ਬਠਿੰਡਾ: ਜ਼ਿਲ੍ਹੇ ਦੇ ਸਰਕਾਰੀ ਹਸਪਤਾਲ 'ਚ ਦੇਰ ਰਾਤ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਡਿਊਟੀ 'ਤੇ ਤਾਇਨਾਤ ਸਰਕਾਰੀ ਡਾਕਟਰ ਰਵਿੰਦਰ ਕੌਰ ਨਾਲ ਸਿਵਲ ਕੱਪੜਿਆਂ 'ਚ ਆਏ ਚੌਕੀ ਇੰਚਾਰਜ ਨੇ ਬਦਸਲੂਕੀ ਕੀਤੀ ਅਤੇ ਸਕਿਓਰਿਟੀ ਗਾਰਡ ਦੇ ਗਲ ਨੂੰ ਹੱਥ ਪਾਇਆ। ਇਸ ਤੋਂ ਬਾਅਦ ਇਕੱਠੇ ਹੋਏ ਸਮੂਹ ਡਾਕਟਰਾਂ ਨੇ ਸਰਕਾਰੀ ਹਸਪਤਾਲ ਦੇ ਬਾਹਰ ਬਠਿੰਡਾ-ਮਾਨਸਾ ਹਾਈਵੇਅ 'ਤੇ ਜਾਮ ਕਰ ਦਿੱਤਾ ਅਤੇ ਪੁਲਿਸ ਅਧਿਕਾਰੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਨਾਇਟ ਕਰਫਾਊ ਦੌਰਾਨ ਡਾਕਟਰਾਂ ਨੇ ਕੀਤਾ ਹਾਈਵੇਅ ਜਾਮ - Doctors block highway during night curfew
ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਡਿਊਟੀ 'ਤੇ ਤਾਇਨਾਤ ਸਰਕਾਰੀ ਡਾਕਟਰ ਰਵਿੰਦਰ ਕੌਰ ਨਾਲ ਸਿਵਲ ਕੱਪੜਿਆਂ 'ਚ ਆਏ ਚੌਕੀ ਇੰਚਾਰਜ ਨੇ ਬਦਸਲੂਕੀ ਕੀਤੀ ਅਤੇ ਸਕਿਓਰਿਟੀ ਗਾਰਡ ਦੇ ਗਲ ਨੂੰ ਹੱਥ ਪਾਇਆ। ਇਸ ਦੇ ਤਹਿਤ ਰੋਸ ਵਿੱਚ ਆਏ ਡਾਕਟਰਾਂ ਨੇ ਸਰਕਾਰੀ ਹਸਪਤਾਲ ਦੇ ਬਾਹਰ ਬਠਿੰਡਾ-ਮਾਨਸਾ ਹਾਈਵੇਅ 'ਤੇ ਜਾਮ ਕਰ ਦਿੱਤਾ।
ਇਸ ਸਬੰਧੀ ਡਾਕਟਰ ਗੁਰਮੇਲ ਸਿੰਘ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਪ੍ਰਬੰਧ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਪੁਲਿਸ ਅਧਿਕਾਰੀਆਂ ਵੱਲੋਂ ਹੀ ਉਨ੍ਹਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਡਾਕਟਰਾਂ ਨਾਲ ਬਦਸਲੂਕੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਵਿਭਾਗ ਨੇ ਬਦਸਲੂਕੀ ਕਰਨ ਵਾਲੇ ਪੁਲਿਸ ਅਧਿਕਾਰੀ ਖ਼ਿਲਾਫ਼ ਬਣਦੀ ਕਾਰਵਾਈ ਨਾ ਕੀਤੀ ਤਾਂ ਉਹ ਅਣਮਿੱਥੇ ਸਮੇਂ ਲਈ ਐਮਰਜੈਂਸੀ ਅਤੇ ਓਪੀਡੀ ਸੇਵਾਵਾਂ ਬੰਦ ਕਰ ਦੇਣਗੇ।
ਇਸ ਸਬੰਧੀ ਮੌਕੇ 'ਤੇ ਪਹੁੰਚੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਨੇ ਕਿਹਾ ਕਿ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਦਰਜ਼ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜੇਵੇਗੀ।