ਭ੍ਰਿਸ਼ਟਾਚਾਰੀਆ ਖਿਲਾਫ ਮੁਹਿੰਮ ਛੇੜੀ ਹੋਈ ਹੈ। ਜਿਸ ਤਹਿਦ ਭ੍ਰਿਸ਼ਟਾਚਾਰੀਆ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਹੁਣ ਬਠਿੰਡਾ ਪ੍ਰਸ਼ਾਸਨ ਵੱਲੋਂ ਵਿਜੀਲੈਂਸ ਵਿਭਾਗ ਨਾਲ ਬਤੌਰ ਗਵਾਹ ਦੋ ਦਿਨ ਦੀ ਸਰਕਾਰੀ ਡਾਕਟਰਾਂ ਦੀ ਡਿਊਟੀ ਲਗਾਈ ਗਈ ਹੈ। ਜਿਸ ਦਾ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਵੱਡੀ ਗਿਣਤੀ ਵਿਚ ਇਕੱਠੇ ਹੋਏ ਡਾਕਟਰਾਂ ਵੱਲੋਂ ਆਪਣਾ ਕੰਮਕਾਰ ਠੱਪ ਕਰਕੇ ਜ਼ਿਲ੍ਹਾ ਪ੍ਰਸ਼ਾਸ਼ਨ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ।

ਡਾਕਟਰਾਂ ਦਾ ਤਰਕ:ਪ੍ਰਦਰਸ਼ਨਕਾਰੀ ਡਾਕਟਰਾਂ ਦਾ ਕਹਿਣਾ ਹੈ ਕਿ ਹਸਪਤਾਲਾਂ ਵਿਚ ਪਹਿਲਾਂ ਹੀ ਡਾਕਟਰਾਂ ਦੀ ਕਮੀ ਹੈ ਜਿਸ ਕਾਰਨ ਇੱਕ ਡਾਕਟਰ ਡਿਊਟੀ ਤੋਂ ਬਾਅਦ ਕਈ ਕਈ ਘੰਟੇ ਲਗਾਤਾਰ ਮਰੀਜ਼ਾਂ ਨੂੰ ਵੇਖਦਾ ਹੈ ਸਰਕਾਰੀ ਹਸਪਤਾਲਾਂ ਉਪਰ ਪਹਿਲਾਂ ਹੀ ਕੰਮ ਦਾ ਇੰਨਾ ਜ਼ਿਆਦਾ ਬੋਝ ਹੈ ਕਿ ਉਹ ਆਪਣੀ ਪੜ੍ਹਾਈ ਅਤੇ ਹੋਰ ਕੰਮਾਂ ਕਾਰਾਂ ਨੂੰ ਸਮਾਂ ਨਹੀਂ ਦੇ ਪਾ ਰਹੇ।

ਕੰਮ ਦਾ ਵਧਿਆ ਬੋਝ: ਹੁਣ ਬਠਿੰਡਾ ਪ੍ਰਸ਼ਾਸਨ ਵੱਲੋਂ ਦੋ ਤਿੰਨ ਸਰਕਾਰੀ ਡਾਕਟਰਾਂ ਨੂੰ ਵਿਜੀਲੈਂਸ ਵਿਭਾਗ ਨਾਲ ਡਿਊਟੀ 'ਤੇ ਤਾਇਨਾਤ ਕੀਤਾ ਗਿਆ ਹੈ। ਜਿਸ ਕਾਰਨ ਉਨ੍ਹਾਂ ਦਾ ਕੰਮ ਕਾਫ਼ੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਕਿਉਂਕਿ ਇਨ੍ਹਾਂ ਦੋ ਦਿਨਾਂ ਬਾਰੇ ਵਿੱਚ ਇਕੱਠਾ ਹੋਇਆ ਕੰਮ ਉਨ੍ਹਾਂ ਨੂੰ ਬਾਕੀ ਦਿਨਾਂ ਵਿੱਚ ਕਰਨਾ ਪੈ ਰਿਹਾ ਹੈ ਜਿਸ ਕਾਰਨ ਸਰਕਾਰੀ ਡਾਕਟਰਾਂ ਦੇ ਉੱਪਰ ਕੰਮ ਦਾ ਹੋਰ ਬੋਝ ਵੱਧ ਗਿਆ ਹੈ। ਇਸ ਲਈ ਉਹ ਵਿਜੀਲੈਂਸ ਵਿਭਾਗ ਨਾਲ ਲਗਾਈ ਗਈ ਡਿਊਟੀ ਦਾ ਵਿਰੋਧ ਕਰਦੇ ਹਨ। ਇਸ ਦੇ ਨਾਲ ਉਨ੍ਹਾਂ ਕਿਹਾ ਇਹ ਸਿਰਫ ਦੋ ਦਿਨ ਦੀ ਹੀ ਗੱਲ ਨਹੀ ਹੈ ਉਨ੍ਹਾਂ ਨੂੰ ਬਾਅਦ ਵਿੱਚ ਪੇਸ਼ੀਆਂ ਉਤੇ ਵੀ ਜਾਣਾ ਪੈਦਾਂ ਹੈ ਜਿਸ ਕਾਰਨ ਉਹ ਲੋਕਾਂ ਨੂੰ ਜਰੂਰੀ ਸਹੂਲਤਾਂ ਦੇਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਦੇ ਹਨ।

ਹੋਰ ਕਿਸੇ ਜਿਲ੍ਹੇ ਦੇ ਡਾਕਟਰਾਂ ਦੀਆਂ ਡਿਊਟੀਆਂ ਨਹੀਂ:ਇਸ ਬਾਰੇ ਡਾਕਟਰਾਂ ਨੇ ਇਹ ਵੀ ਕਿਹਾ ਕਿ ਸਿਰਫ ਬਠਿੰਡਾ ਜ਼ਿਲ੍ਹੇ ਵਿਚ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਡਾਕਟਰਾਂ ਦੀ ਤਾਇਨਾਤੀ ਵਿਜੀਲੈਂਸ ਵਿਭਾਗ ਨਾਲ ਕੀਤੀ ਗਈ ਹੈ ਹੋਰ ਕਿਸੇ ਜਿਲ੍ਹੇ ਵਿਚ ਡਾਕਟਰਾਂ ਨੂੰ ਵਿਜੀਲੈਂਸ ਵਿਭਾਗ ਨਾਲ ਨਹੀਂ ਜੋੜਿਆ ਗਿਆ। ਇਸ ਮੌਕੇ ਡਾਕਟਰਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਵਿਜੀਲੈਂਸ ਵਿਭਾਗ ਨਾਲ ਲਗਾਈਆਂ ਡਿਊਟੀਆਂ ਰੱਦ ਨਹੀਂ ਕੀਤੀਆਂ ਤਾਂ ਹੁਣ ਇਹ ਸੰਘਰਸ਼ ਪੰਜਾਬ ਪੱਧਰ ਤੱਕ ਲੈ ਕੇ ਜਾਣਗੇ। ਇਸ ਮੌਕੇ ਸਮੁੱਚੇ ਡਾਕਟਰਾਂ ਵੱਲੋਂ ਆਪਣਾ ਕੰਮਕਾਰ ਠੱਪ ਕਰਕੇ ਸਿਵਲ ਸਰਜਨ ਦਫ਼ਤਰ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਗਿਆ।

ਇਹ ਵੀ ਪੜ੍ਹੋ:-What is The Budget ? ਜਾਣੋ ਕੀ ਹੁੰਦਾ ਹੈ ਬਜਟ, ਵਿਦਿਆਰਥੀਆਂ ਨੂੰ ਬਜਟ ਬਾਰੇ ਪਤਾ ਹੋਣੀਆਂ ਚਾਹੀਦੀਆਂ ਨੇ ਇਹ ਗੱਲਾਂ...

Last Updated : Mar 10, 2023, 3:50 PM IST

ABOUT THE AUTHOR

...view details